ਜਲੰਧਰ (03-09-21 ਨਿਤਿਨ ) : ਅੱਖਾਂ ਕੁਦਰਤ ਦੀ ਕਲਾ ਦਾ ਅਦਭੁੱਤ ਨਮੂਨਾ ਹਨ।ਜਿਸ ਨਾਲ ਵਿਅਕਤੀ ਦੁਨੀਆਂ
ਦੇ ਰੰਗਾਂ ਦਾ ਆਨੰਦ ਮਾਣਦਾ ਹੈ ਇਸੇ ਲਈ ਕਿਸੇ ਦੀ ਨਜ਼ਰ ਦਾ ਘੱਟ ਜਾਣਾ ਜਾਂ ਫਿਰ ਖਤਮ ਹੋ ਜਾਣਾ
ਬੁਹਤ ਦੁੱਖ ਦੀ ਗੱਲ ਹੈ।ਭਾਰਤ ਵਿੱਚ ਹਰ ਸਾਲ 25 ਤੋਂ 30 ਹਜ਼ਾਰ ਅੰਨੇਪਨ ਰੋਗੀਆਂ ਦੀ ਗਿਣਤੀ ਵੱਧ ਰਹੀ
ਹੈ।ਇਸ ਨੂੰ ਮੁੱਖ ਰੱਖਦਿਆਂ ਸਿਹਤ ਵਿਭਾਗ ਜਲੰਧਰ ਵਲੋਂ 25 ਅਗਸਤ ਤੋਂ 8 ਸਤੰਬਰ 2021 ਤੱਕ
ਕੌਮੀ ਅੱਖਾਂ ਦਾਨ ਪੰਦਰਵਾੜਾ ਮਨਾਇਆ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਵੱਧ ਤੋਂ ਵੱਧ
ਅੱਖਾਂ ਦਾਨ ਕਰਨ ਪ੍ਰਤੀ ਪ੍ਰੇਰਿਤ ਕੀਤਾ ਜਾ ਸਕੇ ।ਸੁੱਕਰਵਾਰ ਨੂੰ ਸਿਵਲ ਸਰਜਨ ਜਲੰਧਰ ਡਾ. ਬਲਵੰਤ ਸਿੰਘ
ਦੇ ਦਿਸ਼ਾ ਨਿਰਦੇਸ਼ਾ ਤਹਿਤ ਜਨ ਜਾਗਰੂਕਤਾ ਫੈਲਾਉਣ ਲਈ ਸ਼ਹਿਰ ਚ ਸਾਈਕਲ ਰੈਲੀ ਕੱਢੀ ਗਈ ਜਿਸ ਵਿਚ ਸ਼ਹਿਰ
ਦੇ 100 ਤੋ ਵੱਧ ਸਾਈਕਲਿਸਟਾਂ ਨੇ ਹਿੱਸਾ ਲਿਆ ਜਿਨ੍ਹਾ ਵਿੱਚ ਜਲੰਧਰ ਬਾਈਕਿੰਗ ਕਲੱਬ, ਐਚ.ਆਰ.ਜੇ,
ਡੇਲੀ ਫਿੱਟਨੈੱਸ ਅਤੇ ਰਾਈਡ ਟੂ ਰੋਡ ਲੇਡੀਜ਼ ਕਲੱਬ ਦੇ ਮੈਂਬਰਾਂ ਨੇ ਭਾਗ ਲਿਆ।ਇਸ ਮੋਕੇ ਰੈਲੀ ਨੂੰ
ਜ਼ਿਲ੍ਹਾ ਸਿਹਤ ਅਫ਼ੳਮਪ;ਸਰ ਡਾ.ਅਰੁਣ ਵਰਮਾ, ਡਾ. ਪੁਸ਼ਪਿੰਦਰ ਕੌਰ ਭੋਰਾ, ਡਾ. ਬਲਵੀਰ ਸਿੰਘ, ਡਾ. ਗੁਰਿੰਦਰ
ਕੌਰ ਚਾਵਲਾ, ਡਾ. ਗੁਰਪ੍ਰੀਤ ਕੌਰ ਵਲੌਂ ਸਾਂਝੇ ਤੌਰ ਤੇ ਹਰੀ ਝੰਡੀ ਦਿਖਾਅ ਰਵਾਨਾ ਕੀਤਾ । ਇਹ ਰੈਲੀ
