ਜਲੰਧਰ MLA ਪ੍ਰੋਫੈਸਰ ਬਲਜਿੰਦਰ ਕੌਰ, ਮਹਿਲਾ ਵਿੰਗ ਪੰਜਾਬ ਪ੍ਰਧਾਨ ਰਾਜਵਿੰਦਰ ਕੌਰ ਅਤੇ ਸੀਨੀਅਰ ਉਪ ਪ੍ਰਧਾਨ ਅਨਿਲ ਠਾਕੁਰ ਟ੍ਰੇਡ ਵਿੰਗ ਨੇ ਕਿਹਾ ਕਿ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਪਿਛਲੇ ਸਾਡੇ ਚਾਰ ਸਾਲਾਂ ਤੋਂ ਕਾਰੋਬਾਰੀਆਂ ਨਾਲ ਧੋਖਾ ਕਰਦੇ ਆ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਛੋਟੇ ਕਾਰੋਬਾਰੀਆਂ ਨੂੰ ਪੰਜ ਰੁਪਏ ਯੂਨਿਟ ਦੇਣ ਦਾ ਵਾਦਾ ਕੀਤਾ ਸੀ ਪਰ ਕੈਪਟਨ ਸਰਕਾਰ ਨੇ ਆਪਣਾ ਵਾਦਾ ਨਈ ਪੂਰਾ ਕੀਤਾ, ਕੈਪਟਨ ਅਮਰਿੰਦਰ ਸਿੰਘ ਨੇ ਕਰੋਨਾ ਦੇ ਚਲਦਿਆਂ ਬੰਦ ਪਈਆਂ ਫੈਕਟਰੀਆਂ ਦੇ ਬਿਜਲੀ ਦੇ ਬਿੱਲਾਂ ਨੂੰ ਵੀ ਮੁਆਫ਼ ਨਹੀਂ ਦਿੱਤਾ। ਜਿਸਦੇ ਨਾਲ ਪਹਿਲਾਂ ਤੋਂ ਹੀ ਮੁਸ਼ਕਿਲ ਨਾਲ ਚਲ ਰਹੇ ਟ੍ਰੇਡ ਹੋਰ ਮੁਸ਼ਕਿਲਾਂ ਵਿੱਚ ਪੈਂਦੇ ਵਿਖਾਈ ਦਿੱਤੇ। ਕੈਪਟਨ ਅਮਰਿੰਦਰ ਸਿੰਘ ਦੀ ਸੂਬਾ ਸਰਕਾਰ ਨੂੰ ਨਾ ਤਾਂ ਗਰੀਬ ਲੋਕਾਂ ਨਾਲ ਅਤੇ ਨੇ ਹੀ ਜਾ ਕਾਰੋਬਾਰੀਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਬਲਜਿੰਦਰ ਕੌਰ ਨੇ ਕਿਹਾ ਜਦੋਂ ਆਪ ਦੀ ਸਰਕਾਰ ਪੰਜਾਬ ਚ ਹੋਂਦ ਵਿੱਚ ਆਵੇਗੀ ਤਾਂ ਪ੍ਰਮੁੱਖ ਤੌਰ ਤੇ ਵਪਾਰ ਅਤੇ ਉਦਯੋਗ ਪੱਖੀ ਸਰਕਾਰ ਹੋਵੇਗੀ।

