ਭਾਰਤ ਦੀ ਵਿਰਾਸਤ ਅਤੇ ਆਟੋਨੌਮਸ ਸੰਸਥਾ, ਇੰਡੀਆ ਟੁਡੇ ਮੈਗਜ਼ੀਨ ਦੇ ਬੈਸਟ ਕਾਲਜਿਸ ਸਰਵੇਖਣ 2021 ਵਿੱਚੋਂ ਪੰਜਾਬ ਦੇ ਨੰਬਰ 1 ਆਟੋਨੌਮਸ ਕਾਲਜ ਅਤੇ ਟਾਪ ਨੈਸ਼ਨਲ ਰੈਂਕਿੰਗ ਪ੍ਰਾਪਤ, ਮਹਿਲਾ ਸ਼ਕਤੀਕਰਨ ਦੀ ਸੀਟ, ਕੰਨਿਆ ਮਹਾਂਵਿਦਿਆਲਾ, ਜਲੰਧਰ ਦੇ ਐਨ.ਸੀ.ਸੀ. ਵਿਭਾਗ ਦੁਆਰਾ ਭਾਰਤ ਛੱਡੋ ਅੰਦੋਲਨ ਦੀ 79ਵੀਂ ਵਰ੍ਹੇਗੰਢ ਮੌਕੇ ਜਾਗਰੂਕਤਾ ਫੈਲਾਉਣ ਦੇ ਲਈ ਬੈਨਰ ਮਾਰਚ ਦਾ ਆਯੋਜਨ ਕਰਵਾਇਆ ਗਿਆ।   ਇੰਡੀਅਨ ਨੈਸ਼ਨਲ ਕਾਂਗਰਸ ਦੁਆਰਾ ਚਲਾਏ ਗਏ ਦੇਸ਼ ਦੀ ਆਜ਼ਾਦੀ ਦੇ ਲਈ ਇਸ ਮਹੱਤਵਪੂਰਨ ਅੰਦੋਲਨ ਸੰਬੰਧੀ ਜਾਣਕਾਰੀ ਫੈਲਾਉਣ ਦੇ ਮਕਸਦ ਦੇ ਨਾਲ ਆਯੋਜਿਤ ਇਸ ਮਾਰਚ ਵਿੱਚ ਇਸ ਅੰਦੋਲਨ ਦੁਆਰਾ ਭਾਰਤੀ ਰਾਜਨੀਤਕ ਦ੍ਰਿਸ਼ ਦੇ ਵਿਚ ਗਹਿਰੀ ਛਾਪ ਛੱਡਣ ਦੇ ਨਾਲ-ਨਾਲ ਵਿਸ਼ਵ ਭਰ ਦੇ ਰਾਜਨੀਤਿਕ ਖੇਤਰ ਦੇ ਵਿੱਚ ਪਾਏ ਗਏ ਪ੍ਰਭਾਵ ਨੂੰ ਦਰਸਾਇਆ ਗਿਆ ਜਿਸ ਦੀ ਦੇਣ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਯਾਦ ਰਹਿ ਸਕੇ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਇਸ ਮੌਕੇ ਐੱਨ.ਸੀ.ਸੀ. ਕੈਡੇਟਸ ਨੂੰ ਸੰਬੋਧਿਤ ਹੁੰਦੇ ਹੋਏ ਭਾਰਤ ਛੱਡੋ ਅੰਦੋਲਨ ਦੀ ਮਹਾਨਤਾ ਬਾਰੇ ਗੱਲ ਕਰਨ ਦੇ ਨਾਲ-ਨਾਲ ਕੰਨਿਆ ਮਹਾਂਵਿਦਿਆਲਾ ਜਿਹੀ ਰਾਸ਼ਟਰਵਾਦੀ ਸੰਸਥਾ ਦੇ ਦੇਸ਼ ਦੀ ਆਜ਼ਾਦੀ ਦੇ ਸੰਗਰਾਮ ਵਿੱਚ ਪਾਏ ਗਏ ਬਹੁਮੁੱਲੇ ਯੋਗਦਾਨ ਸੰਬੰਧੀ ਵੀ  ਜਾਣਕਾਰੀ ਸਾਂਝੀ ਕੀਤੀ । ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਰੈਲੀ ਦੇ ਸਫਲ ਆਯੋਜਨ ਦੇ ਲਈ ਐੱਨ.ਸੀ.ਸੀ. ਵਿਭਾਗ ਵੱਲੋਂ ਕੀਤੇ ਯਤਨਾਂ ਦੀ ਵੀ ਸ਼ਲਾਘਾ ਕੀਤੀ।