ਫਗਵਾੜਾ 28 ਜੁਲਾਈ (ਸ਼ਿਵ ਕੋੜਾ) :ਕੋਰੋਨਾ ਮਹਾਂਮਾਰੀ ਤੋ ਬਚਾਅ ਲਈ ਦੂਜੀ  ਡੋਜ਼ ਦਾ  ਟੀਕਾ ਲਗਾਉਣ ਫਗਵਾੜਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ,ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ ਦੇ ਦਿਸ਼ਾ ਨਿਰਦੇਸ਼ਾਂ ਤੇ ਫਗਵਾੜਾ ਸਿਹਤ ਵਿਭਾਗ ਦੀ ਟੀਮ ਨੇ ਸਵੇਰੇ 10 ਵਜੇ ਤੋ 2 ਵਜੇ ਤਕ ਬਲਾਕ ਕਾਂਗਰਸ ਦੇ ਸਾਬਕਾ ਪ੍ਰਧਾਨ  ਗੁਰਜੀਤ ਪਾਲ ਵਾਲੀਆ ਅਤੇ ਪਰਮਜੀਤ ਕੌਰ ਵਾਲੀਆ  ਦੀ ਅਗਵਾਈ ਵਿਚ ਪ੍ਰਗਟ ਸ਼ਿਵ ਮੰਦਿਰ ਵਿਚ ਵੈਕਸੀਨੇਸ਼ਨ ਲਗਵਾਉਣ ਦਾ ਪ੍ਰਬੰਧ ਕੀਤਾ ਗਿਆ। ।  ਸ. ਬਲਵਿੰਦਰ ਸਿੰਘ ਧਾਲੀਵਾਲ ਐਮ ਐਲ ਏ ਫਗਵਾੜਾ ਜੀ ਦੇ ਸਪੁੱਤਰ ਕਮਲ ਧਾਲੀਵਾਲ ਨੇ ਕੈਂਪ ਦੀ ਸ਼ੁਰੂਆਤ ਕੀਤੀ  ਅਤੇ ਲੋਕਾਂ ਨੂੰ ਵੱਧ ਤੋ ਵੱਧ ਵੈਕਸੀਨੇਸ਼ਨ ਲਗਵਾਉਣ ਦੀ ਪ੍ਰੇਰਣਾ ਦਿੱਤੀ। ਮੰਦਿਰ ਕਮੇਟੀ  ਦੇ ਮੈਂਬਰਾਂ  ਨੇ ਕਮਲ ਧਾਲੀਵਾਲ ਨੂੰ  ਚੁਨਰੀ ਪਹਿਨਾ  ਕੇ  ਸਨਮਾਨਿਤ ਕੀਤਾ ।  ਇਸ ਕੈਂਪ ਵਿਚ ਵੈਕਸੀਨੇਸ਼ਨ ਦੀ ਦੂਜੀ  ਡੋਜ਼ ਦੇ 110 ਟੀਕੇ  ਲਗਵਾਏ ਗਏ ਹਨ। ਗੁਰਜੀਤ ਵਾਲੀਆ ਅਤੇ ਪਰਮਜੀਤ ਕੌਰ ਵਾਲੀਆ ਨੇ ਕਿਹਾ ਕਿ  ਅਸੀਂ ਸਮੂਹ ਮੁਹੱਲਾ ਵਾਸੀਆਂ ਦੀ ਤਰਫੋਂ ਸ. ਬਲਵਿੰਦਰ ਸਿੰਘ ਧਾਲੀਵਾਲ ਐਮ ਐਲ ਏ ਫਗਵਾੜਾ ਦੇੇ ਧੰਨਵਾਦੀ ਹਾਂ ਕਿ ਉਨਾਂ ਵਲ਼ੋਂ  ਕੀਤੇ ਉਪਰਾਲੇ ਦਾ ਫ਼ਾਇਦਾ ਲੈ ਕੇ ਅੱਸੀ ਮੁਹੱਲਾ ਵਾਸੀਆਂ ਦੀ ਤੰਦਰੁਸਤੀ ਲਈ ਕੈਂਪ ਲੱਗਾ ਰਹੇ ਹੈ। ਇਹ ਅੱਠਵਾਂ ਕੈਂਪ ਹੈ। ਸ.ਧਾਲੀਵਾਲ ਆਪਣੇ ਫਗਵਾੜਾ ਹਲਕੇ ਦੇ ਵਸਨੀਕਾਂ ਦੀ ਸਿਹਤ ਤੰਦਰੁਸਤੀ ਲਈ ਵੈਕਸੀਨੇਸ਼ਨ ਲਗਵਾਉਣ ਦਾ ਉਪਰਾਲਾ ਕਰ ਰਹੇ ਹਨ ਤਾਂ ਕਿ ਅਸੀਂ ਕਰੋਨਾ ਵਾਇਰਸ ਦੀ ਰੋਕਥਾਮ ਕਰ ਸਕੀਏ । ਇਸ ਮੌਕੇ ਤੇ ਬਿੱਲਾ ਪ੍ਰਭਾਕਰ,ਜੱਜੀ ਵਾਲੀਆ, ਬਿੰਟੂੂ ਵਾਲੀਆ, ਰਮਨ ਸੂਦ, ਜੀਵਨ ਕੁਮਾਰ,  ਬਲ਼ੂ ਵਾਲੀਆ, ਹਰਮੀਤ ਸਿੰਘ,  ਰਾਹੁਲ ਵਾਲੀਆ ਪ੍ਰਧਾਨ ਵਾਰਡ ਨੰਬਰ 15, ਸੋਨੂੰ ਵਾਲੀਆ, ਗਗਨ ਤਲਵਾੜ, ਸੁਰਿੰਦਰ ਸ਼ਰਮਾ, ਕਿਸ਼ਨ ਮਾਰਕੰਡਾ, ਸ਼ਿਵ ਦੱਤ ਵਰਮਾ, ਮਨਦੀਪ ਮਣੀ ਪੰਜਾਬੀ ਸਿੰਗਰ,ਬੁੱਧੂ ਵਾਲੀਆ, ਟੋਨੀ ਵਾਲੀਆ,ਮਨਜੀਤ ਕੌਰ ਵਾਲੀਆ, ਅਨੂ  ਪ੍ਰਭਾਕਰ, ਸਵਿਤਾ ਵਧਵਾ ,ਸੁਰਜੀਤ ਕੋਰ,ਸਰੋਜ ਸ਼ਰਮਾ, ਛੋਟਾ ਗਾਂਧੀ  ਵਾਲੀਆ  ਆਦਿ ਹਾਜ਼ਰ ਸਨ