ਆਮ ਆਦਮੀ ਪਾਰਟੀ ਦੇ ਜ਼ਿਲਾ ਟ੍ਰੇਡ ਵਿੰਗ ਪ੍ਰਧਾਨ ਇੰਦਰਵੰਸ਼ ਚੱਢਾ ਨੇ ਕਿਹਾ ਆਮ ਆਦਮੀ ਪਾਰਟੀ ਜਲੰਧਰ ਅਤੇ ਕਪੂਰਥਲਾ ਵਿੰਗ ਨੇ ਕਿਹਾ ਕਿ ਜਲੰਧਰ ਦੇ ਉਦਯੋਗਿਕ ਲੋਕਾਂ ਨਾਲ ਲਗਾਤਾਰ ਮਿਲ ਰਹੇ ਹਨ ਅਤੇ ਉਨ੍ਹਾਂ ਦੀਆਂ ਸਮਸਿਆਵਾਂ ਬਾਰੇ ਵਿਚਾਰ ਵਟਾਂਦਰਾ ਕਰ ਰਹੇ ਹਨ , ਤਾਂ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਪਹਿਲ ਦੇ ਆਧਾਰ ਤੇ ਉਦਯੋਗਪਤੀਆਂ ਨੂੰ ਸਸਤੀ ਬਿਜਲੀ ਅਤੇ ਮੁੱਖ ਪੱਧਰੀ ਸਹੂਲਤਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਤੇ ਅਨਿਲ ਠਾਕੁਰ ਸੀਨੀਅਰ ਉਪ ਪ੍ਰਧਾਨ ਟ੍ਰੇਡ ਵਿੰਗ ਪੰਜਾਬ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਵੱਲੋਂ ਬੀਤੇ ਦਿਨੀਂ 24ਘੰਟੇ ਬਿਜਲੀ ਦਿੱਤੀ ਜਾਵੇਗੀ ਜਿਸ ਨਾਲ ਲੋਕਾਂ ਨੂੰ ਅਤੇ ਛੋਟੇ ਵਪਾਰੀਆਂ ਨੂੰ ਵਧੇਰੇ ਫਾਇਦਾ ਪਹੁੰਚਾਇਆ ਜਾਵੇਗਾ।ਅਨਿਲ ਠਾਕੁਰ ਨੇ ਕਿਹਾ ਇਕ ਗੱਲ ਸਾਫ ਹੈ ਕਿ ਅਰਵਿੰਦ ਕੇਜਰੀਵਾਲ ਨੇ ਜੋ ਦਿੱਲੀ ਚ ਵਾਦੇ ਕੀਤੇ ਸਨ ਉਹ ਪੁਰੇ ਕੀਤੇ ਸਨ ਭਰ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਕੋਈ ਵੀ ਵਾਦਾ ਨਾਂ ਪੂਰਾ ਕਰਕੇ ਆਮ ਲੋਕਾਂ ਨਾਲ ਅਤੇ ਇੰਦੁਸਰੀਆਂ ਨਾਲ ਧੋਖਾ ਕੀਤਾ ਹੈ।

ਆਮ ਆਦਮੀ ਪਾਰਟੀ ਦੇ ਪਲੇਟਫਾਰਮ ‘ਤੇ, ਪੰਜਾਬ ਦੀ ਆਰਥਿਕਤਾ ਨੂੰ ਉਤਸ਼ਾਹਤ ਕਰਨ ਅਤੇ ਵਪਾਰ ਅਤੇ ਉਦਯੋਗ ਸੈਕਟਰ ਦੀ ਸਹਾਇਤਾ ਲਈ ਜੋ ਚੰਗੀ ਤਰ੍ਹਾਂ ਦੀਆਂ ਯੋਜਨਾਵਾਂ ਅਤੇ ਨੀਤੀਆਂ ਦੇਣ’ ਤੇ ਜ਼ੋਰ ਦਿੱਤਾ ਜਾਵੇਗਾ ਜੋ ਪਿਛਲੇ ਦੋ ਦਹਾਕਿਆਂ ਤੋਂ ਸੰਘਰਸ਼ ਕਰ ਰਿਹਾ ਹੈ.

