ਫਗਵਾੜਾ 16 ਅਗਸਤ (ਸ਼ਿਵ ਕੋੜਾ) ਪਰਿਆਸ ਸਿਟੀਜੰਸ ਵੈਲਫੇਅਰ ਕੌਂਸਲ ਵਲੋਂ ਦੇਸ਼ ਦੇ 75ਵੇਂ ਸੁਤੰਤਰਤਾ ਦਿਵਸ ਮੌਕੇ ਇਕ ਗਰੀਬ ਲੋੜਵੰਦ ਨੂੰ ਰੁਜ਼ਗਾਰ ਦੇ ਲਾਇਕ ਬਨਾਉਣ ਦੇ ਮਕਸਦ ਨਾਲ ਸਾਇਕਲ ਰਿਕਸ਼ਾ ਭੇਂਟ ਕੀਤਾ ਗਿਆ। ਇਸ ਮੌਕੇ ਡਾ. ਜੀ.ਐਸ. ਵਿਰਦੀ, ਹਰਦੀਪ ਸਿੰਘ ਭੋਗਲ, ਸ਼ਕਤੀ ਮਹਿੰਦਰੂ, ਤਰਲੋਚਨ ਸਿੰਘ ਪਰਮਾਰ, ਰਾਜੇਸ਼ ਕੁਮਾਰ ਮੁਤਰੇਜਾ ਅਤੇ ਰਾਕੇਸ਼ ਕੁਮਾਰ ਨੇ ਸੁਤੰਤਰਤਾ ਦਿਵਸ ਦੀਆਂ ਸ਼ੁੱਭ ਇੱਛਾਵਾਂ ਦਿੰਦਿਆਂ ਕਿਹਾ ਕਿ ਉਹਨਾਂ ਦੀ ਜੱਥੇਬੰਦੀ ਹਮੇਸ਼ਾ ਆਜ਼ਾਦੀ ਦਿਹਾੜੇ ਨੂੰ ਸਮਾਜ ਸੇਵਾ ਕਰਦੇ ਹੋਏ ਮਨਾਉਂਦੀ ਹੈ ਕਿਉਂਕਿ ਜਦੋਂ ਤਕ ਮਨ ਵਿਚ ਖੁਸ਼ੀ ਨਾ ਹੋਵੇ ਤਾਂ ਆਜਾਦੀ ਦਾ ਸੁੱਖ ਵੀ ਬੇਮਾਨੀ ਜਿਹਾ ਪ੍ਰਤੀਤ ਹੁੰਦਾ ਹੈ। ਉਹਨਾਂ ਭਰੋਸਾ ਜਤਾਇਆ ਕਿ ਜਿਸ ਵਿਅਕਤੀ ਨੂੰ ਰਿਕਸ਼ਾ ਭੇਂਟ ਕੀਤਾ ਗਿਆ ਹੈ ਉਹ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਦੇ ਯੋਗ ਬਣੇਗਾ। ਇਸ ਮੌਕੇ ਪਰਿਆਸ ਜੱਥੇਬੰਦੀ ਦੇ ਮੈਂਬਰਾਂ ਤੇ ਅਹੁਦੇਦਾਰਾਂ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜਰ ਸਨ।