ਯੁਵਾ ਪੁਲਸ ਅਫਸਰ ਸੁਹੇਲ ਕਾਸਿਮ ਮੀਰ, ਐਡੀਸ਼ਨਲ ਡਿਪਟੀ ਕਮਿਸ਼ਨਰ ਆਫ ਪੁਲਸ ਜਲੰਧਰ ਨੇ ਅੱਜ ਮੇਹਰ
ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦਾ ਦੌਰਾ ਕੀਤਾ ਤੇ ਕਾਲਜ ਦੀ ਅਚੀਵਮੈਂਟ ਗੈਲਰੀ ਦਾ ਉਦਘਾਟਨ
ਕੀਤਾ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਵਲੋਂ ੳਹੁਨਾ ਦਾ ਸਵਾਗਤ ਫੁਲਾਂ ਦੇ ਗੁਲਦਸਤੇ ਨਾਲ ਕੀਤਾ
ਗਿਆ। ਮੁਖ ਮਹਿਮਾਨ ਵਲੋਂ ਕਾਲਜ ਦੇ ਵਿਦਿਆਰਥੀਆਂ ਵਲੋਂ ਸ਼ੁਰੂ ਕੀਤੀ ਗਈ ਨਸ਼ਾ ਵਿਰੋਧੀ
ਮੁਹਿੰਮ ਦਾ ਅਗਾਜ਼ ਕਰਦਿਆ ਇਕ ਪੈਫਲੈਟ ਵੀ ਜਾਰੀ ਕੀਤਾ। ਇਹ ਪੈਂਫਲੈਟ, ਜਿਸ ਵਿੱਚ ਲੋਕਾਂ ਨੂੰ
ਨਸ਼ਿਆ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ ਹੈ, ਪਿੰਡਾਂ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ
ਵੰਡਿਆਂ ਜਾਵੇਗਾ। ਸੁਹੇਲ ਮੀਰ ਵਲੋਂ ਕਾਲਜ ਦੀ ਲਾਈਬਰੇਰੀ, ਕਾਨਫਰੰਸ ਰੂਮ, ਆਡੀਟੋਰੀਅਮ,
ਸੈਮੀਨਾਰ ਹਾਲ, ਸੀ.ਡੀ.ਟੀ.ਪੀ ਸੈਟਰ, ਸੀ.ਐਨ.ਸੀ. ਲੈਬ ਤੇ ਵੱਖ ਵੱਖ ਵਿਭਾਗਾਂ ਦਾ ਦੌਰਾ ਕੀਤਾ।
ਉਹਨਾਂ ਕਾਲਜ ਵਿਖੇ ਇੱਕ ਬੂਟਾ ਵੀ ਲਗਾਇਆ। ਕਾਲਜ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਅਤੇ ਸਟਾਫ
ਨੇ ਉਹਨਾਂ ਨੂੰ ਇੱਕ ਪਲਾਟਰ ਯਾਦਗਾਰੀ ਚਿੰਨ ਵਜੋਂ ਭੇਟ ਕੀਤਾ। ਇਸ ਮੌਕੇ ਵਿਭਾਗ ਮੱਖੀ
ਡੀ.ਐਸ. ਰਾਣਾ, ਡਾ.ਸੰਜੇ ਬਾਂਸਲ, ਡਾ.ਰਾਜੀਵ ਭਾਟਿਆ,  ਜੇ.ਐਸ. ਘੇੜਾ, ਮੈਡਮ ਮੰਜੂ,
ਮੈਡਮ ਰਿਚਾ, ਪਿੰ੍ਰਸ ਮਦਾਨ,  ਹੀਰਾ ਮਹਾਜਨ,  ਤਰਲੋਕ ਸਿੰਘ,  ਰਾਕੇਸ਼ ਸ਼ਰਮਾ
ਹਾਜਿਰ ਸਨ।