ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਪੜ੍ਹਾਈ ਦੇ ਨਾਲ-ਨਾਲ ਲੋਕ ਵਿਰਸੇ ਤੇ ਲੋਕਨਾਚ ਭੰਗੜੇ ਦੀ ਪ੍ਰਫੁੱਲਤਾ ਲਈ ਨਿਰੰਤਰ ਯਤਨਸ਼ੀਲ ਹੈ। ਇਸੇ ਤਹਿਤ ਕਾਲਜ ਦੁਆਰਾ 23-24 ਅਕਤੂਬਰ ਨੂੰ ਕਰਵਾਏ ਜਾ ਰਹੇ ਪਹਿਲੇ ਭੰਗੜਾ ਵਰਲਡ ਕੱਪ ਸੰਬੰਧੀ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਦੁਆਰਾ ਫੇਸਬੁੱਕ ਪੇਜ (ਭਹੳਨਗਰੳ ਾਂੋਰਲਦ ਛੁਪ, ਲ਼ੇੳਲਲਪੁਰ ਖਹੳਲਸੳ ਛੋਲਲੲਗੲ) ਲਾਂਚ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਹ ਪਹਿਲਾ ਭੰਗੜਾ ਵਰਲਡ ਕੱਪ ਡਾ. ਇੰਦਰਜੀਤ ਸਿੰਘ ਨੂੰ ਸਮਰਪਿਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਭੰਗੜਾ ਵਰਲਡ ਕੱਪ ਸੰਬੰਧੀ ਜੋ ਅੱਜ ਫੇਸਬੁੱਕ ਪੇਜ ਲਾਂਚ ਕੀਤਾ ਗਿਆ ਹੈ, ਉਸ ਰਾਹੀਂ ਦੁਨੀਆਂ ਭਰ ਵਿੱਚ ਵਸਦੇ ਭੰਗੜਾ ਪ੍ਰੇਮੀ ਲਾਇਲਪੁਰੀਆਂ ਨੂੰ ਇੱਕ ਪਲੈਟਫਾਰਮ ’ਤੇ ਲਿਆਉਣ ਦਾ ਯਤਨ ਹੈ। ਉਨ੍ਹਾਂ ਕਿਹਾ ਕਿ ਇਸ ਫੇਸਬੁੱਕ ਪੇਜ ਰਾਹੀਂ ਭੰਗੜਾ ਵਰਲਡ ਕੱਪ ਸੰਬੰਧੀ ਹਰੇਕ ਸੂਚਨਾ ਤੇ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ। ਭੰਗੜਾ ਵਰਲਡ ਕੱਪ ਦੇ ਟੈਲੀਕਾਸਟ ਸੰਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਵਿਦੇਸ਼ਾਂ ਤੋਂ ਭਾਗ ਲੈਣ ਵਾਲੀਆ ਭੰਗੜਾ ਟੀਮਾਂ ਦੀ ਪੇਸ਼ਕਾਰੀ ਆਨਲਾਈਨ ਮੋਡ ਵਿੱਚ ਹੋਵੇਗੀ, ਜਦਕਿ ਭਾਰਤੀ ਭੰਗੜਾ ਟੀਮਾਂ ਦੀ ਪੇਸ਼ਕਾਰੀ ਆਫਲਾਈਨ ਕਾਲਜ ਕੈਂਪਸ ਵਿਖੇ ਹੋਵੇਗੀ। ਉਨ੍ਹਾਂ ਦੱਸਿਆ ਕਿ ਦੋਵੇਂ ਦਿਨਾਂ ਦੀਆਂ ਪੇਸ਼ਕਾਰੀਆਂ ਦਾ ਭੰਗੜਾ ਵਰਲਡ ਕੱਪ ਦੇ ਫੇਸਬੁੱਕ ਪੇਜ਼ ’ਤੇ ਅਤੇ ਕਾਲਜ ਦੇ ਯੂਟਿਊਬ ਚੈਨਲ ਲ਼ਕਚ ਚੁਲਟੁਰੳਲ ’ਤੇ ਸਿੱਧਾ ਪ੍ਰਸਾਰਨ ਹੋਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਭੰਗੜਾ ਵਰਲਡ ਕੱਪ ਲਈ ਕੁੱਲ 41 ਟੀਮਾਂ ਦੀਆਂ ਐਂਟਰੀਆਂ ਪ੍ਰਾਪਤੀਆਂ ਹੋ ਚੁੱਕੀਆ ਹਨ। ਜਿਨ੍ਹਾਂ ਵਿਚੋਂ 21 ਟੀਮਾਂ ਭਾਰਤ ਤੋਂ ਬਾਹਰਲੇ ਦੇਸ਼ਾਂ ਦੀਆਂ ਹਨ। ਇਸ ਮੌਕੇ ਡਾ. ਪਲਵਿੰਦਰ ਸਿੰਘ ਡੀਨ ਕਲਚਰਲ ਅਫੇਅਰਜ਼, ਡਾ. ਮਨੋਹਰ ਸਿੰਘ ਮੁਖੀ ਕੰਪਿਊਟਰ ਸਾਇੰਸ ਤੇ ਆਈ.ਟੀ. ਵਿਭਾਗ, ਡਾ. ਹਰਜੀਤ ਸਿੰਘ ਮੁਖੀ ਮੈਥੇਮੈਟਿਕਸ ਵਿਭਾਗ, ਡਾ. ਸੁਰਿੰਦਰ ਪਾਲ ਮੰਡ ਡੀਨ ਸਟੂਡੈਂਟ ਵੈਲਫੇਅਰ, ਪ੍ਰੋ. ਗਗਨਦੀਪ ਸਿੰਘ ਡੀਨ ਐਡਮੀਸ਼ਨ, ਡਾ. ਮਨਪ੍ਰੀਤ ਸਿੰਘ ਲਹਿਲ ਡੀਨ ਈ.ਡੈਟਾ ਮੈਨੇਜਮੈਂਟ ਸੈੱਲ ਹਾਜ਼ਰ ਸਨ।