ਸਰਕਾਰੀ ਪ੍ਰਾਜੈਕਟਾਂ ‘ਤੇ ਫੰਡਾਂ ਦੇ ਪ੍ਰਬੰਧਨ’ ਤੇ ਸਖਤ ਨਜ਼ਰ ਰੱਖੀ ਜਾਵੇਗੀ।

ਅਨਿਲ ਠਾਕੁਰ ਨੇ ਕਿਹਾ ਕਿ ਟ੍ਰੇਡਰਾਂ ਅਤੇ ਉਦਯੋਗਿਕ ਇਕਾਈਆਂ ਨੂੰ ਸਾਰੀਆਂ ਲੋੜੀਦੀਆਂ ਪ੍ਰਵਾਨਗੀ, ਰਜਿਸਟ੍ਰੇਸ਼ਨ ਅਤੇ ਲਾਇਸੈਂਸ ਲਈ ਇਕੋ ਵਿੰਡੋ / ਆਨਲਾਈਨ ਪ੍ਰਵਾਨਗੀ / ਡੋਰ ਟੂ ਡੋਰ ਡਿਲਿਵਰੀ ਸੇਵਾ ਸਹੂਲਤ ਪ੍ਰਦਾਨ ਕੀਤੀ ਜਾਏਗੀ

ਵਪਾਰ ਅਤੇ ਉਦਯੋਗ ਸੰਗਠਨ ਨੂੰ ਕਿਸੇ ਵੀ ਅਧਿਕਾਰ ਦੁਆਰਾ ਪ੍ਰੇਸ਼ਾਨ ਕਰਨ ‘ਤੇ ਜ਼ੀਰੋ ਸਹਿਣਸ਼ੀਲਤਾ.

ਆਮ ਆਦਮੀ ਪਾਰਟੀ ਵਪਾਰ ਅਤੇ ਉਦਯੋਗ ਦੇ ਲੋਕਾਂ ਨਾਲ ਮੁਲਾਕਾਤ ਕਰਨ ਅਤੇ ਐਸੋਸੀਏਸ਼ਨ ਅਤੇ ਯੂਨੀਅਨਾਂ ਤੋਂ ਫੀਡਬੈਕ ਲੈਣ ਲਈ ਸਭ ਤੋਂ ਵਧੀਆ ਤਰੀਕਾ ਅਪਣਾ ਰਹੀ ਹੈ ਤਾਂ ਜੋ ਡਰਾਫਟ ਯੋਜਨਾ ਪਹਿਲਾਂ ਤੋਂ ਤਿਆਰ ਕੀਤੀ ਜਾਏ ਅਤੇ ਜਿਵੇਂ ਹੀ ਅਸੀਂ ਸਰਕਾਰ ਬਣਾਈਏ, ਨਵੀਂ ਨੀਤੀ ਰੱਖੀ ਜਾਏ.

