ਜਲੰਧਰ (25-08-2021) ਸਿਹਤ ਵਿਭਾਗ ਵਲੋਂ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਮੁਕਤ ਕਰਨ ਲਈ ਹਰੇਕ ਸਾਲ ਡੀ ਵਾਰਮਿੰਗ ਡੇ
ਮਨਾਇਆ ਜਾਂਦਾ ਹੈ। ਇਸ ਸਬੰਧੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਹਿਰੂ ਗਾਰਡਨ ਵਿਖੇ ਡੀ-ਵਾਰਮਿੰਗ ਡੇ ਮੌਕੇ ਜਿਲ੍ਹਾ
ਪੱਧਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਦੌਰਾਨ ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਕੁਮਾਰ ਚੌਪੜਾ ਵਲੋਂ ਸਕੂਲੀ
ਵਿੱਦਿਆਰਥਣਾਂ ਨੂੰ ਅਲਬੈਂਡਾਜੋਲ ਦੀ ਗੋਲੀਆਂ ਖੁਆ ਕੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਮੁਕਤੀ ਦਿਵਸ ਦੀ ਸ਼ੁਰੂਆਤ ਕੀਤੀ ਗਈ। ਇਸ
ਮੌਕੇ ਡੀ.ਈ.ਓ ਐਲੀਮੈਂਟਰੀ ਰਾਮਪਾਲ ਸਿੰਘ, ਡਿਪਟੀ ਡੀ.ਈ.ਓ ਸੈਕੰਡਰੀ ਡਾ. ਰਾਜੀਵ ਜੋਸ਼ੀ, ਡਾ. ਸਤਜੀਤ ਕੋਰ, ਜਿਲ੍ਹਾ ਸਮੂਹ ਸਿੱਖਿਆ
ਤੇ ਸੂਚਨਾ ਅਫ਼ਸਰ ਕਿਰਪਾਲ ਸਿੰਘ ਝੱਲੀ ਮੌਜੂਦ ਸਨ।
ਡਾ. ਰਾਕੇਸ਼ ਕੁਮਾਰ ਚੋਪੜਾ ਨੇ ਦੱਸਿਆ ਕਿ ਜਲੰਧਰ ਜਿਲ੍ਹੇ ਵਿੱਚ 1 ਸਾਲ ਤੋਂ 19 ਸਾਲ ਤੱਕ ਦੇ ਲਗਭਗ 447472 ਬੱਚਿਆਂ ਨੂੰ
ਅਲਬੈਂਡਾਜੋਲ ਦੀ ਗੋਲੀ ਖੁਆਉਣ ਦਾ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਕਿਹਾ ਕਿ 2 ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਪੂਰੀ ਗੋਲੀ ਅਤੇ 1
ਤੋਂ 2 ਸਾਲ ਤੱਕ ਦੇ ਬੱਚਿਆਂ ਨੂੰ ਐਲਬੈਂਡਾਜੋਲ ਦੀ ਸਿਰਪ ਦਿੱਤੀ ਜਾਵੇਗੀ। ਉਹਨਾਂ ਦੱਸਿਆਂ ਕਿ ਜਿਲ੍ਹੇ ਦੇ ਸਾਰੇ ਸਰਕਾਰੀ, ਮਾਨਤਾ ਪ੍ਰਾਪਤ,
ਪ੍ਰਾਈਵੇਟ ਸਕੂਲਾਂ, ਕਾਲਜਾਂ, ਆਈ.ਟੀ.ਆਈ. ਆਦਿ ਵਿੱਚ ਪੜਦੇ ਅਤੇ ਆਂਗਣਵਾੜੀ ਸੈਟਰਾਂ ਵਿੱਚ ਦਰਜ, ਸਲਮ ਏਰੀਆ ਦੇ ਕਿਸੇ ਕਾਰਨ
ਪੜਾਈ ਛੱਡ ਚੁੱਕੇ 1 ਤੋਂ 19 ਸਾਲ ਤੱਕ ਦੇ ਬਚਿਆਂ ਨੂੰ ਵੀ ਇਹ ਗੋਲੀ ਖੁਆਈ ਜਾਵੇਗੀ। ਉਨ੍ਹਾਂ ਦੱਸਿਆ ਕਿ ਜੋ ਬੱਚੇ ਅੱਜ ਕਿਸੇ ਕਾਰਨ
ਗੋਲੀ ਖਾਣ ਤੋਂ ਵਾਂਝੇ ਰਹਿ ਜਾਣਗੇ, ਉਨ੍ਹਾਂ ਨੂੰ 1 ਸਤੰਬਰ ਨੂੰ ਡੀ-ਵਾਰਮਿੰਗ ਦਾ ਮੋਪ ਅੱਪ ਕਰਕੇ ਕਵਰ ਕੀਤਾ ਜਾਵੇਗਾ
ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਕੁਮਾਰ ਚੋਪੜਾ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਐਲਬੰਡਾਜੋਲ ਦੀ ਗੋਲੀ ਖਾਣਾ ਖਾਣ ਉਪਰੰਤ
ਹੀ ਖਾਣੀ ਚਾਹੀਦੀ ਹੈ। ਇਸ ਗੋਲੀ ਨਾਲ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਜਿਆਦਾਤਰ ਬੱਚਿਆਂ ਵਿੱਚ
ਪੇਟ ਦੇ ਕੀੜਿਆਂ ਕਾਰਣ ਸਰੀਰਕ ਕਮਜੋਰੀ, ਖੂਨ ਦੀ ਕਮੀ ਦੇ ਨਾਲ-ਨਾਲ ਚਿੜਚਿੜਾਪਣ ਦੇਖਣ ਵਿਚ ਆਉਂਦਾ ਹੈ, ਪਰ ਹੁਣ ਇਸ ਖੁਰਾਕ
ਨਾਲ ਬੱਚਿਆਂ ਨੂੰ ਬਿਮਾਰੀਆਂ ਦੇ ਨਾਲ ਖੂਨ ਦੀ ਕਮੀ ਤੋ ਛੁੱਟਕਾਰਾ ਮਿਲੇਗਾ। ਉਨ੍ਹਾਂ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਇਹ ਗੋਲੀ ਖੁਆਉਣ
ਵਿੱਚ ਸਿਹਤ ਵਿਭਾਗ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ।
ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਨੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਪੇਟ ਦੇ ਕੀੜਿਆਂ ਤੋਂ ਬਚਣ ਲਈ ਸਾਨੂੰ ਆਪਣੀ ਤੇ
ਆਪਣੇ ਆਲੇ-ਦੁਆਲੇ ਦੀ ਸਫਾਈ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਵਲੋਂ ਬੱਚਿਆਂ ਨੂੰ ਹੱਥ ਧੋਣ ਦੀ ਵਿਧੀ ਬਾਰੇ ਵੀ
ਜਾਣਕਾਰੀ ਦਿੰਦੇ ਹੋਏ ਜਾਗਰੂਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸਮੇਂ-ਸਮੇਂ ਤੇ ਆਪਣੇ ਹੱਥਾਂ-ਪੈਰਾਂ ਦੇ ਨੁੰਹ ਵੱਧਣ ਨਹੀਂ ਦੇਣੇ
ਚਾਹਦੇ ਅਤੇ ਇਨ੍ਹਾਂ ਨੂੰ ਸਮੇਂ-ਸਮੇਂ 'ਤੇ ਕੱਟਦੇ ਰਹਿਣਾ ਚਾਹੀਦੇ ਹਨ। ਇਸ ਮੌਕੇ ਡਿਪਟੀ ਐਮ.ਈ.ਆਈ.ਓ. ਤਰਸੇਮ ਲਾਲ, ਬੀ.ਈ.ਈ. ਰਾਕੇਸ਼
ਸਿੰਘ, ਬੀ.ਈ.ਈ. ਮਾਨਵ ਸ਼ਰਮਾ, ਜਿਲ੍ਹਾ ਆਰ.ਬੀ.ਐਸ.ਕੇ. ਕੋਆਰਡੀਨੇਟਰ ਪਰਮਵੀਰ ਝੱਮਟ, ਜਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਨੀਰਜ
ਸ਼ਰਮਾ ਅਤੇ ਸਕੂਲ ਸਟਾਫ਼ ਹੈਲਥ ਕੇਅਰ ਇੰਚਾਰਜ ਸਤਵਿੰਦਰ, ਅਲਕਾ ਅਰੋੜਾ ਆਦਿ ਸ਼ਾਮਲ ਸਨ।