ਭਾਰਤ ਦੀ ਵਿਰਾਸਤ ਅਤੇ ਆਟੋਨੌਮਸ ਸੰਸਥਾ, ਇੰਡੀਆ ਟੁਡੇ ਮੈਗਜ਼ੀਨ ਦੇ ਬੈਸਟ ਕਾਲਜਿਸ ਸਰਵੇਖਣ 2021 ਵਿੱਚੋਂ ਪੰਜਾਬ ਦੇ ਨੰਬਰ 1 ਆਟੋਨੌਮਸ ਕਾਲਜ ਅਤੇ ਟਾਪ ਨੈਸ਼ਨਲ ਰੈਂਕਿੰਗ ਪ੍ਰਾਪਤ, ਮਹਿਲਾ ਸਸ਼ਕਤੀਕਰਨ ਦੀ ਸੀਟ, ਕੰਨਿਆ ਮਹਾਂਵਿਦਿਆਲਾ, ਜਲੰਧਰ ਅੰਤਰਰਾਸ਼ਟਰੀ ਪ੍ਰੋਗਰਾਮਾਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਾ ਆ ਰਿਹਾ ਹੈ। ਹਾਲ ਹੀ ਵਿਚ ਕੰਨਿਆ ਮਹਾਂਵਿਦਿਆਲਾ ਦੀਆਂ ਵਿਦਿਆਰਥਣਾਂ ਅਤੇ ਫੈਕਲਟੀ ਮੈਂਬਰਾਂ ਦੁਆਰਾ ਹੰਗਰੀ ਤੋਂ ਸਮਰ ਯੂਨੀਵਰਸਿਟੀ ਕੋਰਸਾਂ ਦੇ ਲਈ ਬਾਈਲੇਟਰਲ ਸਟੇਟ ਸਕਾਲਰਸ਼ਿਪ 2021 ਪ੍ਰਾਪਤ ਕੀਤੀ ਗਈ ਹੈ। ਐਮ. ਏ. ਸਾਇਕੋਲੌਜੀ ਦੀਆਂ ਚਾਰ ਵਿਦਿਆਰਥਣਾਂ ਜਾਗ੍ਰਿਤੀ ਨਾਗਪਾਲ, ਪ੍ਰਣਵਚਿੱਤ ਕੌਰ, ਅਮਨਦੀਪ ਕੌਰ ਅਤੇ ਸ਼੍ਰੇਆ ਡੋਗਰਾ ਦੇ ਨਾਲ-ਨਾਲ ਸਾਇਕਾਲੋਜੀ ਵਿਭਾਗ ਤੋਂ ਡਾ. ਸ਼ਰਨਜੀਤ ਕੌਰ ਨੂੰ ਇਟੋਵੌਸ ਲੋਰੈਂਡ ਯੂਨੀਵਰਸਿਟੀ, ਬੁਡਾਪੈਸਟ ਅਤੇ ਯੂਨੀਵਰਸਿਟੀ ਆਫ ਸੀਜ਼ਡ ਵਿਖੇ ਸਮਰ ਕੋਰਸ ਦੇ ਲਈ ਸਕਾਲਰਸ਼ਿਪ ਪ੍ਰਾਪਤ ਹੋਈ ਹੈ। ਇਨ੍ਹਾਂ ਕੋਰਸਾਂ ਦੀਆਂ ਸ਼ੁਰੂ ਹੋਈਆਂ ਕਲਾਸਾਂ ਦੇ ਵਿੱਚ ਵਜ਼ੀਫ਼ਾ ਪ੍ਰਾਪਤ ਕਰਤਾ ਹੰਗਰੀ ਦੇ ਸੱਭਿਆਚਾਰ ਅਤੇ ਭਾਸ਼ਾ ਦੇ ਬਾਰੇ ਗਿਆਨ ਹਾਸਿਲ ਕਰ ਰਹੇ ਹਨ। ਇਹ ਕਲਾਸਾਂ ਇਸ ਢੰਗ ਨਾਲ ਆਯੋਜਿਤ ਕੀਤੀਆਂ ਜਾਂਦੀਆਂ ਹਨ ਕਿ ਇਹ ਵਿਦਿਆਰਥੀਆਂ ਦੇ ਲਈ ਪ੍ਰੇਰਨਾਦਾਇਕ ਅਤੇ ਪਰਸਪਰ ਪ੍ਰਭਾਵਸ਼ਾਲੀ ਸਿੱਖਣ ਦਾ ਤਜੁਰਬਾ ਪੈਦਾ ਕਰ ਸਕਣ। ਸੱਭਿਆਚਾਰ ਤੇ ਆਧਾਰਤ ਲੈਕਚਰਸ ਦੇ ਵਿੱਚ ਹੰਗਰੀ ਦੇ ਵੱਖ-ਵੱਖ ਭੂਗੋਲਿਕ ਖਿੱਤਿਆਂ ਦੇ ਵਿਚ ਅਪਣਾਈਆਂ ਜਾਂਦੀਆਂ ਮਾਨਤਾਵਾਂ ਅਤੇ ਰੀਤੀ ਰਿਵਾਜਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ। ਵਰਨਣਯੋਗ ਹੈ ਕਿ ਇਸ ਸਕਾਲਰਸ਼ਿਪ ਦੇ ਵਿੱਚ ਮੁਫਤ ਸ਼ਿਰਕਤ ਦੇ ਨਾਲ-ਨਾਲ ਪੂਰਕ, ਰਿਹਾਇਸ਼ ਅਤੇ ਖਾਣ-ਪੀਣ ਤੇ ਆਧਾਰਿਤ ਵਜ਼ੀਫ਼ਾ ਵੀ ਸ਼ਾਮਿਲ ਹੈ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਇਸ ਮੌਕੇ ਗੱਲ ਕਰਦਿਆਂ ਹੋਇਆਂ ਕਿਹਾ ਕਿ ਅਸੀਂ ਅਮਰੀਕਨ, ਯੂਰਪੀਅਨ ਅਤੇ ਕੈਨੇਡੀਅਨ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਨਾਲ ਵੱਖ-ਵੱਖ ਕਲੈਬਰੇਸ਼ਨਜ਼ ਅਤੇ ਅਕੈਡਮਿਕ ਟਾਈ- ਅਪਸ ਦੇ ਨਾਲ-ਨਾਲ ਸਟੂਡੈਂਟ ਐਕਸਚੇਂਜ ਪ੍ਰੋਗਰਾਮਾਂ ਰਾਹੀਂ ਆਪਣੀਆਂ ਵਿਦਿਆਰਥਣਾਂ ਵਿੱਚ ਵਿਸ਼ਵ ਪੱਧਰੀ ਹੁਨਰ ਨੂੰ ਪੈਦਾ ਕਰਦੇ ਹਾਂ। ਸਾਡੀਆਂ ਚੈਥਮ ਯੂਨੀਵਰਸਿਟੀ, ਯੂ.ਐਸ.ਏ., ਬੋਸਟਨ ਯੂਨੀਵਰਸਿਟੀ, ਯੂ.ਐਸ.ਏ., ਈਟੋਵਾਸ ਲੋਰੈਂਡ ਯੂਨੀਵਰਸਿਟੀ, ਹੰਗਰੀ ਦੇ ਨਾਲ ਅੰਤਰਰਾਸ਼ਟਰੀ ਪਰਟਨਰਸ਼ਿਪਜ਼ ਹਨ ਅਤੇ ਕਈ ਸਾਲਾਂ ਤੋਂ ਵਿਦਿਆਰਥੀ ਇਨ੍ਹਾਂ ਸਾਂਝੇਦਾਰੀਆਂ ਤੋਂ ਲਾਭ ਪ੍ਰਾਪਤ ਕਰ ਰਹੇ ਹਨ ਕਰਦੇ ਆ ਰਹੇ ਹਨ। ਇਨ੍ਹਾਂ ਪ੍ਰੋਗਰਾਮਾਂ ਦੇ ਸਦਕਾ ਹੀ ਕੇ.ਐਮ.ਵੀ. ਦੀਆਂ ਵਿਦਿਆਰਥਣਾਂ ਦੁਆਰਾ ਹਾਵਰਡ ਯੂਨੀਵਰਸਿਟੀ ਜਿਹੀ ਜਿਹੀਆਂ ਸਿੱਖਿਆ ਸੰਸਥਾਵਾਂ ਦੇ ਦੌਰੇ ਦੇ ਨਾਲ-ਨਾਲ ਯੂ.ਐੱਸ. ਦੀਆਂ ਪ੍ਰਸਿੱਧ ਯੂਨੀਵਰਸਿਟੀਆਂ ਵਿਚ ਦਾਖ਼ਲੇ ਵੀ ਲਏ ਜਾ ਚੁੱਕੇ ਹਨ। ਕਈ ਕੇ.ਐਮ.ਵੀ. ਦੀਆਂ ਵਿਦਿਆਰਥਣਾਂ ਦੁਆਰਾ ਬੌਸਟਨ ਯੂਨੀਵਰਸਿਟੀ, ਯੂ.ਐਸ.ਏ. ਜਿਹੀਆਂ ਵਿਦੇਸ਼ੀ ਯੂਨੀਵਰਸਿਟੀਆਂ ਵਿੱਚ ਆਪਣੀ ਪੜ੍ਹਾਈ ਨੂੰ ਜਾਰੀ ਰੱਖਿਆ ਗਿਆ ਹੈ ਜੋ ਕੇਵਲ ਕੰਨਿਆ ਮਹਾਂਵਿਦਿਆਲਾ ਦੁਆਰਾ ਚਲਾਏ ਜਾ ਰਹੇ ਬੇਮਿਸਾਲ ਅੰਤਰਰਾਸ਼ਟਰੀ ਪ੍ਰੋਗਰਾਮਾਂ ਤੋਂ ਪ੍ਰਾਪਤ ਹੁੰਦੇ ਵਿਸ਼ਵ ਵਿਆਪੀ ਐਕਸਪੋਜ਼ਰ ਦੇ ਕਾਰਨ ਹੀ ਮੁਮਕਿਨ ਹੋ ਸਕਿਆ ਹੈ ।