ਜਲੰਧਰ :ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਦਸਵੀਂ ਪਾਸ ਜਾਂ ਬਾਂਰਵੀ ਪਾਸ
ਵਿਦਿਆਰਥੀਆਂ ਲਈ ਤਿੰਨ ਸਾਲਾਂ ਜਾਂ ਦੋ ਸਾਲਾਂ ਡਿਪੋਲਮੇ ਲਈ ਕਾਉਸਲਿੰਗ ਸ਼ੁਰੂ ਹੋ
ਗਈ ਹੈ। ਇਹ ਕਾਉਸਲਿੰਗ ਪੰਜਾਬ ਸਟੇਟ ਤਕਨੀਕੀ ਬੋਰਡ ਚੰਡੀਗੜ੍ਹ ਦੀ ਦੇਖ ਰੇਖ ਵਿੱਚ ਹੋ ਰਹੀ
ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਪਹਿਲੇ ਰਾਂੳਡ ਦੀ ਕਾੳਸਲਿੰਗ ਸ਼ੁਰੂ ਹੈ,
ਜਿਸ ਅਧੀਨ ਰਜਿਸਟਰੇਸ਼ਨ ਤੇ ਚੁਆਇਸ ਫਿਲਿੰਗ 23 ਅਗਸਤ 2021 ਤੱਕ ਚਲੇਗੀ। ਇਸ ਉਪਰੰਤ 26
ਅਗਸਤ ਨੂੰ ਰਿਜ਼ਲਟ ਆਵੇਗਾ। ਸਫ਼ੳਮਪ;ਲ ਵਿਦਿਆਰਥੀ ਆਪਣੀ ਫੀਸਾਂ ਜਮਾਂ ਕਰਾਉਣ ਲਈ ਸਬੰਧਤ
ਕਾਲਜ ਵਿੱਚ 27 ਅਗਸਤ ਤੋਂ ਲੈ ਕੇ 2 ਸਤੰਬਰ ਤੱਕ ਰਿਪੋਰਟ ਕਰਨਗੇ।ਇਸੇ ਤਰਾਂ ਹੀ ਦੂਜੇ
ਰਾਉਂਡ ਦੀ ਕਾਉਸਲਿੰਗ 25 ਅਗਸਤ ਤੋਂ ਸ਼ੁਰੂ ਹੋ ਕੇ 10 ਸੰਤਬਰ ਤੱਕ ਚਲੇਗੀ। ਜਿਸ ਦਾ
ਨਤੀਜਾ 15 ਸਤੰਬਰ ਨੂੰ ਆਵੇਗਾ। ਸਫਲ ਵਿਦਿਆਰਥੀ ਕਾਲਜ ਵਿੱਚ ਰਿਪੋਰਟਿੰਗ 16 ਸਤੰਬਰ
ਤੋਂ 21 ਸਤੰਬਰ ਤੱਕ ਕਰਨਗੇ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਤੀਜੇ ਰਾਊਂਡ
ਦੀ ਕਾੳਸਲਿੰਗ ਕਾਲਜ ਪੱਧਰ ਤੇ ਕੀਤੀ ਜਾ ਸਕੇਗੀ।ਦੱਸਵੀ ਪਾਸ ਵਿਦਿਆਰਥੀ ਜੋ ਕਿ ਸਫ਼ੳਮਪ;ਲ ਕੈਰੀਅਰ
ਬਣਾਉਣ ਦੇ ਚਾਹਵਾਨ ਹਨ ਕਾਲਜ ਵਿੱਚ ਪਹੁੰਚ ਕੇ 9.00 ਵਜੇ ਤੋਂ 5.00 ਵਜੇ ਤੱਕ
ਕਾੳਂਸਲਿੰਗ ਵਿੱਚ ਭਾਗ ਲੈ ਸਕਦੇ ਹਨ।ਇਸ ਸਾਲ ਐਡਮਿਸ਼ਨ ਲੈਣ ਵਾਲੇ ਸਿੰਗਲ ਪੇਰੈਂਟ,
ਗਰੀਬ ਅਤੇ ਹੁਸ਼ਿਆਰ ਬੱਚਿਆ ਨੂੰ ਮੇਹਰ ਚੰਦ ਪੋਲੀਟੈਕਨਿਕ ਕਾਲਜ ਦੀ ਮੈਨੇਜਮੈਂਟ
ਵਲੋਂ ਵਿਸ਼ੇਸ਼ ਸਕਾਲਰਸ਼ਿਪ ਦਿੱਤੀ ਜਾ ਰਹੀ ਹੈ