ਜਲੰਧਰ  ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਨੂੰ ਅਜੇ ਤੱਕ ਉਤਰ ਭਾਰਤ ਦੀਆਂ ਸਿਰਮੌਰ ਤਕਨੀਕੀ ਸੰਸਥਾਵਾਂ ਵਿੱਚ ਗਿਣਿਆ ਜਾਂਦਾ ਹੈ, ਜਿਸ ਦੀ ਸਥਾਪਨਾ 1954 ਵਿੱਚ ਹੋਈ ਤੇ ਕਾਲਜ 2024 ਨੂੰ ਆਪਣੇ 70 ਸਾਲ ਪੂਰੇ ਕਰਕੇ ਪਲੈਟੀਨਮ ਜੁਬਲੀ ਦਾ ਜਸ਼ਨ ਮਨਾਏਗਾ। ਡੀਵਾਕਸਿਲ ਮੀਡਿਆ, ਨੋਇਡਾ ਵਲੋਂ ਆਪਣੇ ਆਨਲਾਈਨ ਸਰਵੇ ਵਿੱਚ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਨੂੰ ਭਾਰਤ ਦਾ ਬੈਸਟ ਪੋਲੀਟੈਕਨਿਕ ਐਲਾਨਿਆ ਗਿਆ ਅਤੇ ਆਪਣੇ ਨੈਸ਼ਨਲ ਲੀਡਰਸ਼ਿਪ ਐਵਾਰਡ 2021 ਵਿੱਚ ਇਸ ਨੂੰ ਸਰਟੀਫਿਕੇਟ ਆਫ ਅਚੀਵਮੈਂਟ ਪ੍ਰਦਾਨ ਕੀਤਾ ਹੈ,ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਇਸ ਨੂੰ ਬਹੁਤ ਵੱਡੀ ਪ੍ਰਾਪਤੀ ਦੱਸਿਆ, ਜਿਸ ਦਾ ਸਿਹਰਾ ਸਟਾਫ ਅਤੇ ਵਿਦਿਆਰਥੀਆਂ ਦੀ ਅਣਥੱਕ ਮੇਹਨਤ ਨੂੰ ਜਾਂਦਾ ਹੈ। ਇਸ ਤੋਂ ਪਹਿਲਾ ਉੱਚ ਕੇਂਦਰੀ ਸੰਸਥਾਨ ਨਿੱਟਰ (ਨੈਸ਼ਨਲ ਇੰਸਟੀਚਊਟ ਆਫ ਟੈਕਨੀਕਲ ਟੀਚਰ ਟਰੇਨਿੰਗ ਐਡ ਰਿਸਰਚ) ਚੰਡੀਗੜ੍ਹ ਵਲੋਂ ਮੇਹਰ ਚੰਦ ਪੋਲੀਟੈਕਨਿਕ ਨੂੰ 2004,2011 ਅਤੇ 2017 ਵਿੱਚ ਉੱਤਰ ਭਾਰਤ ਦੇ ਨੋ ਰਾਜਾਂ ਵਿੱਚੋਂ ਬੈਸਟ ਪੋਲੀਟੈਕਨਿਕ ਐਲਾਨਿਆ ਗਿਆ ਸੀ। ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਇਸ ਐਵਾਰਡ ਦੀ ਚੋਣ ਅਕੈਡਮਿਕ, ਸਪਰੋਟਸ, ਸਭਿਅਚਾਰਕ, ਤਕਨੀਕੀ ਗਧੀਵਿਧੀਆ, ਰਿਸਰਚ, ਪਲੇਸਮੈਂਟ ਅਤੇ ਹੋਰ ਪ੍ਰਾਪਤੀਆਂ ਨੂੰਮੁੱਖ ਰੱਖ ਕੇ ਕੀਤੀ ਗਈ ਹੈ। ਇਸ ਮੌਕੇ ਵਿਭਾਗ ਮੱਖੀ ਡੀ.ਐਸ. ਰਾਣਾ, ਡਾ.ਸੰਜੇ ਬਾਂਸਲ, ਡਾ.ਰਾਜੀਵ ਭਾਟਿਆ,  ਜੇ.ਐਸ. ਘੇੜਾ, ਮੈਡਮ ਮੰਜੂ, ਮੈਡਮ ਰਿਚਾ,  ਪਿੰ੍ਰਸ ਮਦਾਨ, ਹੀਰਾ ਮਹਾਜਨ,  ਤਰਲੋਕ ਸਿੰਘ, ਰਾਕੇਸ਼ ਸ਼ਰਮਾ ਹਾਜਿਰ ਸਨ।