ਜਲੰਧਰ : ਪਾਕਿਸਤਾਨ ਲਾਹੋਰ ਵਿਚ ਜੋ ਮਹਾਰਾਜਾ ਰਣਜੀਤ ਸਿੰਘ ਦਾ ਲੱਗਾ ਬੁੱਤ ਤੋੜਿਆ ਗਿਆ ਹੈ ਜਿਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜ੍ਹੀ ਹੈ ਬੁੱਤ ਤੋੜਨ ਵਾਲਿਆਂ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ ਹੈ ਜੋ ਕਿ ਤਸੱਲੀ ਬਖਸ਼ ਕੰਮ ਹੈ।
ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਤੇਜਿੰਦਰ ਸਿੰਘ ਪ੍ਰਦੇਸੀ ਹਰਪਾਲ ਸਿੰਘ ਚੱਢਾ ਹਰਪ੍ਰੀਤ ਸਿੰਘ ਨੀੱਟੂ ਗੁਰਵਿੰਦਰ ਸਿੰਘ ਸਿੱੱਧੂ ਸਤਪਾਲ ਸਿੰਘ ਸਿਦਕੀ ਪਰਮਿੰਦਰ ਸਿੰਘ ਦਸਮੇਸ਼ ਨਗਰ ਅਤੇ ਵਿੱਕੀ ਖਾਲਸਾ ਬਸਤੀ ਮਿੱਠੂ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਪਾਕਿਸਤਾਨ ਲਾਹੋਰ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਤੋੜਨ ਵਾਲੇ ਦੋਸ਼ੀ ਤਾਂ ਫੜ ਲਏ ਗਏ ਹਨ ਪਰ ਮੋਦੀ ਰਾਜ ਵਿੱਚ ਸਿੱਖਾਂ ਦੇ ਇਤਿਹਾਸਕ ਗੁਰਦੁਆਰੇ ਜਿਨ੍ਹਾਂ ਵਿੱਚ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਗੁਰਦੁਆਰਾ ਡਾਂਗਮਾਰ ਸਾਹਿਬ ਸਮੇਤ ਅਨੇਕਾਂ ਗੁਰੂ ਘਰ ਢਾਹ ਦਿੱਤੇ ਗਏ ਹਨ ਨਾ ਤਾਂ ਉਹ ਦੁਬਾਰਾ ਉਸਾਰੇ ਗਏ ਹਨ ਨਾ ਹੀ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ ਹਨ ਅਨੇਕਾਂ ਥਾਵਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰਾਦਰ ਕਰਨ ਦੀ ਕੋਸ਼ਿਸ਼ ਕੀਤੀ ਗਈ ਬਹਿਬਲ ਕਲਾਂ ਵਿੱਚ ਨਿਰਦੋਸ਼ ਪਾਠ ਕਰਦੇ ਸਿੰਘਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਕਿ ਕਿਸੇ ਦੋਸ਼ੀਆਂ ਨੂੰ ਸਜ਼ਾ ਮਿਲੀ ਹੈ ਭਾਰਤੀ ਜਨਤਾ ਪਾਰਟੀ ਇਸ ਬਾਰੇ ਵੀ ਆਵਾਜ਼ ਉਠਾਵੇ ਸਿੱਖ ਤਾਲਮੇਲ ਕਮੇਟੀ ਪੂਰਾ ਸਾਥ ਦੇਵੇਗੀ ਉਕਤ ਆਗੂਆਂ ਨੇ ਕਿਹਾ ਜਦੋਂ ਦੀ ਮੋਦੀ ਸਰਕਾਰ ਆਈ ਹੈ ਘੱਟ ਗਿਣਤੀਆਂ ਅਤੇ ਦਲਿਤ ਵੀਰਾਂ ਨਾਲ ਪੈਰ-ਪੈਰ ਤੇ ਧੱਕਾ ਹੁੰਦਾ ਹੈ ਕੋਈ ਆਵਾਜ ਨਹੀਂ ਉਠਾਂਦਾ ਸਾਰਿਆਂ ਨੂੰ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਹਰ ਧੱਕੇਸ਼ਾਹੀ ਖ਼ਿਲਾਫ਼ ਆਵਾਜ਼ ਉਠਾਉਣੀ ਚਾਹੀਦੀ ਹੈ ਉਹ ਚਾਹੇ ਪਾਕਿਸਤਾਨ ਹੋਵੇ ਚਾਹੇ ਭਾਰਤ ਜਾਂ ਕਿਤੇ ਵੀ ਹੋਵੇ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਹਰਪ੍ਰੀਤ ਸਿੰਘ ਸੋਨੂੰ ਗੁਰਜੀਤ ਸਿੰਘ ਸਤਨਾਮੀਆ ਪਰਜਿੰਦਰ ਸਿੰਘ ਹਰਪਾਲ ਸਿੰਘ ਪਾਲੀ ਚੱਢਾ ਹਰਵਿੰਦਰ ਸਿੰਘ ਚਿਟਕਾਰਾ ਪ੍ਰਭਜੋਤ ਸਿੰਘ ਖਾਲਸਾ ਗੁਰਦੀਪ ਸਿੰਘ ਲੱਕੀ ਮਨਮਿੰਦਰ ਸਿੰਘ ਭਾਟੀਆ ਹਰਪ੍ਰੀਤ ਸਿੰਘ ਰੋਬਿਨ ਅਮਨਦੀਪ ਸਿੰਘ ਬੱਗਾ ਹਰਜੀਤ ਸਿੰਘ ਬਾਬਾ ਸੰਨੀ ਓਬਰਾਏ ਜਤਿੰਦਰ ਸਿੰਘ ਕੋਹਲੀ ਲਖਬੀਰ ਸਿੰਘ ਲੱਕੀ ਅਰਵਿੰਦਰ ਸਿੰਘ ਬਬਲੂ ਤਜਿੰਦਰ ਸਿੰਘ ਸੰਤ ਨਗਰ ਸੋਨੂੰ ਪੇੰਟਰ ਆਦਿ ਹਾਜਰ ਸਨ।