ਜਲੰਧਰ:ਲਾਇਲਪੁਰ ਖਾਲਸਾ ਕਾਲਜ ਫ਼ਾਰ ਵਿਮਨ, ਜਲੰਧਰ ਜਿੱਥੇ ਮਿਆਰੀ ਸਿੱਖਿਆ ਦੇ ਖੇਤਰ ਵਿੱਚ ਗੌਰਵਸ਼ਾ ਲੀ ਸਥਾਨ ਰੱਖਦਾ ਹੈ, ਉਥੇ ਖੇਡਾਂ ਦੇ ਖੇਤਰ ਵਿੱਚ ਵੀ ਹੈ ਰਾਸਟਰੀ ਅਤੇ ਅੰਤਰ-ਰਾਸਟਰੀ ਪੱਧਰ ਹਾਸਲ ਕਰਦਾ ਰਿਹਾ ਹੈ। ਇਸ ਸੰਸਥਾ ਨੇ ਸਮੇਂ-ਸਮੇਂ ਤੇ ਦੇਸ਼ ਨੂੰ ਖੇਡਾਂ ਦੇ ਖੇਤਰ ਵਿੱਚ ਅਨੇਕ ਚਮਕਦੇ ਸਿਤਾਰੇ ਪ੍ਰਦਾਨ ਕੀਤੇ ਹਨ, ਜਿਨ੍ਹਾਂ ਨੇ ਆਪਣੇ-ਆਪਣੇ ਖੇਤਰ ਵਿੱਚ ਨਾ ਸਿਰਫ ਕਾਲਜ ਸਗੋਂ ਪੂਰੇ ਦੇਸ਼ ਦਾ ਨਾਮ ਰੋਸਨ ਨ ਕੀਤਾ ਹੈ। ਖ਼ਾਸ ਤੌਰ ਤੇ ਹਾਕੀ ਦੇ ਖੇਤਰ ਵਿੱਚ ਇਸ ਕਾਲਜ ਦੀਆਂ ਵਿਦਿਆਰਥਣਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਇਸੇ ਕਾਲਜ ਦੀ ਵਿਦਿਆਰਥਣ ਰਾਜਬੀਰ ਕੌਰ ਜੋ ਕਿ ਗੋਲਡਨ ਗਰਲ ਦੇ ਨਾਮ ਨਾਲ ਜਾਣੀ ਜਾਂਦੀ ਹੈ ਹਾਕੀ ਦੀ ਖੇਡ ਵਿਚ ਸਰਵਸਰੇਠ ਪ੍ਰਦਰਸਨ ਕਾਰਨ ਅੱਜ ਉੱਚੀ ਪੱਦਵੀ ਤੇ ਬਿਰਾਜਮਾਨ ਹੈ। ਇਸੇ ਮਾਣਮੱਤੀ ਪ੍ਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਕਾਲਜ ਦੀ ਖਿਡਾਰਨ ਗੁਰਜੀਤ ਕੌਰ ਜੋ ਕਿ ਟੋਕਿਓ ਓਲੰਪਿਕ ਵਿਚ ਭਾਰਤੀ ਮਹਿਲਾ ਹਾਕੀ ਟੀਮ ਦਾ ਹਿੱਸਾ ਹੈ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਾ-ਬਾਪ, ਸੰਸਥਾ ਤੇ ਦੇਸ਼ ਦਾ ਨਾਂ ਮਾਣ ਨਾਲ ਉੱਚਾ ਕਰ ਦਿੱਤਾ ਹੈ। ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲਣ ਵਾਲੀ ਗੁਰਜੀਤ ਕੋਰ ਨੇ ਆਪਣੇ ਇਕਮਾਤਰ ਗੋਲ ਨਾਲ ਤਿੰਨ ਵਾਰ ਉਲੰਪੀਅਨ ਜੇਤੂ ਰਹੀ ਆਸਟਰੇਲੀਅਨ ਟੀਮ ਨੂੰ ਜ਼ੀਰੋ ਤੇ ਢੇਰ ਕਰ ਦਿੱਤਾ ।
ਕਾਲਜ ਪ੍ਰਿੰਸੀਪਲ ਡਾ. ਨਵਜੋਤ ਜੀ ਨੇ ਕਿਹਾ ਕਿ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਭਾਰਤੀ ਹਾਕੀ ਟੀਮ ਪਹਿਲੀ ਵਾਰ ਸੈਮੀ ਫਾਈਨਲ ਵਿੱਚ ਪਹੁੰਚੀ ਹੈ ਜਿਸ ਦਾ ਸਿਹਰਾ ਗੁਰਜੀਤ ਕੌਰ ਨੁੰ ਜਾਂਦਾ ਹੈ ਉਨ੍ਹਾਂ ਕਿਹਾ ਕਿ ਇਸ ਇਕ ਪਲ ਦੇ ਸ਼ਾਨਦਾਰ ਅਹਿਸਾਸ ਦੇ ਪਿੱਛੇ ਗੁਰਜੀਤ ਕੌਰ ਦੀ ਅਣਥੱਕ ਮਿਹਨਤ, ਦ੍ਰਿੜ ਨਿਸਚਾ ਅਤੇ ਨਿਰੰਤਰ ਸਾਧਨਾ ਦੇ ਨਾਲ-ਨਾਲ ਉਸਦੇ ਕੋਚ ਸਰਦਾਰ ਕੁਲਬੀਰ ਸਿੰਘ ਤੇ ਅਧਿਆਪਕਾਂ ਦੀ ਬੇਹਤਰੀਨ ਅਗਵਾਈ ਦਾ ਵੀ ਹੱਥ ਹੈ।
ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਜੀ ਨੇ ਪੂਰੀ ਟੀਮ ਨੂੰ ਇਸ ਪ੍ਰਾਪਤੀ ਤੇ ਵਧਾਈ ਦਿੰਦੇ ਹੋਏ ਕਿਹਾ ਕਿ ਸਾਡੇ ਕਾਲਜ ਦਾ ਪੂਰਾ ਸਟਾਫ ਤੇ ਵਿਦਿਆਰਥੀੇ ਆਪਣੀ ਇਸ ਹੋਣਹਾਰ ਬੇਟੀ ਲਈ ਹੋਰ ਵੀ ਵੱਧ ਕਾਮਯਾਬੀ ਤੇ ਸੁਨਹਿਰੇ ਭਵਿੱਖ ਦੀ ਨਾ ਕੇਵਲ ਕਾਮਨਾ ਕਰਦਾ ਹੈ ਬਲਕਿ ਸਾਨੂੂੰ ਪੱਕਾ ਵਿਸ਼ਵਾਸ ਹੈ ਕਿ ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ, ਜਲੰਧਰ ਤੋਂ ਨਿਕਲੀ ਇਹ ਪ੍ਰਤਿਭਾ ਪੂਰੇ ਵਿਸ਼ਵ ਵਿਚ ਆਪਣੀ ਚਮਕ ਖਿਲਾਰੇਗੀ।