ਸ੍ਰੋਮਣੀ ਅਕਾਲੀ ਦਲ (ਬਾਦਲ) ਨੇ ਕੀਤਾ ਵਰਕਰਾਂ ਨਾਲ ਧੋਖਾ – ਸੌਦਾਗਰ ਸਿੰਘ ਔਜਲਾ

ਜਲੰਧਰ :- ਅੱਜ ਪ੍ਰੈਸ ਕਲੱਬ ਜਲੰਧਰ ਵਿਖੇ ਸੌਦਾਗਰ ਸਿੰਘ ਔਜਲਾ,ਰਾਜੇਸ਼ ਬਿੱਟੂ ਨੇ ਆਪਣੇ ਸੈਕੜੇ ਸਾਥੀਆ ਸਮੇਤ ਕਾਨਫਰੰਸ ਵਿੱਚ ਬੋਲਦਿਆਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਬਾਦਲ ਨੇ ਆਪਣੇ ਵਰਕਰਾਂ ਨਾਲ ਧੋਖਾ ਕੀਤਾ ਹੈ। 2007 ਵਿੱਚ ਪਾਰਟੀ ਨੇ ਕੈਂਟ ਹਲਕੇ ਵਿੱਚ ਜਗਬੀਰ ਬਰਾੜ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ। ਉਸ ਸਮੇ ਇਹ ਬੀ.ਡੀ.ੳ. ਸੀ। ਪਾਰਟੀ ਵਰਕਰਾਂ ਨੂੰ ਦਰਕਿਨਾਰ ਕਰਕੇ ਪਾਰਟੀ ਨੇ ਜਗਬੀਰ ਬਰਾੜ ਨੂੰ ਟਿਕਟ ਦੇ ਦਿੱਤੀ ਫਿਰ ਵੀ ਵਰਕਰਾਂ ਨੇ ਉਸਨੂੰ ਸਿਰ ਮੱਥੇ ਤੇ ਰੱਖ ਕੇ ਜਿੱਤ ਦਿਵਾਈ,ਪ੍ਰੰਤੂ ਸਾਢੇ 4 ਸਾਲ ਅਨੰਦ ਮਾਨਣ ਤੋ ਬਾਅਦ ਉਹ ਪਾਰਟੀ ਛੱਡ ਕੇ ਭੱਜ ਗਿਆ। ਉਸ ਸਮੇ ਇਸ ਨੇ ਜੋ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ,ਬਿਕਰਮਜੀਤ ਸਿੰਘ ਮਜੀਠੀਆ ਅਤੇ ਬਹੁਤ ਹੀ ਸਤਿਕਾਰ ਯੋਗ ਸ.ਪ੍ਰਕਾਸ਼ ਸਿੰਘ ਬਾਦਲ ਬਾਰੇ ਬੋਲਿਆ ਉਹ ਸੁਨਣ ਯੋਗ ਨਹੀ ਸੀ,ਫਿਰ ਪਾਰਟੀ ਸ.ਪਰਗਟ ਸਿੰਘ ਨੂੰ ਲੈ ਕੇ ਆਈ ਉਹ ਇੱਕ ਪੁਲਿਸ ਅਫਸਰ ਸੀ।ਉਸਦਾ ਵੀ ਪਾਰਟੀ ਨਾਲ ਕੋਈ ਵਾਹ ਵਾਸਤਾ ਨਹੀਂ ਸੀ ਅਤੇ ਨਾ ਹੀ ਉਹ ਕੋਈ ਪਾਰਟੀ ਵਰਕਰ ਸੀ। ਉਸ ਉਸਨੇ ਵੀ ਪਾਰਟੀ ਨਾਲ ਧੋਖਾ ਕੀਤਾ ਸਾਢੇ 4 ਸਾਲ ਮੌਜਾਂ ਕੀਤੀਆਂ ਅਤੇ ਭੱਜ ਗਿਆ। ਇਸ ਤਰਾਂ ਪਾਰਟੀ ਦਾ ਦੋਵੇਂ ਬਾਰੀ ਕੀਤਾ ਫੈਸਲਾ ਗਲਤ ਸਾਬਤ ਹੋਇਆ। ਫਿਰ ਪਾਰਟੀ ਨੇ ਹਲਕੇ ਵਿੱਚ ਸਰਬਜੀਤ ਸਿੰਘ ਮਕੱੜ ਨੂੰ ਹਲਕਾ ਇਨਚਾਰਜ ਲਗਾ ਦਿੱਤਾ। ਪਾਰਟੀ ਵਲੋ ਕੀਤੇ ਗਲਤ ਫੈਸਲਿਆਂ ਕਾਰਨ ਵਰਕਰਾਂ ਵਿੱਚ ਬਹੁਤ ਮਾਯੂਸੀ ਸੀ ਕਿਉਂਕਿ ਪਾਰਟੀ ਵਲੋਂ  ਪੈਰਾਸੂਟ ਰਾਹੀਂ ਲਾਏ ਉਮੀਦਵਾਰ ਵਾਰ-ਵਾਰ ਹਲਕਾ ਛੱਡ ਕੇ ਭੱਜ ਰਹੇ ਸਨ ਅਤੇ ਜਾਣ ਲੱਗੇ ਵਰਕਰ ਵੀ ਨਾਲ ਹੀ ਦੂਜੀ ਪਾਰਟੀ ਵਿੱਚ ਲੈ ਕੇ ਜਾਂਦੇ ਰਹੇ। ਇਸ ਦੇ ਬਾਵਜੂਦ ਸਰਬਜੀਤ ਸਿੰਘ ਮਕੱੜ ਨੇ ਭਰੋਸਾ ਦਿਵਾਇਆ ਕਿ ਉਹ ਪਾਰਟੀ ਛੱਡ ਕੇ ਨਹੀ ਜਾਣਗੇ ਕਿਉਂਕਿ ਉਹ ਪਾਰਟੀ ਅਤੇ ਪਾਰਟੀ ਪ੍ਰਧਾਨ ਦੇ ਵਫਾਦਾਰ ਅਤੇ ਪੱਕੇ ਸਾਥੀ ਰਹੇ ਹਨ। ਉਨ੍ਹਾਂ ਨੇ ਕਦੇ ਵੀ ਪਾਰਟੀ ਨਾਲ ਦਗਾ ਨਹੀਂ ਕੀਤਾ ਅਤੇ ਨਾ ਹੀ ਕਦੇ ਪਾਰਟੀ ਨੂੰ ਔਖੇ ਸਮੇਂ ਪਿੱਠ ਦਿਖਾਈ,ਪ੍ਰੰਤੂ ਇਸ ਵਾਰ ਉਮੀਦਵਾਰ ਨਹੀ ਭੱਜਿਆ ਅਤੇ ਨਾ ਹੀ ਉਸਨੇ ਪਾਰਟੀ ਨਾਲ ਦਗਾ ਕੀਤਾ ਸਗੋਂ ਪਾਰਟੀ ਆਪਣੇ ਵਾਅਦੇ ਤੋਂ ਭੱਜ ਗਈ ਅਤੇ ਸਰਬਜੀਤ ਸਿੰਘ ਮੱਕੜ ਨੂੰ 5 ਸਾਲ ਵਰਤ ਕੇ ਦਰਕਿਨਾਰ ਕਰ ਦਿੱਤਾ।

ਸਰਬਜੀਤ ਮੱਕੜ ਨੇ  5 ਸਾਲ ਘਰ-ਘਰ ਜਾ ਕੇ ਵਰਕਰਾਂ ਨੂੰ ਮਿਲ ਕੇ ਪਾਰਟੀ ਨੂੰ ਖੜ੍ਹਾ ਕੀਤਾ ਅਤੇ ਐਮ.ਪੀ ਇਲੈਕਸ਼ਨ ਵਿੱਚ ਪਾਰਟੀ ਦੀ ਵੋਟ ਬੈਂਕ ਦੁਜੀਆਂ ਪਾਰਟੀਆਂ ਦੇ ਬਰਾਬਰ ਖੜੀ ਕਰ ਦਿੱਤੀ ਪਰ ਇਸ ਵਾਰ ਪਾਰਟੀ ਪ੍ਰਧਾਨ ਨੇ ਆਪ ਹੁਦਰਾ ਫੈਸਲਾ ਕਰਕੇ ਸਰਬਜੀਤ ਸਿੰਘ ਮੱਕੜ ਨੂੰ ਦਰਕਿਨਾਰ ਕਰਕੇ ਪਾਰਟੀ ਤੋਂ ਭੱਜੇ ਜਗਬੀਰ ਬਰਾੜ ਨੂੰ ਮੁੜ ਹਲਕਾ ਸੰਭਾਲ ਦਿੱਤਾ। ਅੱਜ ਕਾਂਗਰਸ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਲੋਕ ਨਿੰਦ ਰਹੇ ਹਨ। ਇਹ ਕਾਂਗਰਸ ਵਿੱਚ ਬੰਦੇ ਲਿਆ ਕੇ ਜਿੱਤਣਾ ਚਾਹੁੰਦੇ ਹਨ। ਹਲਕੇ ਦੇ ਸਮੂਹ ਵਰਕਰ ਪਾਰਟੀ ਦੇ ਉਮੀਦਵਾਰ ਬਦਲਣ ਇਸ ਫੈਸਲੇ ਤੋਂ ਨਾ ਖੁਸ਼ ਅਤੇ ਮਾਯੁਸ ਹਨ ਕਿਉਂਕਿ ਹਲਕਾ ਉਮੀਦਵਾਰ ਬਦਲਣ ਸਮੇਂ ਕਿਸੇ ਵੀ ਸਰਕਲ ਪ੍ਰਧਾਨ,ਵਾਰਡ ਪ੍ਰਧਾਨ,ਚੋਣ ਲੜੇ ਕੌਂਸਲਰ,ਬਲਾਕ ਸੰਮਤੀ ਮੈਂਬਰ ਜਾਂ ਜਿਲਾ ਪ੍ਰੀਸਦ ਮੈਂਬਰ, ਸਰਪੰਚ ਜਾਂ ਕਿਸੇ ਵੀ ਵਰਕਰ ਨਾਲ ਸਲਾਹ ਜਾਂ ਮੀਟਿੰਗ ਕੀਤੇ ਬਿਨਾਂ ਹੀ ਦੂਜੀ ਪਾਰਟੀ ਵਿੱਚ ਦੋ ਵਾਰ ਹਾਰਿਆ ਹੋਇਆ ਉਮੀਦਵਾਰ ਪਾਰਟੀ ਵਰਕਰਾਂ ਦੇ ਸਿਰ ਉੱਪਰ ਬਿਠਾ ਦਿੱਤਾ।

ਇਸ ਵਾਰ ਪਾਰਟੀ ਵਰਕਰ ਇਕ ਪਾਸਾ ਕਰਨ ਲਈ ਤਿਆਰ ਬੈਠੇ ਹਨ,ਖਾਸ ਕਰਕੇ SC ਭਾਈਚਾਰਾ ਇਸ ਵਾਰ ਪਾਰਟੀ ਨੂੰ ਸਬਕ ਸਿਖਾਉਣ ਦੇ ਮੂਡ ਵਿੱਚ ਹੈ। ਜੇਕਰ ਪਾਰਟੀ ਨੇ ਸਰਬਜੀਤ ਸਿੰਘ ਮੱਕੜ ਨੂੰ ਕੋਈ ਹੋਰ ਝੂਠੇ ਲਾਰੇ ਵਾਲੀ ਅਹੁਦੇ ਦਾਰੀ ਬਖਸ਼ ਕੇ ਮਨਾਉਣ ਦੀ ਕੋਸ਼ਿਸ਼ ਕੀਤੀ ਤਾਂ ਵਰਕਰ ਸਰਬਜੀਤ ਸਿੰਘ ਮਕੱੜ ਦਾ ਵੀ ਭਰਭੂਰ ਵਿਰੋਧ ਕਰਨਗੇ। ਵਾਰ-ਵਾਰ ਉਮੀਦਵਾਰ ਬਦਲਣ ਕਰਕੇ ਹਰ ਵਰਗ ਦੇ ਵਰਕਰਾਂ ਵਿੱਚ ਭਾਰੀ ਰੋਸ ਹੈ। ਜਿਹੜੇ ਲੋਕ ਸਾਰੀ ਜਿੰਦਗੀ ਤੋਂ ਸ੍ਰੋਮਣੀ ਅਕਾਲੀ ਦਲ ਦੀ ਸੇਵਾ ਕਰਦੇ ਆ ਰਹੇ ਸਨ, ਉਨ੍ਹਾਂ ਨੇ ਇਸ ਵਾਰ ਸ੍ਰੋਮਣੀ ਅਕਾਲੀ ਦਲ ਦੇ ਲਏ ਗਏ ਇਸ ਗਲਤ ਫੈਸਲੇ ਕਾਰਨ ਪਾਰਟੀ ਛੱਡਣ ਦਾ ਮਨ ਬਣਾ ਲਿਆ ਹੈ। ਜੇਕਰ ਪਾਰਟੀ ਨੇ ਆਪਣਾ ਫੈਸਲਾ ਨਾ ਬਦਲਿਆ ਤਾਂ ਵਰਕਰ ਆਉਣ ਵਾਲੇ ਦਿਨਾਂ ਵਿੱਚ ਇੱਕ ਵੱਡਾ ਧਮਾਕਾ ਕਰਨਗੇ ਅਤੇ ਪਹਿਲੀ ਵਾਰ ਵਰਕਰਾਂ ਵਿੱਚ ਇੰਨਾਂ ਭਾਰੀ ਰੋਸ ਵੇਖਣ ਨੂੰ ਮਿਲਿਆ।ਇਸ ਦੇ ਨਾਲ ਹੀ ਵਾਰਡ ਨੰਬਰ 31 ਦੇ ਇੰਚਾਰਜ ਗਗਨਦੀਪ ਸਿੰਘ ਗੱਗੀ ਨੇ ਭੀ ਕੁੱਛ ਦੀਨ ਪਹਿਲਾ ਪ੍ਰੇਸਕੋਨਫਰੈੱਸ ਕਰਦੇ ਹੁਏ ਕਿਹਾ ਸੀ ਕਿ ਸਰਬਜੀਤ ਸਿੰਘ ਮੱਕੜ ਨਾਲ ਗ਼ਲਤ ਹੋਇਆ ਹੈ, ਉਨ੍ਹਾਂ ਨੂੰ ਹੀ ਟਿਕਟ ਮਿਲਣਾ ਚਾਹੀਦਾ ਸੀ ਨਾਕਿ ਜਗਬੀਰ ਸਿੰਘ ਬਰਾਡ਼ ਨੂੰ।