ਜਲੰਧਰ : ਭਾਰਤ ਸਰਕਾਰ ਦੇ “ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ” ਵਲੌਂ ਨਵੀਆਂ ਤਕਨੀਕਾ ਨੂੰ ਘਰ- ਘਰ
ਪਹੁਚਾਉਣ ਲਈ ਵਿੱਢੀ ਗਈ ਸੀ.ਡੀ.ਟੀ.ਪੀ. ਸਕੀਮ ਦੇ ਤਹਿਤ ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੇ
ਦਿਸ਼ਾ-ਨਿਰਦੇਸ਼ਾ ਅਨੂਸਾਰ ਪ੍ਰੋ. ਕਸ਼ਮੀਰ ਕੁਮਾਰ ਇੰਟ੍ਰਨਲ ਕੋਆਰਡੀਨੇਟ੍ਰ ਦੀ ਯੋਗ ਅਗਵਾਈ ਹੇਠ
ਮੇਹਰ ਚੰਦ ਬਹੁਤਕਨੀਕੀ ਕਾਲਜ ਜਲੰਧਰ ਦੇ ਸੀ.ਡੀ.ਟੀ.ਪੀ. ਵਿਭਾਗ ਨੇ “ਸੂਰਜੀ ਊਰਜਾ ਨਾਲ ਚਲਣ ਵਾਲੇ
ਉਪਕਰਣਾਂ” ਸਬੰਧੀ ਤਕਨੀਕੀ ਜਾਣਕਾਰੀ ਦਿੱਤੀ।ਇੰਟ੍ਰਨਲ ਕੁਆਰਡੀਨੇਟਰ ਵਲੋਂ ਲੋਕਾਂ ਨੂੰ ਵੱਧ ਤੋਂ
ਵੱਧ ਸੂਰਜੀ-ਊਰਜਾ ਨਾਲ ਚੱਲਣ ਵਾਲੇ ਉਪਕਰਨਾਂ ਦੀ ਵਰਤੋਂ ਅਤੇ ਬਾਯੋ-ਊਰਜਾ ਨੂੰ ਅਪਣਾਉਣ ਦੀ
ਨਸੀਹਤ ਕੀਤੀ ਗਈ ਤਾਂ ਕਿ ਘੱਟ ਤੋਂ ਘੱਟ ਰਵਾਇਤੀ ਊਰਜਾ ਵਰਤਣ ਨਾਲ ਜਿੱਥੇ ਸਾਡਾ ਆਰਥਿਕ ਬੋਝ ਘਟੇਗਾ
ਓਥੇ ਵਾਤਾਵਰਨ ਨੂੰ ਸਵੱਛ ਰੱਖਣ ਵਿੱਚ ਵੀ ਮੱਦਦ ਮਿਲੇਗੀ।ਵਿੱਦਿਆਰਥੀਆਂ ਨੂੰ ਊਰਜਾ ਦੀ ਬੱਚਤ
ਦੇ ਨੁਕਤੇ ਵੀ ਦੱਸੇ ਗਏ ਅਤੇ ਵੱਧ ਤੌ ਵੱਧ ਸੂਰਜੀ ਊਰਜਾ ਦਾ ਪ੍ਰਯੋਗ ਕਰਨ, ਵਾਤਾਵਰਨ ਨੂੰ ਸਾਫ
ਸੁਥਰਾ ਰੱਖਣ ਅਤੇ ਊਰਜਾ ਦੀ ਸੰਭਾਲ ਬਾਰੇ ਜਾਗਰੁਕ ਕੀਤਾ ਗਿਆ।ਉਨ੍ਹਾਂ ਕਿਹਾ ਕਿ ਜੇਕਰ ਅਸੀ
ਸਮਾਂ ਰਹਿੰਦੇ ਸੁਚੇਤ ਨਾ ਹੋਏ ਤਾਂ ਵੱਧ ਰਹੀ ਆਲਮੀ ਤਪਸ਼ ਕੁਦਰਤੀ ਆਫ਼ੳਮਪ;ਤਾਂ ਦਾ ਕਾਰਣ ਬਣਕੇ ਧਰਤੀ
ਉਪਰ ਜੀਵਨ ਨੂੰ ਤਹਿਸ- ਨਹਿਸ ਕਰ ਦੇਵੇਗੀ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੋਲਰ ਪੈਨਲਾਂ ਰਾਹੀ
ਬੈਂਟਰੀਆ ਚਾਰਜ ਕਰਕੇ ਬਿਜਲੀ ਉਪਕਰਨ ਚਲਾਉਣ ਸਬੰਧੀ ਤਕਨੀਕੀ ਜਾਣਕਾਰੀ ਦਿੱਤੀ।ਉਨ੍ਹਾਂ ਨੇ ਸੋਲਰ
ਲਾਲਟੈਨ, ਸੋਲਰ ਲਾਈਟ ਸਿੱਸਟਮ, ਸੋਲਰ ਵਾਟਰ ਪੰਪ, ਸੋਲਰ ਕੂਕਰ, ਸੋਲਰ ਇਨਵਰਟਰ, ਡਿਸ਼ ਟਾਈਪ ਸੋਲਰ ਕੂਕਰ ਅਤੇ
ਸੋਲਰ ਗੀਜਰਾਂ ਬਾਰੇ ਵਿਸਥਾਰ ਪੂਰਵਕ ਚਾਨਣਾਂ ਪਾਇਆ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਊਰਜਾ
ਕੁਸ਼ਲ ਯੰਤਰ ਅਪਣਾ ਕੇ ਊਰਜਾ ਬਚਾੳੇੁਣ ਦੀ ਨਸੀਹਤ ਕੀਤੀ।ਸੂਰਜੀ ਊਰਜਾ ਦੀ ਕਫ਼ੳਮਪ;ਾਇਤ ਨੂੰ ਪ੍ਰਦਰਸ਼ਿਤ
ਕਰਦਾ ਹੋਇਆ ਵਿਭਾਗ ਵਲੋਂ ਇੱਕ ਰੰਗੀਨ ਇਸ਼ਤਿਹਾਰ ਜਾਰੀ ਕੀਤਾ ਗਿਆ ਤਾਂਕਿ ਲੋਕ ਉਤਸ਼ਾਹਿਤ ਹੋ ਕੇ
ਵੱਧ ਤੋਂ ਵੱਧ ਇਸ ਦਾ ਫ਼ੳਮਪ;ਾਇਦਾ ਉਠਾ ਸਕਣ। ਨਵੀਆਂ ਤਕਨੀਕਾਂ ਫੈਂਲਾਉਣ ਵਿੱਚ ਮੈਡਮ ਨੇਹਾ (ਸੀ.
ਡੀ. ਕੰਸਲਟੈਂਟ), ਅਖਿਲ ਭਾਟੀਆ (ਜੂਨੀਅਰ ਕੰਸਲਟੈਂਟ), ਮਨੋਜ ਕੁਮਾਰ ਅਤੇ ਸੁਰੇਸ਼ ਕੁਮਾਰ ਮੋਹਰੀ
ਰਹੇ।ਜਿੱਥੇ ਕੋਵਿਡ-19 ਦੀਆ ਹਦਾਇਤਾਂ ਨੂੰ ਮੱਦੇ ਨਜਰ ਰੱਖਦਿਆਂ ਇਹ ਤਕਨੀਕੀ ਉਪਰਾਲਾ ਨੇਪੜੇ
ਚੜਿਆਂ ਉੱਥੇ ਇਹ ਸਭਨਾਂ ਦੇ ਦਿਲਾਂ ਨੂੰ ਭਾਅ ਗਿਆ।