ਮਿਤੀ 03-09-2021 ਸਿਹਤ ਵਿਭਾਗ ਵੱਲੋਂ ਚੰਗੀ ਤੇ ਨਰੋਈ ਸਿਹਤ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਹਰ ਸਾਲ ਦੀ ਤਰ੍ਹਾਂ
ਜਾਗਰੂਕਤਾ ਲਈ ਕੌਮੀ ਖੁਰਾਕ ਹਫਤਾ ਵੱਜੋਂ ਮਨਾਇਆ ਜਾ ਰਿਹਾ ਹੈ । ਇਸੇ ਸੰਬੰਧ ਵਿੱਚ ਸਿਵਲ ਸਰਜਨ ਜਲੰਧਰ ਡਾ.
ਬਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ ਤਹਿਤ ਸ਼ੁੱਕਰਵਾਰ ਨੂੰ ਸੰਗਤ ਸਿੰਘ ਨਗਰ ਦੇ ਆਂਗਣਵਾੜੀ ਸੈਂਟਰ ਵਿਖੇ ਗਰਭਵਤੀਆਂ ਅਤੇ
ਦੁੱਧ ਪਿਲਾਉਣ ਵਾਲੀਆਂ ਮਾਂਵਾਂ ਨੂੰ ਜਾਗਰੂਕ ਕੀਤਾ। ਇਸ ਮੌਕੇ ਆਂਗਣਵਾੜੀ ਵਰਕਰਜ਼ ਬਲਵਿੰਦਰ ਕੌਰ, ਮਮਤਾ, ਜਨਕ
ਦੁਲਾਰੀ, ਕਿਰਨ ਬਾਲਾ ਅਤੇ ਹੋਰ ਲੋਕ ਮੌਜੂਦ ਸਨ।
ਰਾਕੇਸ਼ ਸਿੰਘ ਬੀ.ਈ.ਈ. ਵਲੋਂ ਦੱਸਿਆ ਗਿਆ ਕਿ ਚੰਗੀ ਸਿਹਤ ਲਈ ਵਧੀਆ ਖੁਰਾਕ ਦੀ ਲੋੜ ਹੁੰਦੀ ਹੈ। ਵਿਸ਼ੇਸ਼ ਤੌਰ `ਤੇ
ਗਰਭਵਤੀ ਮਾਂਵਾਂ ਨੂੰ ਹਰੀਆ ਸਬਜੀਆਂ, ਫਲ ਉਬਲੀਆਂ ਦਾਲਾਂ, ਦੁੱਧ, ਦਹੀ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ
ਸਰੀਰ ਨੂੰ ਊਰਜਾ ਪ੍ਰਦਾਨ ਕਰਕੇ ਇਸ ਨੂੰ ਮਜਬੂਤ ਬਣਾਉਂਦਾ ਹੈ। ਭੋਜਨ ਤਿਆਰ ਕਰਨ ਲਈ ਆਇਓਡੀਨ ਯੁਕਤ ਨਮਕ ਦੀ
ਵਰਤੋਂ ਕਰਨੀ ਚਾਹੀਦਾ ਹੈ। ਉਹਨਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਗਰਭਵਤੀ ਮਾਵਾਂ ਨੂੰ ਮੁਫਤ ਦਿੱਤੀ ਜਾਣ ਵਾਲੀਆਂ
ਆਇਰਨ ਫੋਲਿਕ ਐਸਡ ਦੀਆਂ ਗੋਲੀਆਂ ਖਾਣੀਆਂ ਜਰੂਰੀ ਹਨ। ਮੋਕੇ ਤੇ ਮੌਜੂਦ ਲੋਕਾਂ ਨੂੰ ਹੱਥ ਧੋਣ ਦੀ ਯੋਗ ਵਿਧੀ ਬਾਰੇ
ਦੱਸਿਆਂ।
ਮਾਨਵ ਸ਼ਰਮਾ ਬੀ.ਈ.ਈ. ਨੇ ਦੱਸਿਆ ਕਿ ਪੌਸ਼ਟਿਕ ਹਫਤੇ ਦਾ ਮੁੱਖ ਮੰਤਵ ਸਿਹਤ ਲਈ ਪੋਸ਼ਣ ਦੇ ਮਹੱਤਵ ਬਾਰੇ ਜਾਗਰੂਕਤਾ
ਪੈਦਾ ਕਰਨਾ ਹੈ । ਤਲੇ ਹੋਏ ਪਦਾਰਥਾਂ ਅਤੇ ਫਾਸਟ ਫੂਡ ਤੋਂ ਪਰਹੇਜ ਕਰਨਾ ਚਾਹੀਦਾ ਹੈ ,ਨਮਕ ਅਤੇ ਚੀਨੀ ਦੀ ਵਰਤੋਂ ਘੱਟ
ਕੀਤੀ ਜਾਵੇ ਅਤੇ ਸਿਗਰਟ ਤੇ ਸ਼ਰਾਬ ਦਾ ਸੇਵਨ ਨਾ ਕੀਤਾ ਜਾਵੇ। ਉਹਨਾਂ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਅਨੁਸਾਰ
ਅੰਸਤੁਲਿਤ ਖੁਰਾਕ ਅਤੇ ਸਰੀਰਕ ਗਤੀਵਿਧੀਆਂ ਦੀ ਘਾਟ ਨਾਲ ਗੈਰ ਸੰਚਾਰੀ ਬਿਮਾਰੀਆਂ ਜਿਵੇਂ ਕਿ ਬਲੱਡ ਪ੍ਰੈਸ਼ਰ,ਸ਼ੂਗਰ ਅਤੇ
ਮੋਟਾਪਾ ਹੋਣ ਦਾ ਖਤਰਾ ਰਹਿੰਦਾ ਹੈ।ਇਸ ਲਈ ਹਮੇਸ਼ਾ ਸੰਤੁਲਿਤ ਖੁਰਾਕ  ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