ਦਫ਼ੳਮਪ;ਤਰ ਸਿਵਲ ਸਰਜਨ ਜਲੰਧਰ ਤੋਂ ਰਵਾਨਾ ਹੋ ਕੇ ਜਯੋਤੀ ਚੋਂਕ, ਕੰਪਨੀ ਬਾਗ, ਨਾਮਦੇਵ ਚੌਂਕ, ਗੁਰੂ
ਨਾਨਕ ਮਿਸ਼ਨ ਚੌਂਕ, ਮਾਡਲ ਟਾਊਨ ਤੋਂ ਹੁੰਦੀ ਹੋਈ ਦਫ਼ੳਮਪ;ਤਰ ਸਿਵਲ ਸਰਜਨ ਜਲੰਧਰ ਵਿਖੇ ਪੂਰੀ ਹੋਈ।ਇਸ
ਮੌਕੇ ਸਿਹਤ ਵਿਭਾਗ ਵਲੋਂ ਬੀ.ਈ.ਈ. ਰਾਕੇਸ਼ ਸਿੰਘ,ਬੀ.ਈ.ਈ. ਮਾਨਵ ਸ਼ਰਮਾ,ਵਿਨੋਦ
ਕੁਮਾਰ,ਆਸ਼ੂ,ਰਮੇਸ਼ ਸੋਢੀ,ਅਨਿਲ ਕੁਮਾਰ,ਰਾਜ ਕੁਮਾਰ,ਸੁਰਿੰਦਰ ਸਿੰਘ ਵੀ ਮੌਜੂਦ ਸਨ।
ਜ਼ਿਲ੍ਹਾ ਸਿਹਤ ਅਫਸਰ ਡਾ. ਅਰੁਣ ਵਰਮਾ ਨੇ ਦੱਸਿਆ ਕਿ ਹਰ ਸਾਲ ਭਾਰਤ ਵਿੱਚ ਹਜ਼ਾਰਾਂ ਲੋਕ ਅੱਖਾਂ ਦੀ
ਰੋਸ਼ਨੀ ਤੋਂ ਵਾਂਝੇ ਰਹਿ ਜਾਂਦੇ ਹਨ ਅਤੇ ਜਿਆਦਾਤਰ ਅੱਖ ਦੀ ਕੋਰਨੀਆ ਕਰਕੇ ਹੋਣ ਵਾਲਾ ਅੰਨਾਪਣ
ਇਸ ਦਾ ਮੁੱਖ ਕਾਰਣ ਕਾਰਣ ਹੈ, ਜੋ ਕਿ ਕੋਰਨੀਆ ਬਦਲਣ ਨਾਲ ਦੂਰ ਕੀਤਾ ਜਾ ਸਕਦਾ ਹੈ ਪ੍ਰੰਤੂ ਇਹ
ਤਾਂ ਹੀ ਸੰਭਵ ਹੋ ਸਕਦਾ ਹੈ, ਜੇਕਰ ਅੱਖਾਂ ਦਾਨ ਕਰਨ ਦੇ ਇਸ ਨੇਕ ਕੰਮ ਲਈ ਵੱਧ ਤੋਂ ਵੱਧ ਲੋਕ
ਅੱਗੇ ਆਉਣ ।ਉਨ੍ਹਾਂ ਕਿਹਾ ਕਿ ਇਸ ਮਕਸਦ ਨੂੰ ਪੂਰਾ ਕਰਨ ਲਈ ਅਤੇ ਲੋਕਾਂ ਵਿੱਚ ਅੱਖਾਂ ਦੇ ਦਾਨ
ਪ੍ਰਤੀ ਚੇਤਨਾ ਲਿਆਉਣ ਲਈ ਇਸ ਕੌਮੀ ਅੱਖਾਂ ਦਾਨ ਪੰਦਰਵਾੜੇ ਤਹਿਤ ਵੱਖ-ਵੱਖ ਜਾਗਰੂਕਤਾ
ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ।
ਡਾ. ਅਰੁਣ ਵਰਮਾ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸੇ ਵੀ ਉਮਰ ਦਾ ਵਿਅਕਤੀ ਆਪਣੀਆਂ
ਅੱਖਾਂ ਦਾਨ ਕਰ ਸਕਦਾ ਹੈ।ਐਨਕ ਲੱਗੀ ਹੋਵੇ, ਅੱਖਾਂ ਦਾ ਅਪਰੇਸ਼ਨ ਹੋਇਆ ਹੋਵੇ ਜਾਂ ਲੈਂਜ ਪਏ
