ਅਕਾਲੀ ਦਲ ਵੱਲੋਂ ਅੱਜ ਬਾਘਾਪੁਰਾਣਾ ਵਿਖੇ ਚੋਣ ਰੈਲੀ ਕੀਤੀ ਜਾਣੀ ਸੀ। ਜਿਸ ਦਾ ਕਿਰਤੀ ਕਿਸਾਨ ਯੂਨੀਅਨ ਵੱਲੋਂ ਜਬਰਦਸਤ ਵਿਰੋਧ ਕੀਤਾ ਗਿਆ। ਮੋਗਾ-ਕੋਟਕਪੂਰਾ ਰੋਡ ‘ਤੇ ਅਕਾਲੀ ਦਲ ਦੀਆਂ ਕਈ ਗੱਡੀਆਂ ਨੂੰ ਵਾਪਿਸ ਮੁੜਨ ਲਈ ਮਜਬੂਰ ਕੀਤਾ। ਸੁਖਬੀਰ ਬਾਦਲ ਇਸ ਘਿਰਾਉ ਕਰਕੇ ਵੱਡੇ ਰੋਡ ਤੋਂ ਆਉਣ ਦੀ ਬਜਾਏ ਪਿੰਡਾਂ ਵਿੱਚੋਂ ਦੀ ਪੰਡਾਲ ਵਿੱਚ ਪਹੁੰਚਿਆ। ਕਿਰਤੀ ਕਿਸਾਨ ਯੂਨੀਅਨ ਨੇ ਪੁਲਿਸ ਵੱਲੋਂ ਲਗਾਏ ਗਏ ਕਈ ਬੈਰੀਕੇਡ ਤੋੜ ਸੁੱਟੇ। ਅਤੇ ਔਰਤ ਵਿੰਗ ਕਿਰਤੀ ਕਿਸਾਨ ਯੂਨੀਅਨ ਦੀ ਆਗੂ ਜਗਵਿੰਦਰ ਕੌਰ ਅਤੇ ਸਾਥਣਾ ਅਕਾਲੀ ਦਲ ਦੀ ਸਟੇਜ ਕੋਲ ਪਹੁੰਚਣ ਵਿੱਚ ਕਾਮਯਾਬ ਹੋਈਆਂ। ਸਟੇਜ ‘ਤੇ ਤੀਰਥ ਮਾਹਲੇ ਦੇ ਭਾਸ਼ਣ ਦੌਰਾਨ ਔਰਤਾਂ ਨੇ ਜੰਮ ਕੇ ਨਾਅਰੇਬਾਜ਼ੀ ਕੀਤੀ। ਅਕਾਲੀ ਦਲ ਦੇ ਗੁੰਡਿਆਂ ਨੇ ਔਰਤਾਂ ਤੋਂ ਝੰਡੇ ਖੋਹ ਕੇ, ਖਿੱਚ ਧੂਹ ਕੀਤੀ। ਅਕਾਲੀ ਦਲ ਨੇ ਸਟੇਜ ਤੋਂ ਐਲਾਨ ਕਰਕੇ ਐਸ ਉ ਆਈ ਦੇ ਗੁੰਡਿਆਂ ਨੂੰ ਡਾਂਗਾਂ ਚੁੱਕ ਕੇ ਕਿਸਾਨਾਂ ਦੇ ਗਲ ਪੈਣ ਲਈ ਕਿਹਾ ਗਿਆ।

ਜਿਕਰਯੋਗ ਹੈ ਕਿ ਕਿਰਤੀ ਕਿਸਾਨ ਯੂਨੀਅਨ ਦਾ ਐਲਾਨ ਹੈ ਕਿ ਜਿੰਨਾਂ ਸਮਾਂ ਮੋਰਚਾ ਚੱਲ ਰਿਹਾ ਹੈ ਉਨਾਂ ਸਮਾਂ ਕਿਸੇ ਵੀ ਸਿਆਸੀ ਪਾਰਟੀ ਨੂੰ ਚੋਣ ਰੈਲੀ ਨਹੀਂ ਕਰਨ ਦਿੱਤੀ ਜਾਵੇਗੀ। ਕਿਸਾਨ ਜਦ ਅਨਾਜ ਮੰਡੀ ਵਿੱਚ ਅਕਾਲੀ ਦਲ ਦੀ ਚੋਣ ਰੈਲੀ ਦਾ ਵਿਰੋਧ ਕਰਨ ਪੁੱਜੇ ਤਾਂ ਪੁਲਿਸ ਨੇ ਲਾਠੀਚਾਰਜ ਕੀਤਾ, ਕਿਸਾਨਾਂ ਦੇ ਕੱਪੜੇ ਪਾੜੇ, ਔਰਤਾਂ ਨਾਲ ਖਿਚ ਧੂਹ ਕੀਤੀ। ਪਰ ਕਿਸਾਨਾਂ ਨੇ ਕਈ ਬੈਰੀਕੇਡ ਤੋੜ ਕੇ ਅਨਾਜ ਮੰਡੀ ਦਾ ਗੇਟ ਸ਼ਾਮ ਤੱਕ ਘੇਰੀ ਰੱਖਿਆ। ਇਸ ਮੌਕੇ ਕਈ ਕਿਸਾਨ ਆਗੂਆਂ ਨੂੰ ਪੁਲਿਸ ਨੇ ਗਿਰਫਤਾਰ ਕਰਕੇ ਥਾਣੇ ਲਿਜਾਣ ਲੱਗੀ ਤਾਂ ਕਿਸਾਨਾਂ ਨੇ ਪੁਲਿਸ ਦੀ ਗੱਡੀ ਘੇਰੀ ਰੱਖੀ। ਅੰਤ ਪੁਲਿਸ ਨੂੰ ਸਾਰੇ ਕਿਸਾਨ ਛੱਡਣੇ ਪਏ, ਫੇਰ ਪੁਲਿਸ ਦਾ ਘਿਰਾਉ ਸਮਾਪਤ ਹੋਇਆ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪਰਗਟ ਸਿੰਘ ਸਾਫੂਵਾਲਾ, ਜ਼ਿਲ੍ਹਾ ਮੀਤ ਪ੍ਰਧਾਨ ਚਮਕੌਰ ਸਿੰਘ ਰੋਡੇ, ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਦੇ ਆਗੂ ਬਲਕਰਨ ਸਿੰਘ ਵੈਰੋਕੇ , ਬਲਾਕ ਨਿਹਾਲ ਸਿੰਘ ਵਾਲਾ ਦੇ ਆਗੂ ਨਾਜਰ ਸਿੰਘ ਅਤੇ ਜਗਰੂਪ ਸਿੰਘ, ਮੋਗਾ ਬਲਾਕ-2 ਦੇ ਆਗੂ ਨਾਹਰ ਸਿੰਘ, ਜਸਵੰਤ ਸਿੰਘ ਅਤੇ ਸੁਖਦੇਵ ਸਿੰਘ, ਸ਼ਿੰਦਰਪਾਲ ਕੌਰ ਰੋਡੇ, ਬਲਾਕ ਸਕੱਤਰ ਜਸਮੇਲ ਸਿੰਘ ਗੋਰਾ , ਮਨਜੀਤ ਕੌਰ, ਕੁਲਜੀਤ ਕੌਰ, ਗੁਰਪ੍ਰੀਤ ਕੌਰ ਵੈਰੋਕੇ ਨੇ ਸੰਬੋਧਨ ਕੀਤਾ। ਇਸ ਮੌਕੇ ਗਿਰਫਤਾਰ ਕੀਤੇ ਹੋਏ ਆਗੂਆਂ ਵਿੱਚ
: ਪਿਰਤਪਾਲ ਮੱਲੇਆਣਾ
: ਅਮਰਤਪਾਲ ਰੋਡੇ
: ਨਵਜੋਤ ਕੋਟਲਾ ਮੇਹਰ ਸਿੰਘ ਵਾਲਾ
: ਮਨਪਰੀਤ ਕੋਟਲਾ ਮੇਹਰ ਸਿੰਘ
: ਹਰਜਿੰਦਰ ਰੋਡੇ
: ਲਵਪਰੀਤ ਘੱਲ ਕਲਾਂ
: ਤੀਰਥਵਿੰਦਰ ਘੱਲ ਕਲਾਂ
: ਕੁਲਦੀਪ ਰੋਡੇ
: ਜਸਕਰਨ ਰੋਡੇ
: ਯਾਦਵਿੰਦਰ ਰੋਡੇ
: ਸ਼ਿੰਦਰ ਮੱਲੇਆਣਾ
: ਜਗਸੀਰ ਰੋਡੇ
: ਜਗਵਿੰਦਰ ਕੌਰ ਔਰਤ ਵਿੰਗ
: ਕੁਲਦੀਪ ਫੌਜੀ ਕੋਟਲਾ ਮੇਹਰ ਸਿੰਘ ਵਾਲਾ
: ਅਮਰਜੀਤ ਰੋਡੇ
: ਸਵਰਣਜੀਤ ਰੋਡੇ
: ਗੁਰਚਰਨ ਸਿੰਘ ਰੋਡੇ ਸ਼ਾਮਲ ਸਨ । ਜਿਨ੍ਹਾਂ ਨੂੰ ਬਾਅਦ ਵਿਚ ਜਥੇਬੰਦੀ ਦੇ ਦਬਾਅ ਸਦਕਾ ਰਿਹਾਅ ਕੀਤਾ ਗਿਆ।
ਜਾਰੀ ਕਰਤਾ ਚਮਕੌਰ ਸਿੰਘ ਰੋਡੇ