ਜਲੰਧਰ : ਲਾਇਲਪੁਰ ਖਾਲਸਾ ਕਾਲਜ ਫਾਰ  ਵਿਮੈਨ, ਜਲੰਧਰ ਵਿਚ ਮਿਤੀ 18 ਅਗਸਤ
2021 ਨੂੰ ਸਟਾਫ ਮੈਬਰਾਂ, ਉਹਨਾਂ ਦੇ ਪਰਿਵਾਰਿਕ ਮੈਬਰਾਂ ਅਤੇ
ਵਿਦਿਆਰਥੀਆਂ ਲਈ ਕੋਵੀਸ਼ੀਲਡ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ।
ਇਹ ਕੈਂਪ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਆਯੋਜਿਤ ਕੀਤਾ। ਲਾਇਲਪੁਰ
ਖਾਲਸਾ ਕਾਲਜ ਫਾਰ ਵਿਮਨ, ਜਲੰਧਰ ਦੇ ਐਨ.ਸੀ.ਸੀ. ਤੇ ਐਨ ਐਸ.
ਐਸ. ਵਿਭਾਗਾਂ ਦੇ ਯਤਨਾਂ ਰਾਂਹੀ ਇਸ ਪ੍ਰਕਿਰਿਆ ਨੂੰ ਨਪੇਰੇ
ਚਾੜਿਆ ਗਿਆ। ਸਿਵਲ ਹਸਪਤਾਲ ਜਲੰਧਰ ਦੇ ਡਾ. ਸ਼ੁਭਮ ਤੇ ਮਿਸ ਜੋਤੀ
ਤੇ ਹੋਰ ਸਟਾਫ ਮੈਬਰਾਂ ਨੇ ਇਸਨੂੰ ਸਫਲਤਾ ਨਾਲ ਆਯੋਜਿਤ ਕੀਤਾ,
ਜਿਸ ਵਿਚ ਕਾਲਜ ਦੇ ਐਨ. ਸੀ. ਸੀ. ਕੈਡਿਟ ਵਿਦਿਆਰਥੀਆਂ ਨੇ ਭਾਰੀ
ਉਤਸ਼ਾਹ ਦਿਖਾਉਦਿਆਂ ਡਿਊਟੀਜ਼ ਵੀ ਦਿੱਤੀਆਂ।
ਕਾਲਜ ਪ੍ਰਿੰਸੀਪਲ ਡਾ. ਨਵਜੋਤ ਨੇ ਕਿਹਾ ਕਰੋਨਾ ਖਿਲਾਫ ਲੜੀ ਜਾ ਰਹੀ ਜੰਗ ਵਿਚ
ਸਹਿਯੋਗ ਦੇਣ ਲਈ ਸਿਵਲ ਹਸਪਤਾਲ ਪ੍ਰਤੀ ਆਭਾਰ ਵਿਅਕਤ ਕੀਤਾ ਤੇ ਕਾਲਜ
ਦੇ ਏ.ਐਮ.ਓ ਲੈਫਟੀਨੇਂਟ ਡਾ. ਰੁਪਾਲੀ ਰਾਜਦਾਨ ਤੇ
ਐਨ.ਅੇੈਸ.ਐਸ. ਇੰਚਾਰਜ਼ ਅਧਿਆਪਕਾਂ ਮੈਡਮ ਮਨੀਤਾ, ਮੈਡਮ
ਮਨਜੀਤ ਕੌਰ ਤੇ ਮੈਡਮ ਆਤਮਾ ਸਿੰਘ ਦੁਆਰਾ ਨਿਭਾਈ ਗਈ
ਡਿਊਟੀ ਲਈ ਉਹਨਾਂ ਦੀ ਪ੍ਰਸ਼ੰਸਾ ਕੀਤੀ।