ਹੋਣ ਤਾਂ ਵੀ ਵਿਅਕਤੀ ਵਲੋਂ ਆਪਣੀਆਂ ਅੱਖਾਂ ਦਾਨ ਕੀਤੀਆਂ ਜਾ ਸਕਦੀਆਂ ਹਨ।ਕੇਵਲ ਏਡਜ਼,
ਹੈਪਾਟਾਈਟਸ-ਬੀ ਅਤੇ ਹੈਪਾਟਾਈਟਸ-ਸੀ ਵਾਲੇ ਰੋਗੀ ਅੱਖਾਂ ਦਾਨ ਨਹੀਂ ਕਰ ਸਕਦੇ ।ਉਨਾਂ ਦੱਸਿਆ
ਕਿ ਵਿਅਕਤੀ ਦੀ ਮੌਤ ਹੋਣ ਉਪਰੰਤ 4 ਤੋਂ 6 ਘੰਟਿਆਂ ਦੇ ਵਿੱਚ ਅੱਖਾਂ ਦਾਨ ਹੋ ਜਾਣੀਆਂ
ਚਾਹੀਦੀਆਂ ਹਨ ।ਅੱਖਾਂ ਦਾਨ ਕਰਨ ਲਈ ਕੋਈ ਵੀ ਵਿਅਤਕੀ ਆਪਣੇ ਆਪ ਨੂੰ ਆਨ-ਲਾਈਨ ਰਜਿਸਟਰ ਕਰ
ਸਕਦਾ ਹੈ ਜਾਂ ਫਿਰ ਆਈ ਬੈਂਕ ਨਾਲ ਸਪੰਰਕ ਕਰਕੇ ਹੋਰ ਵਧੇਰੇ ਜਾਣਕਾਰੀ ਲੈ ਸਕਦਾ ਹੈ।
ਡੱਬੀ
ਅੱਖਾਂ ਦਾਨ ਕਿਵੇਂ ਕਰੀਏ :-
ਅੱਖਾਂ ਦਾਨ ਕਰਨ ਦੇ ਚਾਹਵਾਨ ਵਿਅਕਤੀ ਵਲੋਂ ਨਿਰਧਾਰਿਤ ਪਲੈੱਜ ਕਾਰਡ ਭਰਨ ਉਪਰੰਤ ਉਸ ਪਲੈੱਜ
ਕਾਰਡ ਦੀ ਇੱਕ ਕਾਪੀ ਆਈ ਬੈਂਕ ਵਿਖੇ ਜਮ੍ਹਾ ਕਰਵਾਈ ਜਾਵੇ ਅਤੇ ਦੂਸਰੀ ਕਾਪੀ ਆਪਣੇ ਘਰ ਵਿੱਚ
ਕਿਸੇ ਅਜਿਹੇ ਸਥਾਨ ਫ਼#39;ਤੇ ਰੱਖੀ ਜਾਂ ਲਗਾਈ ਜਾਵੇ ਜਿੱਥੇ ਹਰ ਕਿਸੇ ਦੀ ਨਿਗ੍ਹਾ ਆਸਾਨੀ ਨਾਲ ਪੈਂਦੀ
ਹੋਵੇ।ਪਰਿਵਾਰਕ ਮੈਂਬਰਾਂ ਦਾ ਵੀ ਫਰਜ਼ ਹੈ ਕਿ ਉਹ ਸਮੇਂ ਸਿਰ ਆਈ ਬੈਂਕ ਵਾਲਿਆਂ ਨਾਲ ਸੰਪਰਕ
ਕਰਕੇ ਅੱਖਾਂ ਦਾ ਦਾਨ ਕਰਵਾਉਣ ਵਿੱਚ ਸਹਿਯੋਗ ਕਰਨ ਤਾਂ ਜੋ ਕਿਸੇ ਲੋੜਵੰਦ ਵਿਅਕਤੀ ਦੀ ਅੱਖਾਂ ਦੀ
ਰੋਸ਼ਨੀ ਵਾਪਿਸ ਲਿਆਂਦੀ ਜਾ ਸਕੇ।
ਰੈਲੀ ਵਿੱਚ ਹਿੱਸਾ ਲੈਣ ਵਾਲੇ ਸਾਈਕਲਿਸਟਾਂ ਦੀ ਹੌਂਸਲਾ-ਅਫਜ਼ਾਈ ਲਈ ਸਿਹਤ ਵਿਭਾਗ ਵਲੋਂ ਸਰਟੀਫਿਕੇਟ ਵੀ
ਤਕਸੀਮ ਕੀਤੇ ਗਏ ਅਤੇ ਮੌਕੇ ਫ਼#39;ਤੇ ਰਿਫਰੈੱਸ਼ਮੈਂਟ ਵੀ ਦਿੱਤੀ ਗਈ।