ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਸਰਪ੍ਰਸਤੀ ਹੇਠ ਮੇਹਰ ਚੰਦ ਬਹੁਤਕਨੀਕੀ ਕਾਲਜ ਜਲੰਧਰ ਦੇ ਵਲੋਂ ਅੱਜ 28-7-2021 (ਬੁੱਧਵਾਰ) ਵਿਸ਼ਵ ਕੁਦਰਤ ਸੰਭਾਲ ਦਿਵਸ ਦੇ ਮੋਕੇ ਤੇ ਕੁਦਰਤ ਦੀ ਸੰਭਾਲ ਸਬੰਧੀ ਵੈਬੀਨਾਰ ਕਰਵਾਇਆ ਗਿਆ।ਇਸ ਦਾ ਸ਼ੁੱਭ ਆਰੰਭ ਸ਼੍ਰੀ ਕਸ਼ਮੀਰ ਕੁਮਾਰ (ਨੋਢਲ ਅਫ਼ਸਰ) ਜੀ ਨੇ ਸਭਨਾਂ ਨੂੰ ਜੀ ਆਇਆਂ ਕਹਿ ਕੇ ਕਰਵਾਇਆ।ਮਿਸ ਨੇਹਾ (ਸਪੀਕਰ) ਨੇ ਕੁਦਰਤ ਦੀ ਸੁੰਦਰਤਾ ਨੁੂੰ ਬਰਕਰਾਰ ਰੱਖਣ ਲਈ ਇਕ ਵੈਬੀਨਾਰ ਕੀਤਾ।ਜਿਸ ਵਿੱਚ ਉਨ੍ਹਾਂ ਪਾਵਰ ਪਵਾਇੰਟ ਪ੍ਰਜੈਟੇਸ਼ਨ ਰਾਹੀਂ ਕੁਦਰਤ ਨੂੰ ਪਿਆਰ ਕਰਨ ਅਤੇ ਉਸ ਦੀ ਸਾਂਭ-ਸੰਭਾਲ ਦੇ ਨੁਕਤੇ ਦੱਸੇ।ਸ਼੍ਰੀ ਕਸ਼ਮੀਰ ਕੁਮਾਰ ਨੇ ਸਾਰੇ ਵਿਦਿਆਰਥੀਆਂ ਨੂੰ ਕੁਦਰਤੀ ਸੋਮਿਆਂ ਦੀ ਰੱਖਿਆ ,ਪਛੂ-ਪੰਛੀਆਂ ਪ੍ਰਤੀ ਦਇਆ ,ਉਰਜਾ ਦੀ ਬੱਚਤ, ਹਵਾ-ਪਾਣੀ ਦੀ ਸੰਭਾਲ ਅਤੇ ਰੁੱਖ ਲਾਉਣ ਲਈ ਪੇ੍ਰਰਿਤ ਕੀਤਾ।ਇਸ ਦੌਰਾਨ ਕੁਦਰਤ ਨਾਲ ਖਿਲਵਾੜ ਛੱਡਕੇ ਉਸਦੇ ਨਜ਼ਾਰੇ ਮਾਨਣ ਦੀ ਗੱਲ ਹੋਈ ਤਾਂਕਿ ਅਸੀਂ ਕੁਦਰਤੀ ਆਫ਼ਤਾਂ ਅਤੇ ਲਾਇਲਾਜ ਬਿਮਾਰਿਆਂ ਤੋਂ ਬੱਚ ਸਕੀਏ।ਉਨ੍ਹਾਂ ਕਿਹਾ ਕਿ ਮਨੁੱਖ ਕੁਦਰਤ ਤੋਂ ਦੂਰ ਜਾ ਕੇ ਦੁੱਖਾਂ ਨੂੰ ਦਾਵਤ ਦੇ ਰਿਹਾ ਹੈ।ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਕੁਦਰਤ ਨੂੰ ਸਾਡੇ ਜੀਵਨ ਦਾ ਅਧਾਰ ਦੱਸਿਆ ਅਤੇ ਕਿਹਾ ਕਿ ਇਸ ਦੀ ਸੰਭਾਲ ਕਰਨਾ ਸਾਡਾ ਮੁੱਢਲਾ ਫ਼ਰਜ ਹੈ।ਇਸ ਦੌਰਾਨ ਕਾਲਜ ਦੇ ਕੈਂਪਸ ਵਿੱਚ ਬਹੁਤ ਸਾਰੇ ਸਜਾਵਟੀ, ਫਲ੍ਹਦਾਰ, ਦਵਾਦਾਰ ਅਤੇ ਛਾਂ ਦਾਰ ਰੁੱਖ ਲਗਾਏ ਗਏ।ਲੋਕਾਂ ਨੂੰ ਜਾਗਰੁਕ ਕਰਨ ਲਈ ਸੀ.ਡੀ.ਟੀ.ਪੀ. ਵਿਭਾਗ ਦੀ ਤਰਫੋਂ ਤਿਆਰ ਇਕ ਰੰਗੀਨ ਇਸ਼ਤਿਹਾਰ ਜਾਰੀ ਕੀਤਾ ਗਿਆ ਜੋ ਕਿ ਜਾਗਰੁਕਤਾ ਲਈ ਸੋਸ਼ਲ ਮੀਡੀਆ ਰਾਹੀਂ ਆਲੇ ਦੁਆਲੇ ਦੇ ਪਿੰਡਾਂ ਵਿੱਚ ਭੇਜਿਆ ਗਿਆ।ਸੀ.ਡੀ.ਟੀ.ਪੀ. ਵਿਭਾਗ ਨੇ ਆਪਣੇ ਸਾਰੇ ਪ੍ਰਸਾਰ ਕੇਂਦਰਾ ਤੇ ਵਿੱਦਿਆਰਥੀਆਂ ਨੂੰ ਕੁਦਰਤ ਬਚਾਉਣ ਸਬੰਧੀ ਆਨਲਾਇੰਨ ਜਾਗਰੂਕ ਕਰਨ ਦੀ ਹਦਾਇਤ ਕੀਤੀ।ਇਸ ਵੈਬੀਨਾਰ ਵਿੱਚ ਲੱਗ-ਭੱਗ 250 ਲੋਕਾਂ ਨੇ ਸ਼ਿੱਕਤ ਕੀਤੀ।ਅੰਤ ਵਿੱਚ ਪ੍ਰੋ. ਕਸ਼ਮੀਰ ਕੁਮਾਰ ਨੇ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ।ਜਿੱਥੇ ਇੰਜ: ਅਰਵਿੰਦ ਦੱਤਾ ਨੇ ਕੌਆਰਡੀਨੇਟਰ ਦੀ ਭੁਮੀਕਾ ਨਿਭਾਈ ਉੱਥੇ ਅਖਿਲ ਭਾਟੀਆ (ਜੂਨੀਅਰ ਕੰਸਲਟੈਂਟ) ਦੇ ਯਤਨਾਂ ਸਦਕਾ ਇਹ ਵੈਬੀਨਾਰ ਵਿੱਦਿਆਰਥੀਆਂ ਲਈ ਕੁਦਰਤ ਨਾਲ ਪਿਆਰ ਕਰਨ ਦਾ ਪ੍ਰੇਰਨਾ ਸਰੋਤ ਬਣਿਆ।