ਫਗਵਾੜਾ 6 ਅਗਸਤ (ਸ਼ਿਵ ਕੋੜਾ) ਲਾਇਨਜ ਕਲੱਬ ਫਗਵਾੜਾ ਦੀ ਇਕ ਮੀਟਿੰਗ ਕਲੱਬ ਦੇ ਚਾਰਟਰ ਪ੍ਰਧਾਨ ਸੁਖਵਿੰਦਰ ਸਿੰਘ ਟੈਰੀ ਦੀ ਅਗਵਾਈ ਹੇਠ ਹੋਈ। ਜਿਸ ਵਿਚ ਕਲੱਬ ਵਲੋਂ ਨੇੜਲੇ ਭਵਿੱਖ ਵਿਚ ਕੀਤੇ ਜਾਣ ਵਾਲੇ ਸਮਾਜ ਸੇਵੀ ਪ੍ਰੋਜੈਕਟਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਇਕ ਲੋੜਵੰਦ ਪਰਿਵਾਰ ਦੀ ਔਰਤ ਨੂੰ ਇਲਾਜ਼ ਲਈ ਦਸ ਹਜ਼ਾਰ ਰੁਪਏ ਦੀ ਆਰਥਕ ਮੱਦਦ ਵੀ ਦਿੱਤੀ ਗਈ। ਚਾਰਟਰ ਪ੍ਰਧਾਨ ਸੁਖਵਿੰਦਰ ਸਿੰਘ ਟੈਰੀ ਨੇ ਦੱਸਿਆ ਕਿ ਉਕਤ ਔਰਤ ਆਰਥਕ ਪੱਖੋਂ ਕਾਫੀ ਕਮਜ਼ੋਰ ਪਰਿਵਾਰ ਨਾਲ ਸਬੰਧ ਰੱਖਦੀ ਹੈ ਅਤੇ ਪੇਟ ਦੇ ਗੰਭੀਰ ਰੋਗ ਨਾਲ ਪੀੜ੍ਹਤ ਹੈ ਜਿਸ ਨੂੰ ਕਲੱਬ ਵਲੋਂ ਆਰਥਕ ਸਹਾਇਤਾ ਭੇਂਟ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਕਲੱਬ ਲੋੜਵੰਦਾਂ ਦੀ ਹਰ ਸੰਭਵ ਸਹਾਇਤਾ ਕਰਨ ਲਈ ਵਚਨਬੱਧ ਹੈ ਅਤੇ ਪੂਰੀ ਤਰ੍ਹਾਂ ਨਾਲ ਸਮਾਜ ਸੇਵਾ ਨੂੰ ਸਮਰਪਿਤ ਹੈ। ਕਲੱਬ ਸਕੱਤਰ ਲਾਇਨ ਕੁਲਵਿੰਦਰ ਸਿੱਧੂ ਨੇ ਦੱਸਿਆ ਕਿ ਜਲਦੀ ਹੀ ਵਾਤਾਵਰਣ ਸੁਰੱਖਿਆ ਦਾ ਸੁਨੇਹਾ ਦਿੰਦੇ ਹੋਏ ਬੂਟੇ ਲਗਾਏ ਜਾਣਗੇ। ਇਸ ਤੋਂ ਇਲਾਵਾ ਹੋਰ ਵੀ ਕਈ ਪ੍ਰੋਜੈਕਟਾਂ ਨੂੰ ਜਲਦੀ ਹੀ ਅਮਲੀ ਰੂਪ ਦਿੱਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲਾਇਨ ਗੁਲਬਹਾਰ ਬੱਤਾ, ਲਾਇਨ ਬਲਵਿੰਦਰ ਬਾਂਸਲ, ਲਾਇਨ ਗੁਰਦੀਪ, ਲਾਇਨ ਸੰਤ ਦੇਵ ਕਾਲੀਆ, ਲਾਇਨ ਅਰਵਿੰਦਰ ਵਿੱਕੀ, ਲਾਇਨ ਜਸਵੀਰ ਮਨੀਲਾ ਤੋਂ ਇਲਾਵਾ ਲਾਇਨ ਬਲੀ ਰਾਮ ਤੇ ਲਾਇਨ ਸਰਬਜੀਤ ਸਿੰਘ ਆਦਿ ਹਾਜਰ ਸਨ।