ਫਗਵਾੜਾ 21 ਅਗਸਤ (ਸ਼ਿਵ ਕੌੜਾ) ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਵਲੋਂ ਹਰ ਸਾਲ ਦੀ ਤਰ੍ਹਾਂ ਰਖੜੀ ਦਾ ਤਿਓਹਾਰ ਗੁਰੂ ਨਾਨਕ ਮਿਸ਼ਨ ਨੇਤਰਹੀਣ ਬਿਰਧ ਆਸ਼ਰਮ ਸਪਰੋੜ ਵਿਖੇ ਆਸ਼ਰਮ ਦੀਆਂ ਨੇਤਰਹੀਣ ਲੜਕੀਆਂ ਦੇ ਨਾਲ ਮਨਾਇਆ ਗਿਆ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਦੇਖਰੇਖ ਹੇਠ ਆਯੋਜਿਤ ਸਮਾਮਗ ਵਿਚ ਮੈਡਮ ਪੂਨਮ ਸਿੰਘ (ਪੀ.ਸੀ.ਐਸ.) ਐਸ.ਡੀ.ਐਮ. ਨਕੋਦਰ ਡੀ.ਐਸ.ਪੀ. ਬਬਨਦੀਪ ਸਿੰਘ (ਪੀਪੀਐਸ) ਟ੍ਰੇਨਿੰਗ ਇੰਚਾਰਜ਼ ਥਾਣਾ ਸਦਰ ਫਗਵਾੜਾ, ਨਾਇਬ ਤਹਿਸੀਲਦਾਰ ਪਵਨ ਕੁਮਾਰ ਸ਼ਰਮਾ, ਇੰਜੀਨੀਅਰ ਪਵਨ ਬੀਸਲਾ ਐਸ.ਈ. ਪਾਵਰਕਾਮ ਲੁਧਿਆਣਾ, ਅਵਤਾਰ ਸਿੰਘ ਮੰਡ ਕੌਮੀ ਸਕੱਤਰ ਭਾਜਪਾ, ਜਤਿੰਦਰ ਸਿੰਘ ਕੁੰਦੀ ਚੇਅਰਮੈਨ ਐਸੋਸੀਏਸ਼ਨ ਆਫ ਇਲਾਇੰਸ ਇੰਟਰਨੈਸ਼ਨਲ ਨੇ ਸ਼ਿਰਕਤ ਕੀਤੀ। ਆਸ਼ਰਮ ਦੀਆਂ ਨੇਤਰਹੀਣ ਲੜਕੀਆਂ ਵਲੋਂ ਮਹਿਮਾਨਾਂ ਦੀ ਕਲਾਈ ਤੇ ਰਖੜੀ ਬੰਨੀ ਗਈ। ਮਹਿਮਾਨਾਂ ਨੇ ਜਿੱਥੇ ਬੱਚੀਆਂ ਨੂੰ ਸ਼ਗਨ ਦਿੱਤਾ ਉੱਥੇ ਹੀ ਸਭਾ ਵਲੋਂ ਖਾਸ ਤੌਰ ਤੇ ਬੱਚੀਆਂ ਨੂੰ ਪੀਜਾ ਖੁਆਇਆ ਗਿਆ, ਸ਼ਗਨ, ਸੂਟ ਤੇ ਮਿਠਾਈ ਵੀ ਭੇਂਟ ਕੀਤੀ ਗਈ। ਐਸ.ਡੀ.ਐਮ. ਪੂਨਮ ਸਿੰਘ ਨੇ ਸਭਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਰੱਖੜੀ ਦਾ ਤਿਓਹਾਰ ਭੈਣ-ਭਰਾਵਾਂ ਦੇ ਆਪਸੀ ਪਿਆਰ ਤੇ ਸਤਿਕਾਰ ਦਾ ਪ੍ਰਤੀਕ ਹੈ, ਜੋ ਆਪਸੀ ਰਿਸ਼ਤਿਆਂ ਨੂੰ ਹੋਰ ਮਜਬੂਤ ਕਰਦਾ ਹੈ। ਉਹਨਾਂ ਸਭਾ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਬਹੁਤ ਪ੍ਰਭਾਵਿਤ ਹਨ ਕਿਉਂਕਿ ਅਜਿਹੀ ਸੋਚ ਬਹੁਤ ਘੱਟ ਐਨ.