ਜਲੰਧਰ  :ਵਾਰਡ ਨੰ 37 ਤੇ ਵਾਰਡ ਨੰ 45 ਦੀ ਸਾਂਝੀ ਮੇਨ ਸੜਕ ਬਬਰੀਕ ਚੌਂਕ ਤੋਂ ਬਰਫ ਦੇ ਕਾਰਖਾਨੇ ਤੱਕ ਅਜ ਬਰਸਾਤੀ ਸੀਵਰੇਜ ਦੇ ਕੰਮ ਦੀ ਸ਼ੁਰੂਆਤ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ, ਕੌਂਸਲਰ ਵਾਰਡ ਨੰ 45 ਜਸਪਾਲ ਕੌਰ ਭਾਟੀਆ ਅਤੇ ਵਾਰਡ ਨੰ 37 ਦੀ ਕੌਂਸਲਰ  ਕਮਲੇਸ਼ ਗਰੋਵਰ ਦੇ ਸਾਂਝੇ ਉਪਰਾਲੇ ਨਾਲ ਕੀਤੀ ਗਈ। ਪਿਛਲੇ 4 ਦਹਾਕਿਆਂ ਤੋਂ ਇਹ ਮੁੱਖ ਸੜਕ ਬਰਸਾਤ ਦੇ ਦਿਨਾਂ ਵਿੱਚ ਨੀਵਾਂ ਇਲਾਕਾ ਹੋਣ ਕਰ ਕੇ ਪੂਰੀ ਤਰ੍ਹਾਂ ਗੰਦੇ ਪਾਣੀ ਵਿੱਚ ਡੁੱਬ ਜਾਂਦੀ ਹੈ ਅਤੇ ਸੀਵਰੇਜ ਦੇ ਬੈਕ ਮਾਰਨ ਕਾਰਨ ਬਾਗ ਆਹਲੂਵਾਲੀਆ, ਕਮਾਲਿਆ ਮੁਹੱਲਾ ਤੇ ਆਸ ਪਾਸ ਦੇ ਘਰਾਂ ਵਿਚ ਵੀ 2-2 ਫੁੱਟ ਪਾਣੀ ਦਾਖਲ ਹੋ ਜਾਂਦਾ ਸੀ। ਅਜ ਇਥੇ ਬਰਸਾਤੀ ਸੀਵਰੇਜ ਦੀ ਸ਼ੁਰੂਆਤ ਹੋਣ ਨਾਲ ਮੁਕੰਮਲ ਤੌਰ ਤੇ ਹਲ ਹੋ ਜਾਵੇਗਾ। ਉਦਘਾਟਨ ਦੇ ਮੌਕੇ ਤੇ ਭਾਟੀਆ ਨੇ ਕਿਹਾ ਕਿ ਉਹ ਸਿਆਸਤ ਤੋਂ ਉਪਰ ਉੱਠ ਕੇ ਵਿਕਾਸ ਦੇ ਕੰਮਾਂ ਵਿੱਚ ਵਿਸ਼ਵਾਸ ਰੱਖਦੇ ਹਨ ਤੇ ਇਸ ਕੰਮ ਲਈ ਇਲਾਕੇ ਦੇ ਐਮ.ਐਲ.ਏ ਸ਼੍ਰੀ ਸੁਸ਼ੀਲ ਰਿੰਕੂ ਅਤੇ ਮੇਅਰ ਜਗਦੀਸ਼ ਰਾਜ ਰਾਜਾ ਜੀ ਦਾ ਵੀ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਇਸ ਕੰਮ ਵਿੱਚ ਸਹਿਯੋਗ ਦਿੱਤਾ ਹੈ।ਸ.ਭਾਟੀਆ ਨੇ ਕਿਹਾ ਕਿ ਇਹ ਸੜਕ ਦੀ ਸਭ ਤੋਂ ਆਧੁਨਿਕ ਹੋਵੇਗੀ ਕਿਉਂਕਿ ਇਸ ਸੜਕ ਤੇ ਗੁਰਦੁਆਰਾ, ਮੰਦਰ ਅਤੇ ਕੁੜੀਆਂ ਦਾ ਸਕੂਲ ਵੀ ਉਪਸਥਿਤ ਹੈ । ਸੀਵਰੇਜ ਪੈਣ ਤੋਂ ਬਾਅਦ ਨਾਲ ਹੀ 48 ਲੱਖ ਦੀ ਲਾਗਤ ਨਾਲ ਇਸ ਸੜਕ ਨੂੰ ਬਣਵਾਇਆ ਜਾਵੇਗਾ ਤੇ ਉਸ ਤੋਂ ਬਾਅਦ ਇਸ ਸੜਕ ਦਾ ਸੁੰਦਰੀਕਰਨ ਕਰਨ ਲਈ ਪੇੜ-ਪੌਦੇ ਵੀ ਲਗਾਏ ਜਾਣਗੇ।ਅਜ ਇਸ ਕੰਮ ਦੇ ਸ਼ੁਰੂਆਤ ਕਰਨ ਮੌਕੇ ਤੇ ਇਲਾਕਾ ਨਿਵਾਸੀਆਂ ਦੀਪਕ ਜੌੜਾ,ਇੰਦਰ ਕਿਸ਼ਨ ਚੁੱਘ, ਪੰਡਿਤ ਸੁਭਾਸ਼ ਗੌਸਾਈਂ, ਅਸ਼ੋਕ ਚੌਹਾਨ, ਮਹੰਤ ਇਕਵਾਕ ਸਿੰਘ, ਟੋਨੀ ਡਾਵਰ,ਨੰਦ ਲਾਲ ਭਗਤ,ਦੀਪਕ ਭੱਲਾ, ਰਜਿੰਦਰ ਬੱਬਰ, ਪਰਵੀਨ ਗੱਖੜ, ਅਮ੍ਰਿਤਪਾਲ ਸਿੰਘ ਭਾਟੀਆ,ਗੁਰਜੀਤ ਸਿੰਘ ਪੋਪਲੀ, ਮਹਿੰਦਰਪਾਲ ਨਿੱਕਾ, ਕਮਲ ਵਿਰਮਾਨੀ,ਮੰਜੂ ਵਿਰਮਾਨੀ, ਇੰਦਰਜੀਤ ਕੌਰ, ਉਸ਼ਾ ਅਰੋੜਾ, ਗੁਰਮੇਜ ਕੌਰ, ਸੋਨਿਆ,ਸਰੋਜ ਸ਼ਾਮਲ ਹੋਏ।