ਜਲੰਧਰ :ਮਾਨਤਾ ਪ੍ਰਾਪਤ ਅਤੇ ਐਫੀਲਿਏਟਡ ਸਕੂਲਜ਼ ਐਸੋਸੀਏਸ਼ਨ (ਰਜਿ:) ਪੰਜਾਬ ਰਾਸਾ ਦਾ ਵਫ਼ਦ ਸੂਬਾ ਜਨਰਲ ਸਕੱਤਰ ਸੁਜੀਤ ਸ਼ਰਮਾ ਬਬਲੂ ਦੀ ਅਗਵਾਈ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋਫੈਸਰ ਯੋਗਰਾਜ ਜੀ ਨੂੰ ਮਿਲਿਆ ਅਤੇ ਮੰਗ ਕੀਤੀ ਕਿ ਸਾਲਾਨਾ ਪ੍ਰਗਤੀ ਰਿਪੋਰਟ ਅਨੁਲੱਗ ਬੀ ਦੀ ਅੰਤਿਮ ਮਿਤੀ ਜੋ 15 ਸਿਤੰਬਰ ਹੈ ਵਿੱਚ ਵਾਧਾ ਕੀਤਾ ਜਾਵੇ ਕਿਉਂਕਿ ਸਕੂਲ 2 ਅਗਸਤ ਨੂੰ ਹੀ ਖੁਲ੍ਹੇ ਹਨ ਪਰ ਅਜੇ ਅਨੁਲੱਗ ਬੀ ਭਰਨ ਲਈ ਸਕੂਲਾਂ ਕੋਲ ਲੋੜੀਂਦਾ ਡਾਟਾ ਨਹੀਂ ਹੈ ਜਿਸ ਤੇ ਭਰੋਸਾ ਦਿੰਦੇ ਚੇਅਰਮੈਨ ਸਾਹਿਬ ਨੇ ਅੰਤਿਮ ਮਿਤੀ ਇਨਕਮ ਟੈਕਸ ਰਿਟਰਨ ਦੀ ਅੰਤਿਮ ਮਿਤੀ ਤੋਂ ਬਾਅਦ ਨਿਰਧਾਰਿਤ ਕਰਨ ਦਾ ਭਰੋਸਾ ਦਿੱਤਾ l ਵਫ਼ਦ ਨੇ ਸਕੂਲਾਂ ਦੀ ਬੋਰਡ ਆਈ ਡੀ ਵਿਚੋਂ ਬਿਨਾ ਸਰਟੀਫਿਕੇਟ ਬੱਚੇ ਫੇਚ ਕਰਨ ਤੇ ਵੀ ਸਖਤ ਇਤਰਾਜ ਜਿਤਾਇਆ ਜਿਸ ਤੇ ਚੇਅਰਮੈਨ ਸਿੱਖਿਆ ਬੋਰਡ ਵਲੋਂ ਇਕ ਦੋ ਮੈਂਬਰੀ ਕਮੇਟੀ ਗਠਿਤ ਕਰਨ ਦਾ ਫੈਸਲਾ ਕੀਤਾ ਜਿਸ ਵਿਚ ਸਬੰਧਿਤ ਜਿਲਾ ਸਿੱਖਿਆ ਅਫਸਰ ਅਤੇ ਡੀਪੂ ਮੈਨੇਜਰ ਹੋਣ ਗੇ ਜੋ ਗੈਰ ਕਾਨੂੰਨੀ ਤਰੀਕੇ ਨਾਲ ਫੇਚ ਕੀਤੇ ਬੱਚੇ ਜੋ ਬਿਨਾਂ ਫੀਸ ਦਿਤੇ ਹੋਰ ਸਕੂਲਾਂ ਵਿਚ ਦਾਖ਼ਲ ਹੋਏ ਹਨ ਉਨ੍ਹਾਂ ਦੇ ਮਾਮਲੇ ਚ ਪ੍ਰਾਈਵੇਟ ਸਕੂਲਾਂ ਨੂੰ ਇਨਸਾਫ ਦੇਣਗੇ l ਜੇਕਰ ਫਿਰ ਵੀ ਕਮੇਟੀ ਸਹੀ ਫੈਸਲਾ ਨਹੀਂ ਲੈਂਦੀ ਤਾਂ ਸਿੱਖਿਆ ਬੋਰਡ ਸਕੂਲਾਂ ਨੂੰ ਇਨਸਾਫ ਦੇਵੇਗਾ ।
ਇਸ ਮੌਕੇ ਸੁਜੀਤ ਸ਼ਰਮਾ ਬਬਲੂ ਨੇ ਚੇਅਰਮੈਨ ਪ੍ਰੋਫੈਸਰ ਯੋਗਰਾਜ ਨੂੰ ਰਾਸਾ ਦੇ ਚੇਅਰਮੈਨ ਸ ਗੁਰਦੀਪ ਸਿੰਘ ਰੰਧਾਵਾ, ਪ੍ਰਧਾਨ ਡਾ ਰਵਿੰਦਰ ਸਿੰਘ ਮਾਨ, ਜ਼ਿਲ੍ਹਾ ਪ੍ਰਧਾਨ ਕਮਲਜੋਤ ਸਿੰਘ ਕੋਹਲੀ ਅਤੇ ਸਮੂਹ ਸੂਬਾ ਅਤੇ ਜ਼ਿਲ੍ਹਾ ਆਹੁਦੇਦਾਰਾਂ ਅਤੇ ਸਮੂਹ ਮੈਂਬਰਾਂ ਵਲੋਂ ਰਾਸਾ ਅੰਮ੍ਰਿਤਸਰ ਵਲੋਂ ਕਰਾਏ ਜਾ ਰਹੇ ਜ਼ਿਲ੍ਹਾ ਪੱਧਰੀ ਅਧਿਆਪਕ ਦਿਵਸ ਸਨਮਾਨ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣ ਲਈ ਸੱਦਾ ਪੱਤਰ ਵੀ ਦਿੱਤਾ l ਵਫ਼ਦ ਵਿਚ ਵਾਈਸ ਚੇਅਰਮੈਨ ਸੁਖਵਿੰਦਰ ਸਿੰਘ ਭੱਲਾ, ਅਡੀਸ਼ਨਲ ਜਨਰਲ ਸਕੱਤਰ ਜਗਤਪਾਲ ਮਹਾਜਨ, ਚਰਨਜੀਤ ਸਿੰਘ ਪਾਰੋਵਾਲ, ਰਣਜੀਤ ਸਿੰਘ ਸੈਣੀ,ਸਚਿਨ ਕੌਂਸਲ, ਕੁਲਬੀਰ ਸਿੰਘ ਮਾਨ, ਤਰਸੇਮ ਸਿੰਘ , ਦਰਸ਼ਪ੍ਰੀਤ ਸਿੰਘ ਆਦਿ ਵੀ ਹਾਜਿਰ ਸਨ l