ਜਲੰਧਰ ਹਰਿਮੰਦਰ ਸਾਹਿਬ ਨਾਲ ਸਬੰਧਤ ਸ੍ਰੀ ਗੁਰੂ ਰਾਮਦਾਸ ਸਰਾਂ ਜੋ 1931 ਵਿਚ ਇਸ ਸਰਾਂ ਦੀ ਸ਼ੁਰੁਆਤ ਹੋਈ ਸੀ ਜੋ ਕਿ ਬਹੁਤ ਹੀ ਵਧੀਆ ਢੰਗ ਨਾਲ ਉਸਾਰੀ ਕੀਤੀ ਗਈ ਸੀ।ਜੋ ਕਿ ਤਕਰੀਬਨ 90 ਸਾਲਾਂ ਦਾ ਇਤਿਹਾਸ ਆਪਣੇ ਵਿੱਚ ਸਮੋਈ ਬੈਠੀ ਹੈ ਇਸ ਨੇ 1984 ਵਿੱਚ ਹਰਿਮੰਦਰ ਸਾਹਿਬ ਵਿਚ ਹੋਏ ਘੱਲੂਘਾਰੇ ਨੂੰ ਗੁਰੂ ਰਾਮਦਾਸ ਸਰਾਂ ਨੇ ਆਪਣੇ ਪਿੰਡੇ ਤੇ ਹੰਢਾਇਆ ਹੈ। ਸਰਾਂ ਦੇ ਕਮਰਿਆਂ ਵਿੱਚ ਨਿਹੱਥੇ ਬੱਚੇ ਅਤੇ ਬੀਬੀਆਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ ਸੀ। ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ ਹਰਪਾਲ ਸਿੰਘ ਚੱਢਾ ਹਰਪ੍ਰੀਤ ਸਿੰਘ ਨੀਟੂ ਸਤਪਾਲ ਸਿੰਘ ਸਿਦਕੀ ਤੇ ਗੁਰਵਿੰਦਰ ਸਿੰਘ ਸਿੱਧੂ ਨੇ ਇਕ ਸਾਂਝੇ ਬਿਆਨ ਰਾਹੀਂ ਕਿਹਾ ਹੈ ਕਿ ਅਸੀਂ ਅਸੀਂ ਪਹਿਲਾਂ ਹੀ ਆਪਣੀਆਂ ਵੱਡਮੁੱਲੀਆਂ ਵਿਰਾਸਤਾਂ ਨੂੰ ਢਹਾਕੇ ਬਹੁਤ ਨੁਕਸਾਨ ਕਰ ਚੁੱਕੇ ਹਾਂ ਹੁਣ ਫੇਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਰਾਮਦਾਸ ਸਰਾਂ ਨੂੰ ਢਹਾਕੇ ਨਵੀਂ ਇਮਾਰਤ ਬਣਾਉਣ ਦਾ ਜੋ ਫੈਸਲਾ ਕੀਤਾ ਹੈ ਉਹ ਸਿੱਖ ਕੌਮ ਨਾਲ ਧ੍ਰੋਹ ਹੈ ਜਿਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਥੋੜ੍ਹੀ ਹੈ ਉਕਤ ਆਗੂਆਂ ਨੇ ਦਸਿਆ ਕਿ ਸਰਾਂ ਦਾ ਵਿਸਥਾਰ ਕਰਨ ਦੇ ਹੋਰ ਵੀ ਬਹੁਤ ਢੰਗ ਤਰੀਕੇ ਹਨ ਪਰ ਸਿੱਖ ਕੌਮ ਦੀ ਧਰੋਹਰ ਨੂੰ ਢਾਹੁਣ ਦਾ ਫ਼ੈਸਲਾ ਬਹੁਤ ਨਿੰਦਣਯੋਗ ਹੈ ਸਿੱਖ ਕੌਮ ਸ਼੍ਰੋਮਣੀ ਕਮੇਟੀ ਨੂੰ ਕਦੇ ਮੁਆਫ ਨਹੀਂ ਕਰੇਗੀ ਉਕਤ ਆਗੂਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਦਖ਼ਲ ਦੇ ਕੇ ਸਰਾਹ ਨੂੰ ਢਾਹੁਣ ਤੋਂ ਰੋਕਣ ਤਾਂ ਕਿ ਪੁਰਾਤਨ ਵਿਰਾਸਤ ਕਾਇਮ ਰਹੇ। ਇਸ ਮੌਕੇ ਤੇ ਵਿੱਕੀ ਖਾਲਸਾ ਗੁਰਜੀਤ ਸਿੰਘ ਸਤਨਾਮੀਆ ਹਰਪ੍ਰੀਤ ਸਿੰਘ ਰੋਬਿਨ ਪ੍ਰਭਜੋਤ ਸਿੰਘ ਖਾਲਸਾ ਹਰਵਿੰਦਰ ਸਿੰਘ ਚਿਟਕਾਰਾ ਸੰਨੀ ਓਬਰਾਏ ਅਮਨਦੀਪ ਸਿੰਘ ਬੱਗਾ ਗੁਰਦੀਪ ਸਿੰਘ ਲੱਕੀ ਲਖਵੀਰ ਸਿੰਘ ਲੱਕੀ ਜਤਿੰਦਰ ਸਿੰਘ ਕੋਹਲੀ ਪਰਜਿੰਦਰ ਸਿੰਘ ਹਰਪਾਲ ਸਿੰਘ ਪਾਲੀ ਚੱਢਾ ਭੁਪਿੰਦਰ ਸਿੰਘ ਬੜਿੰਗ ਨਰਿੰਦਰ ਸਿੰਘ ਤਜਿੰਦਰ ਸਿੰਘ ਸੰਤ ਨਗਰ ਮਨਜਿੰਦਰ ਸਿੰਘ ਭਾਟੀਆ ਆਦਿ ਹਾਜ਼ਰ ਸਨ