ਅੰਮ੍ਰਿਤਸਰ : ਸੱਤਵੇਂ ਪੇ ਕਮਿਸ਼ਨ ਨੂੰ ਲੈ ਕੇ ਅਤੇ ਡੀ ਲਿੰਕਿੰਗ ਦੀ ਸਮੱਸਿਆ ਨੂੰ ਲੈ ਕੇ ਅਧਿਆਪਕ ਜਥੇਬੰਦੀਆਂ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀਆਂ ਹਨ ਇਹ ਸੰਘਰਸ਼ ਪੰਜਾਬ ਦੀਆਂ ਚਾਰ ਯੂਨੀਵਰਸਿਟੀਆਂ ਇੱਕ ਸੌ ਛੱਤੀ ਏਡਿਡ ਕਾਲਜ ਅਤੇ ਸਨਤਾਲੀ ਗੌਰਮਿੰਟ ਕਾਲਜਾਂ ਦੇ ਅਧਿਆਪਕ ਕਰ ਰਹੇ ਹਨ ਅਧਿਆਪਕਾਂ ਦਾ ਇਹ ਸੰਘਰਸ਼ ਪੀਫੈਕਟੋ ਦੇ ਬੈਨਰ ਥੱਲੇ ਹੋ ਰਿਹਾ ਜਿਸ ਦੇ ਜਨਰਲ ਸੈਕਟਰੀ ਡਾ ਜਗਵੰਤ ਅਤੇ ਪ੍ਰੈਜ਼ੀਡੈਂਟ ਡਾ ਕਿੰਗਰਾ ਪੀਏਯੂ ਤੋਂ ਹਨ ਇਸ ਕੜੀ ਅਧੀਨ ਹੀ ਤਿੰਨ ਤਰੀਕ ਨੂੰ ਪੰਜਾਬ ਭਰ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਚ ਮਾਸ ਕੈਜ਼ੂਅਲ ਲੀਵ ਲਈ ਗਈ ਇਸ ਤਰ੍ਹਾਂ ਇਸ ਦਿਨ ਪੰਜਾਬ ਦੇ ਸਾਰੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਚ ਸਿੱਖਿਆ ਬੰਦ ਰਹੀ ਹੈ ਸਾਰੇ ਅਧਿਆਪਕ ਮਾਸ ਕੈਜ਼ੂਅਲ ਲੀਵ ਲੈ ਕੇ ਤਕਰੀਬਨ ਸਾਢੇ ਚਾਰ ਹਜ਼ਾਰ ਅਧਿਆਪਕ ਚੰਡੀਗੜ੍ਹ ਦੇ ਸੈਕਟਰ ਪੱਚੀ ਦੇ ਵਿੱਚ ਰੈਲੀ ਕਰਨ ਵਾਸਤੇ ਗਏ ਇਹ ਇਤਿਹਾਸਕ ਰੈਲੀ ਸੀ ਜਿਸ ਵਿਚ ਪੰਜਾਬ ਦੇ ਚਾਰੋਂ ਯੂਨੀਵਰਸਿਟੀਆਂ ਇੱਕ ਸੌ ਛੱਤੀ ਏਡਿਡ ਕਾਲਜਾਂ ਤੇ ਸਨਤਾਲੀ ਗੌਰਮਿੰਟ ਕਾਲਜਾਂ ਦੇ ਅਧਿਆਪਕਾਂ ਨੇ ਭਾਗ ਲਿਆ ਪ੍ਰੰਤੂ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਪੰਜਾਬ ਸਰਕਾਰ ਦੇ ਅਜੇ ਵੀ ਕੰਨਾਂ ਦੇ ਉੱਪਰ ਜੂੰ ਨਹੀਂ ਸਰਕੀ ਜਿਸ ਕਰਕੇ ਪੰਜਾਬ ਫ਼ੈਡਰੇਸ਼ਨ ਆਫ਼ ਯੂਨੀਵਰਸਿਟੀ ਐਂਡ ਕਾਲਜ ਟੀਚਰ ਅਾਰਗੇਨਾਈਜ਼ੇਸ਼ਨ ਨੇ ਫ਼ੈਸਲਾ ਕੀਤਾ ਕਿ ਪੰਜ ਸਤੰਬਰ ਤੋਂ ਲੈ ਕੇ ਲਗਾਤਾਰ ਭੁੱਖ ਹੜਤਾਲ ਕੀਤੀ ਜਾਵੇਗੀ ਇਹ ਭੁੱਖ ਹਡ਼ਤਾਲ ਪੰਜ ਸਤੰਬਰ ਤੋਂ ਪੰਜਾਬ ਯੂਨੀਵਰਸਿਟੀ ਦੇ ਕੈਂਪਸ ਦੇ ਵਿੱਚ ਐਡਮ ਬਲਾਕ ਦੇ ਸਾਹਮਣੇ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ ਪਹਿਲੇ ਦਿਨ ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਦੇ ਪੰਜ ਅਧਿਆਪਕਾਂ ਨੇ ਭਾਗ ਲਿਆ ਦੂਸਰੇ ਦਿਨ ਛੇ ਤਰੀਕ ਨੂੰ ਡਿਸਟ੍ਰਿਕ ਕੌਂਸਲ ਚੰਡੀਗਡ਼੍ਹ ਦੇ ਅਧਿਆਪਕਾਂ ਨੇ ਇਸ ਭੁੱਖ ਹਡ਼ਤਾਲ ਵਿਚ ਭਾਗ ਲਿਆ ਅੱਜ ਸੱਤ ਤਰੀਕ ਨੂੰ ਇਹ ਜ਼ਿੰਮੇਵਾਰੀ ਡਿਸਟ੍ਰਿਕ ਕੌਂਸਲ ਅੰਮ੍ਰਿਤਸਰ ਨੂੰ ਮਿਲੀ ਸੀ ਡਿਸਟਿਕ ਕੌਂਸਲ ਅੰਮ੍ਰਿਤਸਰ ਵੱਲੋਂ ਅੱਜ ਪੰਜ ਅਧਿਆਪਕ ਸਵੇਰੇ ਚਾਰ ਵਜੇ ਚੱਲ ਕੇ ਨੌਂ ਵਜੇ ਤੋਂ ਪਹਿਲਾਂ ਚੰਡੀਗੜ੍ਹ ਪਹੁੰਚੇ ਇਨ੍ਹਾਂ ਅਧਿਆਪਕਾਂ ਵਿੱਚ ਡਾ ਬੀਬੀ ਯਾਦਵ ਏਰੀਆ ਸੈਕਟਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਡਾ ਗੁਰਦਾਸ ਸਿੰਘ ਸੇਖੋਂ ਡਿਸਟ੍ਰਿਕ ਪ੍ਰੈਜ਼ੀਡੈਂਟ ਅੰਮ੍ਰਿਤਸਰ ਪ੍ਰੋ ਗੁਰਜੀਤ ਸਿੰਘ ਸਿੱਧੂ ਵਾਈਸ ਪ੍ਰੈਜ਼ੀਡੈਂਟ ਡੀ ਏ ਵੀ ਕਾਲਜ ਅੰਮ੍ਰਿਤਸਰ ਡਾ ਮਨੀਸ਼ ਗੁਪਤਾ ਸੈਕਟਰੀ ਡੀਏਵੀ ਕਾਲਜ ਅੰਮ੍ਰਿਤਸਰ ਤੇ ਪ੍ਰੋ ਪੁਨੀਤ ਸ਼ਰਮਾ ਕੰਪਿਊਟਰ ਡਿਪਾਰਟਮੈਂਟ ਡੀਏਵੀ ਕਾਲਜ ਅੰਮ੍ਰਿਤਸਰ ਅੱਜ ਦੀ ਇਸ ਭੁੱਖ ਹਡ਼ਤਾਲ ਵਿੱਚ ਸ਼ਾਮਲ ਹੋਏ ਅੱਜ ਸਵੇਰੇ ਨੌੰ ਵਜੇ ਪੀਫੈਕਟੋ ਦੇ ਜਨਰਲ ਸੈਕਟਰੀ ਡਾ ਜਗਵੰਤ ਅਤੇ ਡਿਸਟ੍ਰਿਕ ਕੌਂਸਲ ਚੰਡੀਗਡ਼੍ਹ ਦੇ ਪ੍ਰੈਜ਼ੀਡੈਂਟ ਡਾ ਭੁਪਿੰਦਰ ਸਿੰਘ ਜੀ ਅਤੇ ਪੂਟਾ ਦੇ ਪ੍ਰੈਜ਼ੀਡੈਂਟ ਨੇ ਅੱਜ ਦੇ ਅਧਿਆਪਕਾਂ ਨੂੰ ਭੁੱਖ ਹੜਤਾਲ ਤੇ ਬਿਠਾਇਆ ਅਤੇ ਉਨ੍ਹਾਂ ਨੂੰ ਆਉਣ ਵਾਲੇ ਸੰਘਰਸ਼ ਵਾਸਤੇ ਪ੍ਰੇਰਿਤ ਕੀਤਾ ਡਾ ਜਗਵੰਤ ਨੇ ਇਸ ਸਮੇਂ ਦੱਸਿਆ ਕਿ ਅਧਿਆਪਕ ਜਥੇਬੰਦੀ ਉਨਾ ਚਿਰ ਸੰਘਰਸ਼ ਜਾਰੀ ਰੱਖੇਗੀ ਜਦੋਂ ਤੱਕ ਸਤਵਾਂ ਪੇ ਕਮਿਸ਼ਨ ਲਾਗੂ ਨਹੀਂ ਹੋ ਜਾਂਦਾ ਜੇਕਰ ਫਿਰ ਵੀ ਸਰਕਾਰ ਸਤਵਾਂ ਪੇ ਕਮਿਸ਼ਨ ਲਾਗੂ ਨਹੀਂ ਕਰੇਗੀ ਅਤੇ ਡੀ ਲਿੰਕਿੰਗ ਦੀ ਸਮੱਸਿਆ ਨੂੰ ਹੱਲ ਨਹੀਂ ਕਰੇਗੀ ਤਾਂ ਅਧਿਆਪਕ ਜਥੇਬੰਦੀ ਜੇਲ੍ਹਾਂ ਭਰਨ ਤੋਂ ਵੀ ਗੁਰੇਜ਼ ਨਹੀਂ ਕਰੇਗੀ ਇਸ ਸਮੇਂ ਚੰਡੀਗੜ੍ਹ ਦੇ ਵੱਖ ਵੱਖ ਕਾਲਜਾਂ ਤੋਂ ਅਤੇ ਪੰਜਾਬ ਯੂਨੀਵਰਸਿਟੀ ਚੰਡੀਗਡ਼੍ਹ ਦੇ ਵੱਖ ਵੱਖ ਵਿਭਾਗਾਂ ਤੋਂ ਅਧਿਆਪਕ ਸ਼ਾਮਲ ਹੋਏ ਅੱਜ ਦੇ ਧਰਨੇ ਦੇ ਚ ਇਸ ਸਮੇਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਡਾ ਮ੍ਰਿਤੁੰਜੈ ਹੁਰਾਂ ਨੇ ਕਿਹਾ ਕਿ ਜੇਕਰ ਪੰਜਾਬ ਗੌਰਮਿੰਟ ਦਾ ਰਵੱਈਆ ਇਸੇ ਤਰੀਕੇ ਨਾਲ ਰਿਹਾ ਤਾਂ ਯੂਨੀਵਰਸਿਟੀ ਅਤੇ ਕਾਲਜਾਂ ਦੇ ਅਧਿਆਪਕ ਵਿਦਿਆਰਥੀਆਂ ਨੂੰ ਸਰਕਾਰ ਦੇ ਵਿਰੁੱਧ ਲਾਮਬੰਦ ਕਰਨਗੇ ਇਸ ਤਰ੍ਹਾਂ ਪੰਜਾਬ ਸਰਕਾਰ ਨੂੰ ਆਉਣ ਵਾਲੇ ਸਮੇਂ ਦੇ ਵਿਚ ਉਨ੍ਹਾਂ ਦੀਆਂ ਗਲਤੀਆਂ ਉਨ੍ਹਾਂ ਵਾਸਤੇ ਬਹੁਤ ਭਾਰੀ ਪੈ ਸਕਦੀਆਂ ਹਨ ਧਰਨੇ ਤੇ ਬੈਠੇ ਹੋਏ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਡਿਸਟ੍ਰਿਕ ਕੌਂਸਲ ਚੰਡੀਗੜ੍ਹ ਦੇ ਪ੍ਰਧਾਨ ਡਾ ਭੁਪਿੰਦਰ ਸਿੰਘ ਜੀ ਹੋਰਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਸਤਵਾਂ ਪੇ ਕਮਿਸ਼ਨ ਜਲਦੀ ਤੋਂ ਜਲਦੀ ਲਾਗੂ ਕਰੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿਚ ਸਰਕਾਰ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