ਭਾਰਤ ਦੀ ਵਿਰਾਸਤ ਅਤੇ ਆਟੋਨੌਮਸ ਸੰਸਥਾ, ਇੰਡੀਆ ਟੁਡੇ ਮੈਗਜ਼ੀਨ ਦੇ ਬੈਸਟ ਕਾਲਜਿਸ ਸਰਵੇਖਣ 2021 ਵਿੱਚੋਂ ਪੰਜਾਬ ਦੇ
ਨੰਬਰ 1 ਆਟੋਨੌਮਸ ਕਾਲਜ ਅਤੇ ਆਊਟਲੁੱਕ ਮੈਗਜ਼ੀਨ ਦੇ ਨਾਲ-ਨਾਲ ਟਾਈਮਜ਼ ਆਫ ਇੰਡੀਆ ਦੇ ਸਰਵੇਖਣ 2021 ਵਿੱਚੋਂ
ਟਾਪ ਨੈਸ਼ਨਲ ਅਤੇ ਸਟੇਟ ਰੈਂਕਿੰਗ ਪ੍ਰਾਪਤ, ਮਹਿਲਾ ਸ਼ਕਤੀਕਰਨ ਦੀ ਸੀਟ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੁਆਰਾ
ਵਿਦਿਆਰਥਣਾਂ ਦੇ ਸੁਚੱਜੇ ਅਤੇ ਸੰਮਲਿਤ ਵਿਕਾਸ ਦੇ ਲਈ ਸਾਇੰਸ ਸਿੱਖਿਆ ਦੇ ਵਿੱਚ ਇਨੋਵੇਸ਼ਨਜ਼ ਉੱਤੇ ਸਦਾ ਜ਼ੋਰ ਦਿੱਤਾ ਜਾਂਦਾ
ਹੈ। ਵਿਦਿਆਲਾ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ ਫਿਜ਼ਿਕਸ ਦੁਆਰਾ ਵਿਦਿਆਰਥਣਾਂ ਨੂੰ ਇਨੋਵੇਟਿਵ ਅਧਿਆਪਨ ਵਿਧੀਆਂ
ਰਾਹੀਂ ਸਾਇੰਸ ਸਿੱਖਿਆ ਪ੍ਰਦਾਨ ਕਰਨ ਦੀ ਦਿਸ਼ਾ ਵੱਲ ਨਿਰੰਤਰ ਮਹੱਤਵਪੂਰਨ ਯਤਨ ਕੀਤੇ ਜਾ ਰਹੇ ਹਨ। ਵਿਦਿਆਰਥਣਾਂ ਦੇ
ਇਨੋਵੇਟਿਵ ਵਿਚਾਰਾਂ ਅਤੇ ਸੋਚ ਨੂੰ ਪ੍ਰੋਜੈਕਟਸ ਰਾਹੀਂ ਅਸਲ ਰੂਪ ਦੇਣ ਲਈ ਵਿਭਾਗ ਦੁਆਰਾ ਐਡਵਾਂਸ ਟ੍ਰੇਨਿੰਗ ਸੈਸ਼ਨ ਦਾ
ਆਯੋਜਨ ਕਰਵਾਇਆ ਗਿਆ ਜਿਸ ਦੇ ਅੰਤਰਗਤ ਵਿਦਿਆਰਥਣਾਂ ਨੂੰ ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਕਪੂਰਥਲਾ ਦੇ ਇਨੋਵੇਸ਼ਨ
ਹੱਬ ਦੇ ਦੌਰੇ ਕਰਵਾਇਆ ਗਿਆ। ਇੰਜਨੀਅਰ ਵਿਸ਼ਾਲ ਸ਼ਰਮਾ, ਸਾਇੰਟਿਸਟ ਕੰਮ ਚੀਫ਼ ਮੈਂਟੌਰ, ਇਨੋਵੇਸ਼ਨ ਹਬ, ਪੁਸ਼ਪਾ ਗੁਜਰਾਲ
ਸਾਇੰਸ ਸਿਟੀ ਦੇ ਸੁਯੋਗ ਮਾਰਗਦਰਸ਼ਨ ਦੇ ਅੰਤਰਗਤ ਕੇ.ਐਮ.ਵੀ. ਦੀਆਂ ਵਿਦਿਆਰਥਣਾਂ ਨੇ ਹੈਂਡ ਸੈਨੇਟਾਈਜ਼ੇਸ਼ਨ ਦੀ
ਆਟੋਮੈਟਿਕ ਮਸ਼ੀਨ ਨੂੰ ਵਿਕਸਿਤ ਕਰਨ ਦੇ ਨਾਲ-ਨਾਲ ਵਾਟਰ ਸੈਂਸਰ ਉੱਤੇ ਪ੍ਰੋਜੈਕਟ ਵੀ ਤਿਆਰ ਕੀਤਾ। ਮਹਾਮਾਰੀ ਦੇ ਇਸ ਸਮੇਂ
