ਲਾਇਲਪੁਰ ਖਾਲਸਾ ਕਾਲਜ  ਵਿਮਨ, ਜਲੰਧਰ ਵਿਖੇ ਪੀ.ਜੀ. ਫੈਸ਼ਨ ਡਿਜ਼ਾਇਨਿੰਗ ਵਿਭਾਗ ਵੱਲੋਂ ਮਿਤੀ 16
ਸਤੰਬਰ 2021 ਨੂੰ ਕਾਲਜ ਕੈਂਪਸ ਵਿਚ ਨਵੀਆਂ ਇਲੈਕਟਰੋਨਿਕ ਮਸ਼ੀਨਾ ਬਾਰੇ ਜਾਣਕਾਰੀ ਦੇਣ ਸੰਬੰਧੀ
ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ। ਇਸ ਵਰਕਸ਼ਾਪ ਦੌਰਾਨ ਯੂ. ਐਸ. ਐਚ.ਏ ਸਿਲਾਈ ਮਸ਼ੀਨਾ,
ਜਲੰਧਰ ਦੇ ਸ਼੍ਰੀ ਅਸ਼ੀਸ ਨੇ ਬੀ. ਐਸ. ਸੀ. ਐਫ. ਡੀ. , ਐਮ. ਐਸ. ਸੀ. ਐਫ. ਡੀ. , ਬੀ.ਏ. ਅਤੇ ਡਿਪਲੋਮਾ
ਕਲਾਸਾਂ ਦੇ ਨਵੇਂ ਵਿਦਿਆਰਥੀਆਂ ਨੂੰ ਲਾਈਵ ਡੈਮੋਰੇਸ਼ਨ ਦਿੱਤੀ । ਇਸ ਵਰਕਸ਼ਾਪ ਦਾ ਉਦੇਸ਼
ਇਨ੍ਹਾਂ ਮਸ਼ੀਨਾ ਨੁੰ ਵਿਹਾਰਕ ਵਰਤੋਂ ਵਿਚ ਲਿਆਉਣ ਲਈ ਸੰਚਾਲਨ ਸਿਧਾਤਾਂ ਦੀ ਸਮਝ ਪ੍ਰਦਾਨ ਕਰਨਾ
ਸੀ। ਇਸ ਮੌਕੇ ਫੈਸ਼ਨ ਡਿਜ਼ਾਇਨਿੰਗ ਵਿਭਾਗ ਦੇ ਮੁਖੀ ਮੈਡਮ ਕੁਲਦੀਪ ਕੌਰ ਨੇ ਵਿਦਿਆਰਥੀਆਂ ਨੂੰ
ਮਹੱਤਵਪੂਰਨ ਜਾਣਕਾਰੀ ਦੇਣ ਲਈ ਆਏ ਹੋਏ ਬੁਲਾਰੇ  ਅਸ਼ੀਸ ਦਾ ਧੰਨਵਾਦ ਕੀਤਾ। ਮੈਡਮ
ਪ੍ਰਿੰਸੀਪਲ ਡਾ. ਨਵਜੋਤ ਜੀ ਨੇ ਮੁਖੀ ਮੈਡਮ ਕੁਲਦੀਪ ਕੌਰ ਅਤੇ ਅਸਿਸਟੈਂਟ ਪ੍ਰੋਫੈਸਰ ਮੈਡਮ ਮਨਜੀਤ
ਕੌਰ ਵੱਲੋਂ ਆਯੋਜਿਤ ਇਸ ਵਰਕਸ਼ਾਪ ਦੀ ਸਫਲਤਾ ਲਈ ਸ਼ਲਾਘਾ ਕੀਤੀ ਅਤੇ ਵਧਾਈ ਦਿੱਤੀ।