ਚੰਡੀਗੜ੍ਹ,28 ਜੁਲਾਈ ( ਨਿਤਿਨ ਕੌੜਾ  ) – ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ – ਲੈਨਿਨਵਾਦੀ)ਨਿਊ ਡੈਮੋਕਰੇਸੀ ਦੀ ਪੰਜਾਬ ਰਾਜ ਕਮੇਟੀ ਨੇ ਕਿਸਾਨ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰੁਲਦੂ ਸਿੰਘ ਮਾਨਸਾ ਨੂੰ ਟਾਰਗੇਟ ਕਰਦਿਆਂ ਅੰਦੋਲਨ ਵਿੱਚ ਉਸਦੀ ਟਰਾਲੀ ਵਿੱਚ ਬੈਠੇ ਉਸਦੇ ਹਮਾਇਤੀਆਂ ਉੱਪਰ ਮੋਦੀ ਸਰਕਾਰ ਦੇ ਹੱਥਠੋਕਿਆਂ ਵਲੋਂ ਹਮਲਾ ਕਰਨ ਦੀ ਨਿੰਦਾ ਕੀਤੀ ਹੈ।
ਪਾਰਟੀ ਵਲੋਂ ਸੂਬਾ ਆਗੂ ਕਾਮਰੇਡ ਅਜਮੇਰ ਸਿੰਘ ਨੇ ਕਿਹਾ ਕਿ ਅੱਜ ਜਦੋਂ ਲੋਕ ਵਿਰੋਧੀ ਕਾਲੇ ਕਾਨੂੰਨਾਂ ਖਿਲਾਫ਼ ਹਿੰਦੂਤਵ ਫਾਸ਼ੀਵਾਦ ਦੇ ਰੱਥ ਨੂੰ ਦਿੱਲੀ ਦੇ ਬਾਰਡਰਾਂ ਉੱਤੇ ਰੋਕ ਕੇ ਅੰਦੋਲਨ ਚੱਲ ਰਿਹਾ ਤਾਂ ਅਜਿਹੇ ਸਮੇਂ ਕਿਸਾਨ ਆਗੂਆਂ ਨੂੰ ਨਿਸ਼ਾਨਾ ਬਣਾਉਣਾ ਆਰ ਐੱਸ ਐੱਸ-ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਦੇ ਹੱਕ ਵਿੱਚ ਭੁਗਤਣ ਦੇ ਬਰਾਬਰ ਕਰਾਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਇਸ ਸਮੇਂ ਸਾਰੀਆਂ ਤਾਕਤਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਦਿੱਲੀ ਅੰਦੋਲਨ ਨੂੰ ਜਿੱਤ‌ ਤੱਕ ਪਹੁੰਚਾਉਣ ਲਈ ਹਰ ਹੀਲਾ ਕਰਨਾ ਚਾਹੀਦਾ ਹੈ। ਜਿਸ ਮੋੜ ਉੱਤੇ ਅੱਜ‌ ਅੰਦੋਲਨ ਹੈ,ਜੋ‌ ਵੀ ਤਾਕਤਾਂ ਇਸ ਅੰਦੋਲਨ ਤੋਂ ‌ਧਿਆਨ ਹਟਾਉਣ‌ ਦੀਆਂ ਅਜਿਹੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ,ਉਹ ਮੋਦੀ ਸਰਕਾਰ ਦੇ ਹੱਕ ਵਿੱਚ ਅਤੇ ‌ਅੰਦੋਲਨ ਦੇ ਵਿਰੋਧ ਵਿੱਚ ਭੁਗਤ ਰਹੀਆਂ ਹਨ।