ਜੀ.ਓਜ਼ ਦੀ ਹੁੰਦੀ ਹੈ। ਉਹਨਾਂ ਆਪਣੇ ਵਲੋਂ ਵੀ ਹਰ ਤਰ੍ਹਾਂ ਦੇ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ। ਡੀ.ਐਸ.ਪੀ. ਬਬਨਦੀਪ ਸਿੰਘ ਨੇ ਵੀ ਆਪਣੇ ਸੰਬੋਧਨ ਵਿਚ ਕਿਹਾ ਕਿ ਸਰਬ ਨੌਜਵਾਨ ਸਭਾ ਨੇ ਅੱਜ ਉਹਨਾਂ ਨੂੰ ਸਮਾਗਮ ਦਾ ਹਿੱਸਾ ਬਣਾ ਕੇ ਇਕ ਤਰ੍ਹਾਂ ਨਾਲ ਇਹਨਾਂ ਬੱਚੀਆਂ ਦੀ ਸੁਰੱਖਿਆ ਦੀ ਕਮੀਟਮੈਂਟ ਲਈ ਹੈ ਜਿਸ ਤੇ ਉਹ ਪੂਰਾ ਉਤਰਦੇ ਹੋਏ ਬੇਸ਼ਕ ਕਿਤੇ ਵੀ ਰਹਿਣ ਆਸ਼ਰਮ ਦੀ ਭਲਾਈ ਵਿਚ ਸਹਿਯੋਗ ਲਈ ਯਤਨਸ਼ੀਲ ਰਹਿਣਗੇ। ਨਾਇਬ ਤਹਿਸੀਲਦਾਰ ਪਵਨ ਕੁਮਾਰ ਸ਼ਰਮਾ, ਇੰਜੀਨੀਅਰ ਪਵਨ ਬੀਸਲਾ ਅਤੇ ਅਵਤਾਰ ਸਿੰਘ ਮੰਡ ਨੇ ਵੀ ਸਾਰਿਆਂ ਨੂੰ ਰੱਖੜੀ ਤੇ ਰੱਖੜ ਪੁੰਨਿਆ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ ਤੇ ਨਾਲ ਹੀ ਸਭਾ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਸਮਾਜ ਸੇਵਕ ਅਮਰਜੀਤ ਤੇ ਸੁਨੀਤਾ ਰਾਣੀ ਨੇ ਆਸ਼ਰਮ ਦੀਆਂ ਲੜਕੀਆਂ ਨੂੰ ਅਸ਼ੀਰਵਾਦ ਅਤੇ ਸ਼ਗਨ ਭੇਂਟ ਕੀਤਾ। ਅਖੀਰ ਵਿਚ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਹਰਜਿੰਦਰ ਗੋਗਨਾ ਵਲੋਂ ਕੀਤਾ ਗਿਆ। ਇਸ ਮੌਕੇ ਆਸ਼ਰਮ ਦੇ ਮੈਨੇਜਰ ਮੁਖਤਿਆਰ ਸਿੰਘ, ਸਰਪੰਚ ਸੁਰਿੰਦਰ ਕੁਮਾਰ ਸਪਰੋੜ, ਮੈਂਬਰ ਪੰਚਾਇਤ ਕਰਨੈਲ ਸਿੰਘ, ਮਨਜਿੰਦਰ ਸਿੰਘ, ਰਾਜਕੁਮਾਰ, ਧਰਮਪਾਲ, ਸਰੀਮਤੀ ਸੰਗੀਤਾ, ਪਲਵਿੰਦਰ ਕੌਰ, ਗੁਰਮੀਤ ਕੌਰ, ਡਾ. ਵਿਜੇ ਕੁਮਾਰ, ਰਵਿੰਦਰ ਸਿੰਘ ਰਾਏ, ਕੁਲਬੀਰ ਬਾਵਾ, ਨਰਿੰਦਰ ਸੈਣੀ, ਆਰ .ਪੀ. ਸ਼ਰਮਾ, ਰਮਨ ਨਹਿਰਾ, ਜਗਜੀਤ ਸੇਠ ਆਦਿ ਹਾਜਰ ਸਨ।