ਜਲੰਧਰ ਦੇ ਪਿੰਡ ਸਰਹਾਲੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਵਰਕਰਾਂ ਵਲੋਂ ਇੱਕ ਮੀਟਿੰਗ ਸ ਪਰਮਿੰਦਰ ਸਿੰਘ ਦੇ ਗ੍ਰਿਹ ਵਿੱਖੇ ਹੋਈ , ਜਿਸ ਵਿੱਚ ੳਨ੍ਹਾ ਕਿਹਾ ਕਿ ਸ. ਸਰਬਜੀਤ ਸਿੰਘ ਮੱਕੜ ਨੇ ਕਰੋਨਾ ਕਾਲ ਵਿੱਚ ਸਾਡੀ ਬਹੁਤ ਮਦਦ ਕੀਤੀ ਹੈ ਅਤੇ ਇਸ ਤੋਂ ਇਲਾਵਾ ਵੀ ਉਹ ਸਾਡੇ ਹਰ ਸੁੱਖ ਦੁੱਖ ਵਿੱਚ ਸਾਡੇ ਨਾਲ ਖੜ੍ਹਦੇ ਹਨ ਅਤੇ ਹੁਣ ਜਦੋਂ ਵੋਟਾ ਸਮਾਂ ਆਇਆ ਹੈ ਤਾਂ ਪਾਰਟੀ ਨੇ ਜਗਬੀਰ ਸਿੰਘ ਬਰਾੜ ਨੂੰ ਟਿਕਟ ਦੇ ਦਿੱਤੀ ਹੈ , ਜਿਸ ਨਾਲ ਵਰਕਰਾਂ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ । ਇਸ ਕਰਕੇ ਅਸੀ ਪਾਰਟੀ ਨੂੰ ਅਪੀਲ ਕਰਦੇ ਉਹ ਜਲੰਧਰ ਕੈਂਟ ਤੋਂ ਸ. ਸਰਬਜੀਤ ਸਿੰਘ ਮੱਕੜ ਨੂੰ ਹੀ ਉਮੀਦਵਾਰ ਬਣਾਇਆ ਜਾਵੇ । ਇਸ ਮੌਕੇ ਜਥੇਦਾਰ ਹਰਭਜਨ ਸਿੰਘ ਟਕਸਾਲੀ ਨੇ ਚਿਤਾਵਨੀ ਦਿੱਤੀ ਕਿ ਅਸੀ ਵੱਡਾ ਇੱਕਠ ਕਰਾਂਗੇ ਅਤੇ ਪਾਰਟੀ ਦਾ ਝੰਡਾ ਚੁੱਕ ਕੇ ਬਗਾਵਤ ਕਰਾਂਗੇ ਅਤੇ ਪਾਰਟੀ ਹਾਈਕਮਾਨ ਕੋਲੋਂ ਟਿਕਟ ਬਦਲਣ ਦੀ ਮੰਗ ਕਰਾਂਗੇ । ਇਸ ਮੌਕੇ ਹਰਭਜਨ ਸਿੰਘ ਪੰਚ , ਗੁਰਦੇਵ ਸਿੰਘ ਪੰਚ , ਅਵਤਾਰ ਸਿੰਘ ਪੰਚ ,ਪਾਲ ਢੇਸੀ , ਅਮਨ ਢੇਸੀ , ਬਿੱਟੂ ਬਾਸੀ , ਕਾਲਾ ਬਾਸੀ , ਚਰਨਪ੍ਰੀਤ ਸਿੰਘ , ਰਿਤੀ ਬਾਸੀ , ਜੋਬਨ ਸਿੰਘ , ਤੋਂ ਇਲਾਵਾ ਪਿੰਡ ਦੇ ਨੌਜਵਾਨਾ ਨੇ ਵੱਧ ਚੜ੍ਹ ਕੇ ਹਿੱਸਾ ਪਾਇਆ ਅਤੇ ਸ. ਸਰਬਜੀਤ ਸਿੰਘ ਮੱਕੜ ਨੂੰ ਜਲੰਧਰ ਕੈਂਟ ਤੋਂ ਉਮੀਦਵਾਰ ਬਣਾਉਣ ਦੀ ਮੰਗ ਕੀਤੀ ।