ਆਈਵੀ  ਵਰਲਡ ਸਕੂਲ ਵਿੱਚ ਰੀਡਿੰਗ ਮੰਥ ਦਾ ਆਯੋਜਨ 16 ਜੁਲਾਈ ਤੋਂ 16ਅਗਸਤ ਤੱਕ ।
ਆਈਵੀ ਵਰਲਡ ਸਕੂਲ ਵਾਸਲ ਐਜੂਕੇਸ਼ਨ ਸੁਸਾਇਟੀ ਆਪਣੇ ਵਿਦਿਆਰਥੀਆਂ  ਨੂੰ ਸਿੱਖਣ ਦੇ ਵੱਖ-ਵੱਖ ਢੰਗਾਂ ਤੋਂ ਜਾਣੂ ਕਰਵਾਉਂਦੀ ਹੀ ਰਹਿੰਦੀ ਹੈ।ਜਿਸ ਨਾਲ਼ ਉਹਨਾਂ ਦਾ ਬੌਧਿਕ ਵਿਕਾਸ ਹੋ ਸਕੇ।ਸਕੂਲ ਅਨੁਸਾਰ ਪੜ੍ਹਨਾ ਇੱਕ ਕਿਤਾਬੀ ਕੌਸ਼ਲ ਨਹੀਂ ਸਗੋਂ ਇੱਕ ਤਹਿਜੀਬ ਅਤੇ ਤਰਕੀਬ ਹੈ।ਪੜ੍ਹਨਾ,ਪੜ੍ਹ ਕੇ ਸਮਝਣਾ,ਉਸ ਬਾਰੇ ਆਪਣਾ ਵਿਚਾਰ ਪੇਸ਼ ਕਰਨਾ ਵੀ ਇੱਕ ਪ੍ਰਤੀਕਿਰਿਆ ਹੈ।ਪੜ੍ਹਨਾ ਬੁਨਿਆਦੀ ਤੌਰ ਤੇ ਇੱਕ ਅਰਥਵਾਨ ਗਤੀਵਿਧੀ ਹੈ।ਲਿਖਣ ਸਮੱਗਰੀ ਨੂੰ ਕੁਝ ਸੰਦਰਭਾ ਤੇ ਅਨੁਮਾਨ ਦੇ ਅਧਾਰ ਤੇ ਅਰਥ ਲੱਭਣ ਦੀ ਕੋਸ਼ਿਸ਼ ਪੜ੍ਹਨਾ ਹੈ।ਸਮਝ ਦੇ ਅਧਾਰ ਉੱਤੇ ਪੜ੍ਹਨ ਨਾਲ਼ ਉਸ ਵਿੱਚੋਂ ਹੋਰ ਉਸਾਰੂ ਸੁਆਲ ਮਨ ਵਿੱਚ ਪੈਦਾ ਹੋਣ,ਪੜ੍ਹਨ ਦਾ ਚੰਗਾ ਗੁਣ ਸਮਝਿਆ ਜਾਂਦਾ ਹੈ।ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਸਕੂਲ ਦੁਆਰਾ ਇੱਕ ਮਹੀਨੇ ਲਈ ਕਿਤਾਬਾਂ ਪੜ੍ਹਨ ਦੀ ਮੁਹਿੰਮ “ਰੀਡਿੰਗ ਮੰਥ” ਦੇ ਸਿਰਲੇਖ ਹੇਠ ਸ਼ੁਰੂ ਹੋਈ।ਇਸ ਵਿੱਚ ਵਿਦਿਆਰਥੀਆਂ  ਨੂੰ ਜਿੱਥੇ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕੀਤਾ ,ਉੱਥੇ ਹੀ ਉਹਨਾਂ ਦੁਆਰਾ ਪੜ੍ਹੀਆਂ ਗਈਆਂ ਕਿਤਾਬਾਂ ਬਾਰੇ ਲਿਖਣ ਲਈ ਵੀ ਪ੍ਰੋਤਸਾਹਿਤ ਕੀਤਾ ਗਿਆ।
ਸ਼੍ਰੀਮਤੀ ਐੱਸ ਚੌਹਾਨ,ਪ੍ਰਿੰਸੀਪਲ,ਆਈਵੀ ਵਰਲਡ ਸਕੂਲ ਨੇ ਅਧਿਆਪਕਾਂ ਦੁਆਰਾ ਕੀਤੀ ਇਸ ਨਵੀਂ ਸ਼ੁਰੂਆਤ ਦੀ ਸ਼ਲਾਘਾ ਕੀਤੀ।ਵਾਸਲ ਐਜੂਕੇਸ਼ਨ ਸੁਸਾਇਟੀ ਦੇ ਮੁੱਖ ਪ੍ਰਬੰਧਕ ਨਿਰਦੇਸ਼ਕ ਸ਼੍ਰੀ ਕੇ.ਵਾਸਲ, ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਵਾਸਲ, ਉਪ-ਅਧਿਅਕਸ਼ ਸ਼੍ਰੀ ਆਰ. ਕੇ. ਵਾਸਲ, ਡਾਇਰੈਕਟਰ ਸ਼੍ਰੀਮਤੀ ਈਨਾ ਵਾਸਲ, ਸੀ.ਈ.ਓ. ਸ਼੍ਰੀ ਰਾਘਵ ਵਾਸਲ ਜੀ ਨੇ ਵਿਦਿਆਰਥੀਆਂ  ਨੂੰ ਵਰਚੁਅਲ ਟੈਕਨੋਲਜੀ ਰਾਹੀਂ ਅਜਿਹੀਆਂ ਗਤੀਵਿਧੀਆਂ ਕਰਵਾਉਣ ਦਾ