ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਵਿਚ ਸਰੀਰਕ ਸਿੱਖਿਆ ਵਿਭਾਗ ਦੇ ਪ੍ਰੋਫੈਸਰ ਸ਼੍ਰੀਮਤੀ ਸੰਗੀਤਾ ਸਰੀਨ
ਦੀ ਰਿਟਾਇਰਮੈਂਟ ਪਾਰਟੀ ਦਾ ਆਯੋਜਨ ਕੀਤਾ ਗਿਆ। ਪ੍ਰੋਫੈਸਰ ਸ਼੍ਰੀਮਤੀ ਸੰਗੀਤਾ ਸਰੀਨ ਨੇ 1997 ਵਿਚ ਕਾਲਜ
ਜੁਆਇੰਨ ਕੀਤਾ ਸੀ ਅਤੇ ਤੇਂਈ ਸਾਲਾਂ ਦੇ ਲੰਬੇ ਸਮੇਂ ਤੱਕ ਆਪਣੀਆਂ ਅਧਿਆਪਨ ਸੇਵਾਵਾਂ ਦੇ ਕੇ
ਅਧਿਆਪਨ ਪਦਵੀ ਤੋਂ ਬੜੇ ਸ਼ਾਨੋਸ਼ੋਕਤ ਨਾਲ ਸੇਵਾਮੁਕਤ ਹੋਏ ਹਨ। ਆਪਣੇ ਇਸ ਕਾਰਜਕਾਲ ਵਿੱਚ ਉਹਨਾਂ ਨੇ
ਬਿਹਤਰੀਨ ਅਧਿਆਪਕ ਵਜੋਂ ਭੂਮਿਕਾ ਨਿਭਾਈ ਅਤੇ ਆਪਣੀਆਂ ਕਾਲਜ ਅਤੇ ਵਿਭਾਗ ਸੰਬੰਧੀ ਸਮੂਹ
ਜਿੰਮੇਵਾਰੀਆ ਨੂੰ ਨਿਪੁੰਨਤਾ ਨਾਲ ਨੇਪਰੇ ਚਾੜਿਆ। ਉਹਨਾਂ ਦੇ ਦਿਸ਼ਾ ਨਿਰਦੇਸ਼ ਵਿਚ ਕਾਲਜ ਦiਆਂ ਖਿਡਾਰਣਾਂ
ਨੇ ਅੰਤਰਰਾਸ਼ਟਰੀ ਪੱਧਰ ਤੇ ਪਹੁੰਚੀਆਂ ਅਤੇ ਜਿੱਤਾ ਹਾਸਲ ਕੀਤੀਆਂ। ਟੋਕੀਓ ਉਲੰਪਿਕਸ ਵਿਚ ਮਹਿਲਾ ਹਾਕੀ ਟੀਮ ਦੀ
ਗੋਲ ਮਸ਼ੀਨ ਗੁਰਜੀਤ ਕੌਰ ਦਾ ਸੰਸਾਰ ਪ੍ਰਸਿੱਧ ਹੋਣ ਵਿਚ ਮੈਡਮ ਦੁਆਰਾ ਦਿੱਤੀ ਗਈ ਸਿਖਲਾਈ ਅਤੇ ਮਿਹਨਤ ਵਿਸ਼ੇਸ਼
ਸਥਾਨ ਰੱਖਦੀ ਹੈ ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਜੀ ਨੇ ਪ੍ਰੋਫੈਸਰ ਸ਼੍ਰੀਮਤੀ ਸੰਗੀਤਾ ਸਰੀਨ ਨੂੰ
ਉਹਨਾਂ ਦੇ ਸੇਵਾ ਮੁਕਤ ਹੋਣ ਤੇ ਵਧਾਈ ਦਿੰਦਿਆਂ ਉਹਨਾਂ ਦੇ ਸੁਖੀ, ਸਵਸਥ, ਉਜਵੱਲ ਭਵਿੱਖ ਲਈ ਕਾਲਜ ਵਲੋਂ
ਸ਼ੁਭਕਾਮਨਾਵਾਂ ਦਿੱਤੀਆਂ ਉਹਨਾਂ ਕਿਹਾ ਮੈਡਮ ਸਰੀਨ ਇਕ ਅਦਰਸ਼ ਅਧਿਆਪਕ, ਪੂਰਨ ਸਮਰਪਿਤ ਅਤੇ ਦ੍ਰਿੜ
ਨਿਸ਼ਚੇ ਦੇ ਧਾਰਨੀ ਹੋਣ ਵਜੋਂ ਸਾਡੇ ਲਈ ਇਕ ਮਿਸਾਲ ਦੇ ਰੂਪ ਵਿਚ ਯਾਦਗਾਰੀ ਰਹਿਣਗੇ। ਇਸ ਮੌਕੇ ਗਵਰਨਿੰਂਗ
ਕੌਂਸਲ ਦੀ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਜੀ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਜੀ ਵਲੋਂ ਆਪਣੀ ਸ਼ਾਨਦਾਰ
ਪ੍ਰਾਪਤੀਆਂ ਕਰਕੇ ਮੈਡਮ ਸਰੀਨ ਨੂੰ ਤੇਂਈ ਸਾਲਾਂ ਦੀ ਅਥੱਕ ਸੇਵਾਵਾਂ ਨਿਭਾਉਣ ਲਈ ਕਾਲਜ ਦiਆਂ ਰਿਵਾਇਤਾ
ਨੂੰ ਕਾਇਮ ਰੱਖਦਿਆਂ ਗ੍ਰੈਚੁਅਟੀ ਅਤੇ ਲੀਵ ਇਨਕੈਸ਼ਮੈਟ ਦਾ ਚੈੱਕ ਭੇਂਟ ਕੀਤਾ ਗਿਆ। ਇਸ ਮੌਕੇ
ਪ੍ਰੌਫੇਸਰ ਸੰਗੀਤਾ ਸਰੀਨ ਜੀ ਨੇ ਕਾਲਜ ਦੇ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਜੀ, ਮੈਡਮ ਪ੍ਰਿੰਸੀਪਲ ਡਾ. ਨਵਜੋਤ ਜੀ,
ਸਮੂਹ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਵਿਦਾਇਗੀ ਪਾਰਟੀ ਵਿੱਚ ਆਉਣ ਲਈ ਧੰਨਵਾਦ ਕਿਹਾ।