ਦੇ ਵਿਚ ਵਿਦਿਆਰਥਣਾਂ ਨੇ ਲਗਾਤਾਰ ਸੇਨੇਟਾਈਜ਼ੇਸ਼ਨ ਦੀ ਜ਼ਰੂਰਤ ਨੂੰ ਪਛਾਣਿਆ ਅਤੇ ਇਸ ਮਕਸਦ ਨੂੰ ਮੁੱਖ ਰੱਖਦੇ ਹੋਏ
ਆਟੋਮੈਟਿਕ ਹੈਂਡ ਸੈਨੀਟਾਈਜ਼ਰ ਮਸ਼ੀਨ ਨੂੰ ਵਿਕਸਿਤ ਕੀਤਾ ਜੋ ਉਨ੍ਹਾਂ ਦੇ ਕਲਾਸਰੂਮ ਦੇ ਬਾਹਰ ਲਗਾਈ ਜਾਵੇਗੀ। ਇਸ ਤੋਂ
ਇਲਾਵਾ ਵਿਦਿਆਰਥਣਾਂ ਦੁਆਰਾ ਸੰਪਰਕ ਰਹਿਤ ਸਵਿੱਚ ਪ੍ਰੋਟੋਟਾਈਪ ਵੀ ਤਿਆਰ ਕੀਤੇ ਗਏ ਹਨ ਜਿਨ੍ਹਾਂ ਦੇ ਮਾਧਿਅਮ ਰਾਹੀਂ
ਵਿਦਿਆਰਥਣਾਂ ਆਪਣੀਆਂ ਜਮਾਤਾਂ ਵਿੱਚ ਬਿਜਲਈ ਉਪਕਰਨਾਂ ਨੂੰ ਆਪਣੀ ਸੁਵਿਧਾ ਅਨੁਸਾਰ ਬਿਨਾਂ ਕਿਸੇ ਵੀ ਸਵਿੱਚ ਨੂੰ ਹੱਥ
ਲਗਾਏ ਚਾਲੂ ਜਾਂ ਬੰਦ ਕਰ ਸਕਣਗੀਆਂ। ਬਰਸਾਤੀ ਮੌਸਮ ਵੇਲੇ ਸ਼ਹਿਰਾਂ ਦੇ ਵਿੱਚ ਪਾਣੀ ਖੜ੍ਹਨ ਦੀ ਸਮੱਸਿਆ ਨੂੰ ਧਿਆਨ ਵਿੱਚ
ਰੱਖਦੇ ਹੋਏ ਵਿਦਿਆਰਥਣਾਂ ਦੁਆਰਾ ਆਟੋਮੈਟਿਕ ਸੈਂਸਰ ਸਿਸਟਮ ਤਿਆਰ ਕੀਤਾ ਗਿਆ ਹੈ ਜਿਸ ਰਾਹੀਂ ਮੀਂਹ ਦੇ ਪਾਣੀ ਦੇ ਨਿਕਾਸ
ਅਤੇ ਭੰਡਾਰਨ ਵਿੱਚ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਇਹ ਦੋਨੋਂ ਪ੍ਰੋਜੈਕਟ ਸਮਾਜ ਦੇ ਵਿੱਚ ਦਿਨ ਪ੍ਰਤੀ ਦਿਨ ਦਰਪੇਸ਼ ਮੁਸ਼ਕਿਲਾਂ
ਨੂੰ ਧਿਆਨ ਵਿੱਚ ਰੱਖ ਕੇ ਹੀ ਬਣਾਏ ਗਏ ਹਨ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਫਿਜ਼ਿਕਸ ਵਿਭਾਗ ਦੁਆਰਾ
ਅਜਿਹੇ ਮਹੱਤਵਪੂਰਨ ਮੈਂਟਰਿੰਗ ਸੈਸ਼ਨ ਦੇ ਆਯੋਜਨ ਦੇ ਲਈ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਨੋਵੇਸ਼ਨ ਮੌਜੂਦਾ ਸਮੇਂ ਦੀ ਮੰਗ ਹੈ
ਅਤੇ ਕੰਨਿਆ ਮਹਾਂ ਵਿਦਿਆਲਾ ਦੇ ਕਰੀਕੁਲਮ ਦੇ ਵਿੱਚ ਸਦਾ ਇਨੋਵੇਸ਼ਨ ਅਤੇ ਐਂਟਰਪ੍ਰੀਨਿਊਰਸ਼ਿਪ ਨੂੰ ਵਿਸ਼ੇਸ਼ ਤੌਰ ਤੇ ਕੇਂਦਰ
ਵਿਚ ਰੱਖਿਆ ਜਾਂਦਾ ਹੈ।