ਜਲੰਧਰ 09,ਅਗਸਤ- ਸੀਬੀ ਐਸ ਈ ਬੋਰਡ ਵੱਲ ਐਲਾਨੇ ਗਏ ਦਸਵੀ ਜਮਾਤ ਦੇ ਨਤੀਜਿਆਂ ਵਿੱਚੋ ਸੇਂਟ ਥਾਮਸ ਸਕੂਲ਼ ਸੂਰਾਨੁੱਸੀ ਸਕੂਲ ਦਾ ਨਤੀਜਾ 100 ਫੀਸਦੀ ਰਿਹਾ । ਵੰਸਕਾ ਨੇ 95 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ । ਨਿਤਨ ਨੇ 90 ਫੀਸਦੀ ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਪ੍ਰਭਲੀਨ ਕੌਰ ਨੇ 88 ਫੀਸਦੀ ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ । ਇਨਾਂ ਨਤੀਜਿਆਂ ਵਿੱਚ ਦੋ ਵਿਦਿਆਰਥੀਆਂ ਵਰਨਜੋਤ ਸੰਧੂ ਅਤੇ ਅਜੈ ਨਾਗਲਾ ਨੇ 82 ਫੀਸਦੀ ਅੰਕ ਪ੍ਰਾਪਤ ਕੀਤੇ । ਇਸ ਤਰਾਂ ਸਨਾ ਨੇ 81 ਫੀਸਦੀ ਅੰਕ ਹਾਸਲ ਕੀਤੇ । ਪਿ੍ਰੰਸੀਪਲ ਸ੍ਰੀਮਤੀਕਾਮਨਾ ਨੇ ਸਮੂਹ ਸਟਾਫ , ਵਿਦਿਆਰਥੀਆਂ ਅਤੇ ਮਾਪਿਆਂਵਧਾਈ ਦਿੰਦੇ ਹੋਏ ਕਿਹਾਕਿ ਸਕੂਲ ਹਮੇਸਾਵਿਦਿਆਰਥੀਆਂ ਦੇ ਬਿਹਤਰ ਭਵਿੱਖ ਲਈ ਇਸੇ ਤਰਾਂ ਯਤਨਸ਼ੀਲ ਰਹੇਗਾ । (ਫੋਟੋ ਨਾਲ ਨੱਥੀ)