ਫਗਵਾੜਾ (ਸ਼ਿਵ ਕੋੜਾ) ਜਨਮ ਅਸ਼ਟਮੀ ਦਾ ਸਮਾਗਮ ਫਗਵਾੜਾ ਦੇ ਵੱਖ-ਵੱਖ ਮੰਦਿਰਾ ਵਿੱਚ ਬੜੀ ਸ਼ਰਧਾ ਨਾਲ ਮਨਾਇਆ ਗਿਆ ਜਿਥੇ  ਕਿ੍‍ਸ਼ਨ  ਦੀ ਜੀਵਨੀ ਨਾਲ ਸਬੰਧਿਤ ਝਾਕੀਆ ਤੋ ਇਲਾਵਾ ਭਜਨ ਮੰਡਲੀਆ ਨੇ ਭਜਨ ਗਾਏ ਇਸ ਮੌਕੇ ਸ: ਬਲਵਿੰਦਰ ਸਿੰਘ ਧਾਲੀਵਾਲ ਐਮ. ਐਲ. ਏ ਸਾਹਿਬ ਨੇ ਵੀ ਸ਼ਿਨ ਮਸਤਕਾ ਮੰਦਿਰ ਕਟੈਹਰਾ ਚੌਕ, ਸੰਧੂਰਾ ਮੰਦਿਰ,ਗੀਤਾ ਭਵਨ ਮੰਦਰ ਕਟੈਹਰਾ ਚੌਕ,ਬਾਬਾ ਬਾਲਕ ਨਾਥ ਮੰਦਰ ਕਟੈਹਰਾ ਚੌਕ, ਸ਼ਿਵ ਮੰਦਰ ਪੱਕਾ ਬਾਗ, ਸੀ੍ ਹਨੂੰਮਾਨ ਗੜੀ ਮੰਦਰ ,ਆਦਿ ਮੰਦਰਾਂ ਵਿੱਚ ਜਾ ਕੇ ਮੱਥਾ ਟੇਕਣ ਲਈ ਗਏ ਅਤੇ ਅਸ਼ੀਰਵਾਦ ਲਿਆ ਉਨ੍ਹਾਂ ਦੇ ਨਾਲ ਸ਼ਹਿਰੀ ਪ੍ਰਧਾਨ ਸੰਜੀਵ ਬੁੱਗਾ, ਸਾਬਕਾ ਕੌਂਸਲਰ ਰਾਮਪਾਲ ਉੱਪਲ ,ਮਨੀਸ਼ ਪ੍ਰਭਾਕਰ ,ਜਤਿੰਦਰ ਵਰਮਾਨੀ, ਡੀ ਐੱਸ ਪੀ ਪਰਮਜੀਤ ਸਿੰਘ, ਅਤੇ ਸ਼ਹਿਰੀ ਹਾਜਰ ਸਨ ਉਨਾ ਕਿਹਾ ਕੇ ਅੱਜ ਭਗਵਾਨ ਸੀ੍ ਕਿ੍‍ਸ਼ਨ ਜੀ ਦਾ ਜਨਮ ਉਤਸਵ ਹੈ ਇਸ ਦਿਨ ਲੰਗਰ ਲਗਾਉਣ ਨਾਲ ਜਿਥੇ ਸੇਵਾ ਕਰਨ ਤੇ ਕਾਰੋਬਾਰ ਵਿੱਚ ਵਾਧਾ ਹੁੰਦਾ ਹੈ ਉਥੇ ਭਗਵਾਨ ਕਿ੍‍ਸ਼ਨ ਜੀ ਦਾ ਅਸ਼ੀਰਵਾਦ ਵੀ ਮਿਲਦਾ ਹੈ । ਸਾਨੂੰ ਲੋੜ ਹੈ ਉੱਨਾ ਦੇ ਦਰਸਾਏ ਹੋਏ ਰਾਸਤੇ ਤੇ ਚੱਲਣ ਦੀ ਨਾਲ ਹੀ ਉਨਾ ਕਿ੍‍ਸ਼ਨ ਜਨਮ ਅਸ਼ਟਮੀ ਦੀਆ ਸਾਰੀਆ ਨੂੰ ਵਧਾਈਆ ਦਿੱਤੀਆ।