ਪੰਜਾਬ ਸਰਕਾਰ ਵਲੋਂ ਨਸ਼ਿਆਂ ਖਿਲਾਫ਼ ਵਿੱਢੀ ਹੋਈ ਮੁਹਿੰਮ ਨੂੰ ਤੇਜ ਕਰਦਿਆਂ ਅੱਜ ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਯੋਗ ਅਗਵਾਈ ਵਿਚ ਕੈਂਟ ਬੋਰਡ ਸਕੂਲ (ਲੜਕੀਆਂ) ਦੀਆਂ ਵਿੱਦਿਆਰਥਣਾਂ ਲਈ ਨਸ਼ਿਆ ਖਿਲਾਫ਼ ਇੱਕ ਵੈਬੀਨਾਰ ਅਯੋਜਿਤ ਕੀਤਾ।ਇਸ ਦਾ ਸ਼ੁੱਭ ਆਰੰਭ ਨੋਡਲ ਅਫ਼ਸਰ ਸ਼੍ਰੀ ਕਸ਼ਮੀਰ ਕੁਮਾਰ ਜੀ ਨੇ ਸਾਰੇ ਭਾਗੀਦਾਰਾਂ ਨੂੰ ਜੀ ਆਇਆਂ ਕਹਿ ਕੇ ਕੀਤਾ।ਮੁੱਖ ਬੁਲਾਰੇ ਸ਼੍ਰੀ ਅਖਿਲ ਭਾਟੀਆ ਨੇ ਨਸ਼ਿਆਂ ਅਤੇ ਉਸ ਦੇ ਬੁਰੇ ਪ੍ਰਭਾਵਾਂ ਤੇ ਵਿਸਥਾਰ ਪੂਰਵਕ ਚਾਨਣਾਂ ਪਾਉਦੇਂ ਹੋਏ ਇਨ੍ਹਾਂ ਦਾ ਤਿਆਗ ਕਰਨ ਲਈ ਬੇਨਤੀ ਕੀਤੀ।ਮਾਣਯੋਗ ਪ੍ਰਿੰਸੀਪਲ ਜੀ ਨੇ ਵਿਹਲੇਪਨ ਨੂੰ ਨਸ਼ਿਆਂ ਦਾ ਕਾਰਨ ਦੱਸਦੇ ਹੋਏ ਵਿੱਦਿਆਰਥਣਾਂ ਨੂੰ ਮਿਹਨਤ ਕਰਨ ਅਤੇ ਅਨੁਸ਼ਾਸਨ ਚ ਰਹਿਣ ਦੀ ਨਸੀਹਤ ਕੀਤੀ ਤਾਂਕਿ ਮੁੜ ਰੰਗਲੇ ਪੰਜਾਬ ਦੀ ਕਾਮਨਾ ਹੋ ਸਕੇ।ਪ੍ਰੋ. ਕਸ਼ਮੀਰ ਕੁਮਾਰ ਜੀ ਨੇ ਸਾਰੀਆਂ ਲੜਕੀਆਂ ਨੂੰ ਨਸ਼ਿਆ ਤੋਂ ਦੂਰ ਰਹਿਣ ਦੀ ਹਦਾਇਤ ਕੀਤੀ ਤਾਂਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ ਅਤੇ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।ਵਿੱਦਿਆਰਥਣਾਂ ਨੂੰ ਨਸ਼ਿਆ ਦੇ ਬੁਰੇ ਪ੍ਰਭਾਵ ਸਬੰਧੀ ਆਨਲਾਇੰਨ ਫ਼ਿਲਮਾਂ ਵੀ ਦਿਖਾਈਆਂ ਗਈਆਂ।ਇਸ ਮੋਕੇ ਤੇ ਨਸ਼ਿਆ ਦੇ ਖਿਲਾਫ਼ ਜਾਰੀ ਕੀਤਾ ਗਿਆ ਇਸ਼ਤਿਹਾਰ ਸੀ.ਡੀ.ਟੀ.ਪੀ. ਵਿਭਾਗ ਵਲੋਂ ਸੋਸ਼ਲ ਮੀਡੀਆ ਰਾਹੀਂ ਅਲੱਗ ਅਲੱਗ ਲੋਕਾਂ ਤੱਕ ਭੇਜਿਆ ਗਿਆ ਤਾਂਕਿ ਨਸ਼ਿਆਂ ਦੀ ਅਲਾਮਤ ਤੋਂ ਛੁਟਕਾਰਾ ਪਾਇਆ ਜਾ ਸਕੇ।ਇਸ ਵੈਬੀਨਾਰ ਵਿੱਚ ਲੱਗ- ਭੱਗ 70 ਲੋਕਾਂ ਨੇ ਸ਼ਿੱਕਤ ਕੀਤੀ।ਅੰਤ ਵਿੱਚ ਪ੍ਰਿੰਸੀਪਲ ਗੁਰਪਿੰਦਰ ਕੌਰ ਜੀ ਨੇ ਸਾਰੇ ਭਾਗੀਦਾਰਾਂ ਅਤੇ ਕਾਲਜ ਦਾ ਧੰਨਵਾਦ ਕੀਤਾ।ਜਿੱਥੇ ਮਿਸ ਨੇਹਾ (ਸੀ. ਡੀ. ਕੰਸਲਟੈਂਟ) ਨੇ ਕੌਆਰਡੀਨੇਟਰ ਦੀ ਭੁਮੀਕਾ ਨਿਭਾਈ ਉੱਥੇ ਇਹ ਵੈਬੀਨਾਰ ਪੰਜਾਬ ਨੂੰ ਨਸ਼ਾਂ ਮੁਕਤ ਕਰਨ ਲਈ ਪ੍ਰੇਰਨਾ ਸਰੋਤ ਬਣਿਆ।