ਫਗਵਾੜਾ 16 ਅਗਸਤ (ਸ਼ਿਵ ਕੋੜਾ) ਸ਼ਿਵ ਸੈਨਾ ਬਾਲ ਠਾਕਰੇ ਵਲੋਂ ਦੇਸ਼ ਦਾ 75ਵਾਂ ਆਜ਼ਾਦੀ ਦਿਵਸ ਉਂਕਾਰ ਨਗਰ ਸਥਿਤ ਦਸ਼ਹਿਰਾ ਗਰਾਉਂਡ ‘ਚ ਬੱਚਿਆਂ ਦੇ ਨਾਲ ਮਨਾਇਆ ਗਿਆ। ਸੀਨੀਅਰ ਸ਼ਿਵ ਸੈਨਾ ਵਰਕਰ ਮਾਣਿਕ ਚੰਦ ਦੀ ਅਗਵਾਈ ਹੇਠ ਆਯੋਜਿਤ ਸਮਾਗਮ ਦੌਰਾਨ ਬਤੌਰ ਮੁੱਖ ਮਹਿਮਾਨ ਸ਼ਿਵ ਸੈਨਾ ਦੇ ਸੂਬਾ ਪ੍ਰੈਸ ਸਕੱਤਰ ਕਮਲ ਸਰੋਜ ਸ਼ਾਮਲ ਹੋਏ। ਉਹਨਾਂ ਦੇ ਨਾਲ ਸੀਨੀਅਰ ਆਗੂ ਸ਼ਮਸ਼ੇਰ ਭਾਰਤੀ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਕਮਲ ਸਰੋਜ ਨੇ ਝੰਡਾ ਲਹਿਰਾਉਣ ਦੀ ਰਸਮ ਨਿਭਾਉਣ ਉਪਰੰਤ ਸਮੂਹ ਹਾਜਰੀਨ ਨੂੰ ਸੁਤੰਤਰਤਾ ਦਿਵਸ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਆਜਾਦੀ ਦੀ ਰੱਖਿਆ ਕਰਨਾ ਸਾਡਾ ਸਾਰਿਆਂ ਦਾ ਫਰਜ਼ ਹੈ। ਸ਼ਿਵ ਸੈਨਾ ਆਜਾਦੀ ਦੇ ਨਾਲ ਹੀ ਦੇਸ਼ ਦੀ ਅਖੰਡਤਾ, ਆਪਸੀ ਭਾਈਚਾਰਕ ਸਾਂਝ ਦੀ ਮਜਬੂਤੀ ਅਤੇ ਅਮਨ ਸ਼ਾਂਤੀ ਕਾਇਮ ਰੱਖਣ ਲਈ ਵਚਨਬੱਧ ਹੈ। ਬੱਚਿਆਂ ਵਲੋਂ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ ਗਈ। ਉਪਰੰਤ ਬੱਚਿਆਂ ਵਿਚ ਮਿਠਾਈ ਵੰਡੀ ਗਈ। ਸਮਾਗਮ ਦੌਰਾਨ ਕਮਲ ਸਰੋਜ ਨੇ ਸਨੀ ਰਾਜਪੂਤ ਨੂੰ ਆਈ.ਟੀ. ਸੈਲ ਫਗਵਾੜਾ ਸ਼ਹਿਰੀ ਦਾ ਇੰਚਾਰਜ ਜਦਕਿ ਅਮਨ ਕੁਮਾਰ ਨੂੰ ਵਾਰਡ ਨੰਬਰ 28 ਦਾ ਪ੍ਰਧਾਨ ਐਲਾਨਿਆਂ। ਇਸ ਤੋਂ ਇਲਾਵਾ ਸੋਨੂੰ ਨੂੰ ਸ਼ਿਵ ਸੈਨਾ ਵਿਚ ਸ਼ਾਮਲ ਕੀਤਾ ਗਿਆ। ਨਵੇਂ ਨਿਯੁਕਤ ਹੋਏ ਅਹੁਦੇਦਾਰਾਂ ਅਤੇ ਸ਼ਾਮਲ ਹੋਏ ਨੌਜਵਾਨ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਪਵਨ, ਮੰਗਲ, ਸੁਧੀਰ, ਮਨੀਸ਼ ਦਾਦਰਾ, ਪਿ੍ਰੰਸ, ਬਿੰਦਰ ਅਮਿਤ ਬੱਸੀ, ਅੰਕਿਤ ਰਾਜਪੂਤ, ਰੌਣਕ, ਸਾਹਿਲ ਗੁਪਤਾ, ਮਿੰਟੂ, ਮਨੀ ਚੰਦ, ਜਤਿੰਦਰ, ਅਮਰਨਾਥ, ਅਜੇ, ਵਿਸ਼ਾਲ ਤੇ ਦੀਪਕ ਆਦਿ ਹਾਜਰ ਸਨ