ਬੀਤੇ ਦਿਨੀ ਨੈਸ਼ਨਲ ਸਪੋਰਟਸ ਡੇਅ ਹੰਸਰਾਜ ਸਟੇਡਿਅਮ ਵਿਖੇ ਮਨਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੋਰ ਤੇ ਮੁੱਖ ਮਹਿਮਾਨ ਡ ਯੂ ਐਸ ਘਈ ਅਤੇ ਰਾਜਬੀਰ ਕੋਰ ( ਅਰਜੁਨਾ ਅਵਾਰਡੀ , ਸਾਬਕਾ ਕੈਪਟਨ ਵੂਮੈਨ ਹੋਕੀ ਟੀਮ ) ਨੇ ਸ਼ਿਰਕਤ ਕੀਤੀ , ਪਲੇਅਰਸ ਨੇ ਐਗਸਿਬੀਸ਼ਨ ਮੈਚ ਖੇਡ ਕੇ ਮੇਜਰ ਧੀਆਨ ਚੰਦ ਜੀ ਨੂੰ ਸ਼੍ਰਧਾਂਜਲੀ ਦਿੱਤੀ , ਪਲੇਅਰਸ ਨੂੰ ਹੋਸਲਾ ਅਫਜਾਈ ਕਰਨ ਲਈ ਕਲੱਬ ਵਲੋਂ ਉਹਨਾਂ ਨੂੰ ਬਾਸਕਿਟਬਾਲ ਕਿਟਸ ਅਤੇ ਰਿਫਰੈਸ਼ਮੈੰਟ ਦਿੱਤੀ ਗਈ
ਡ ਯੂ ਐਸ ਘਈ ਨੇ ਕਿਹਾ ਕੇ ਰੋਟਰੀ ਕਲੱਬ ਜਲੰਧਰ ਈਕੋ ਸਮਾਜ ਦੇ ਵਿੱਚ ਮਹੱਤਵਪੂਰਨ ਰੋਲ ਅਦਾ ਕਰ ਰਿਹਾ ਅਤੇ ਸਮਾਜਿਕ ਕੰਮਾਂ ਦੇ ਵਿੱਚ ਵੱਧ ਚੜ ਕੇ ਹਿਸਾ ਲੈੰਦਾ ਹੈ

ਰਾਜਬੀਰ ਕੋਰ ਨੇ ਪਲੇਅਰਸ ਨੂੰ ਮੈਡਲ ਦਿੱਤੇ ਅਤੇ ਬੱਚਿਆਂ ਨੂੰ ਸਪੋਰਟਸ ਵੱਲ ਉਤਸ਼ਾਹਿਤ ਕਰਣ ਲਈ ਰੋਟਰੀ ਕਲੱਬ ਜਲੰਧਰ ਈਕੋ ਦੇ ਮੈੰਬਰਾਂ ਦਾ ਧੰਨਵਾਦ ਕੀਤਾ ਉਹਨਾਂ ਬੱਚਿਆਂ ਨੂੰ ਸਪੀਚ ਕਰ ਕੇ ਮੋਟੀਵੇਟ ਕੀਤਾ , ਅਤੇ ਕਲੱਬ ਵਲੋਂ ਉਹਨਾਂ ਨੂੰ ਮੈੰਬਰਸ਼ਿਪ ਪਿਨ ਲਗਾ ਰੋਟਰੀ ਮੈੰਬਰ ਬਣਾਇਆ ਗਿਆ ,
ਡੀ ਐਸ ਉ ਗੁਰਪ੍ਰੀਤ ਸਿੰਘ ਅਤੇ ਬਾੱਸਕਿਟਬਾਲ ਕੋਚ ਅਨੂਪ ਨੇ ਕਲੱਬ ਪ੍ਰਧਾਨ ਜਗਜੀਤ ਸਿੰਘ ਅਤੇ ਬਾਕੀ ਮੈੰਬਰਾਂ ਦਾ ਧੰਨਵਾਦ ਕੀਤਾ ਉਹਨਾਂ ਕਿਹਾ ਕੇ ਬਹੁੱਤ ਘੱਟ ਸੰਸਥਾਵਾਂ ਹਨ ਜੋ ਸਪੋਰਟਸ ਦੇ ਵਿੱਚ ਬੱਚਿਆਂ ਨੂੰ ਪ੍ਰੋਤਸਾਹਿਤ ਕਰਦੀਆਂ ਹਨ ਇਸ ਮੋਕੇ ਤੇ ਪ੍ਰੋਜੈਕਟ ਡਾਈਰੈਕਰ ਗੁਰਪ੍ਰੀਤ ਸਿੰਘ ਖਾਲਸਾ , ਕੋ ਪ੍ਰੋਜੈਕਟ ਡਾਇਰੈਕਟਰ ਰਾਜਾ ਸਿੰਘ , ਹਰਪ੍ਰੀਤ ਸਿੰਘ ਲਾਂਬਾ , ਸੁਮੇਸ਼ ਸੈਣੀ , ਭੁਪਿੰਦਰ ਸਿੰਘ ਭਾਟੀਆ , ਚੇਤਨਾ ਮੋਹਨ , ਰਾਜਕੁਮਾਰ , ਹਰਨੂਰ ਸਿੰਘ ਆਦਿ ਹਾਜਰ ਸਨ