ਆਪ ਨੇ ਉਦਯੋਗ ਨੂੰ ਘੱਟ ਬਿਜਲੀ ਬਿੱਲਾਂ ਦਾ ਭਰੋਸਾ ਦਿੱਤਾ ਹੈ

ਇੰਟਰੈਕਟਿਵ ਮੀਟਿੰਗ ਦੀ ਪ੍ਰਧਾਨਗੀ ਵਿਧਾਇਕ ਤਲਵੰਡੀ ਸਾਬੋ, ਪ੍ਰੋਫੈਸਰ ਬਲਜਿੰਦਰ ਕੌਰ ਅਤੇ ਸੂਬਾ ਸੀਨੀਅਰ ਉਪ ਪ੍ਰਧਾਨ ਵਪਾਰ ਅਤੇ ਉਦਯੋਗ ਵਿੰਗ ਪੰਜਾਬ ਅਨਿਲ ਠਾਕੁਰ ਨੇ ਕੀਤੀ।
ਇਸ ਤੋਂ ਇਲਾਵਾ ਮੁੱਖ ਮੰਤਰੀ ਦਿੱਲੀ ਦੇ ਸਲਾਹਕਾਰ ਸ਼੍ਰੀ ਦੀਪਕ ਬਾਲੀ, ਜਨਰਲ ਸੈਕਟਰੀ ਸ਼ ਸ਼ਿਵ ਕੋਡਾ, ਜੁਆਇੰਟ ਸੈਕਟਰੀ ਡਾ: ਅਨਿਲ ਭਾਰਦਵਾਜ, ਪ੍ਰਦੇਸ਼ ਪ੍ਰਧਾਨ ਮਹਿਲਾ ਵਿੰਗ ਮੈਡਮ ਰਾਜਵਿੰਦਰ ਥੀਰਾ, ਪ੍ਰਧਾਨ ਬੁੱਧੀਜੀਵੀ ਵਿੰਗ ਐਸ ਜਗਤਾਰ ਸੰਘੇੜਾ, ਪ੍ਰਧਾਨ ਹਾਜਰ ਸਨ। ਖੇਡ ਵਿੰਗ ਦੇ ਐਸ ਕਰਤਾਰ ਸਿੰਘ ਪਹਿਲਵਾਨ, ਸਹਿ ਪ੍ਰਧਾਨ ਡਾਕਟਰ ਵਿੰਗ ਡਾ: ਸੰਜੀਵ ਸ਼ਰਮਾ, ਵਾਈਸ ਪ੍ਰੈਜ਼ੀਡੈਂਟ ਐਸ.ਸੀ ਵਿੰਗ ਡਾ: ਸ਼ਿਵ ਦਿਆਲ ਮਾਲੀ ਅਤੇ ਸ਼ ਦਰਸ਼ਨ ਭਗਤ, ਉਪ ਪ੍ਰਧਾਨ ਬੀ.ਸੀ ਵਿੰਗ, ਸ: ਹਰਜਿੰਦਰ ਸਿੰਘ ਸੀਚੇਵਾਲ, ਯੂਥ ਵਿੰਗ ਦੇ ਮੀਤ ਪ੍ਰਧਾਨ ਗੁਰਿੰਦਰ ਸਿੰਘ ਜਮਸ਼ੇਰ, ਜ਼ਿਲ੍ਹਾ ਟੀਮ ਤੋਂ ਸੇਵਾ ਮੁਕਤ ਹੋਏ। ਆਈਜੀਪੀ ਪੁਲਿਸ ਐਸ. ਸੁਰਿੰਦਰ ਸਿੰਘ ਸੋਡੀ, ਜ਼ਿਲ੍ਹਾ ਪ੍ਰਧਾਨ ਸ਼ਹਿਰੀ, ਸ਼੍ਰੀ ਪ੍ਰੇਮ ਕੁਮਾਰ ਜ਼ਿਲ੍ਹਾ ਪ੍ਰਧਾਨ ਦਿਹਾਤੀ, ਸੁਭਾਸ਼ ਸ਼ਰਮਾ ਜ਼ਿਲ੍ਹਾ ਸੈਕਟਰੀ, ਹਰਚਰਨ ਸਿੰਘ ਸੰਧੂ ਜ਼ਿਲ੍ਹਾ ਮੀਤ ਪ੍ਰਧਾਨ, ਐਸ ਇੰਦਰਾਂਸ਼ ਸਿੰਘ ਚੱਢਾ ਜ਼ਿਲ੍ਹਾ ਪ੍ਰਧਾਨ ਵਪਾਰ ਅਤੇ ਉਦਯੋਗ ਵਿੰਗ ਜਲੰਧਰ, ਚਰਨਜੀਤ ਚੰਨੀ, ਮੀਤ ਪ੍ਰਧਾਨ, ਕੇਕੇ ਵਰਮਾ ਮੀਤ ਪ੍ਰਧਾਨ, ਸ. ਸ਼ਾਮ ਮੀਟੂ ਸੈਕਟਰੀ,
ਰਿਕੀ ਮਨੋਚ, ਵਿਕਾਸ ਗਰੋਵਰ, ਪੁਨੀਤ ਵਰਮਾ, ਸੁਰਿੰਦਰ ਮੁਲਤਾਨੀ, ਬਿਆਸ ਦੇਵ ਰਾਣਾ, ਰਮੇਸ਼ ਚੰਦਰ ਸਾਰੇ ਸੰਯੁਕਤ ਸਕੱਤਰ
ਤਰੁਣਦੀਪ ਸਿੰਘ ਸੰਨੀ ਮੀਡੀਆ ਇੰਚਾਰਜ ਅਤੇ ਸੰਜੀਵ ਕੁਮਾਰ ਸੋਸ਼ਲ ਮੀਡੀਆ ਇੰਚਾਰਜ ਹਨ