ਅੱਜ ਤੁਹਾਡੇ ਨਾਲ ਚਲ ਰਹੇ ਕਲਯੁਗੀ ਖੂਨੀ ਰਿਸ਼ਤੇ ਕਦੋਂ ਪਾਣੀ ਹੋ ਜਾਂਦੇ ਹਨ ਅਤੇ ਕਦੋਂ ਪੈਸੇ ਦਾ ਸੁੱਖ, ਅਪਣੇ ਪਰਿਵਾਰ ਦਾ ਸਾਥ, ਰਿਸ਼ਤੇਦਾਰੀ ਦਾ ਸਾਥ ਛੁੱਟ ਜਾਵੇ ਪਤਾ ਹੀ ਨਹੀਂ ਲੱਗਦਾ ਓਸ ਦੀ ਸ਼ਰਮਨਾਕ ਹਕੀਕਤ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ. ਹਜ ਕਲ ਦੀ ਕਹਾਣੀ ਹੈ ਜੀ ਬਸਤੀ ਨੋ ਦੇ ਮੰਗਲ ਸਿੰਘ ਬੱਬੂ ਦੀ ਅਪਣੇ ਦੋ ਭਰਾਵਾਂ ਨਾਲ ਇੱਕੋ ਘਰ ਰਹਿ ਕੇ ਅਪਣਾ ਕੰਮ ਕਾਜ ਕਰਕੇ ਸੁੱਖ ਦੀ ਜ਼ਿੰਦਗੀ ਬਤੀਤ ਕਰ ਰਿਹਾ ਸੀ ਕਦੋਂ ਦੁੱਖ ਆਏ ਪਤਾ ਨਹੀਂ ਲੱਗਾ… ਸਕੇ ਭਰਾਵਾਂ ਨੇ ਘਰੋ ਕੱਢ ਦਿੱਤਾ ਓਸ ਦਾ ਬਣਦਾ ਹਿੱਸਾ ਵੀ ਨਹੀਂ ਦਿੱਤਾ. ਨਾ ਖਾਣ ਨੂੰ ਰੋਟੀ, ਨਾ ਪਾਉਣ ਨੂੰ ਕਪੜੇ, ਨਾ ਹੀ ਕੋਈ ਦਵਾਈ ਅੱਜ ਬੱਬੂ ਅਪਣੀ ਨਰਕ ਭਰੀ ਜ਼ਿੰਦਗੀ ਸੜਕਾਂ ਤੇ ਗੁਜ਼ਾਰ ਰਿਹਾ ਸੀ. ਕਿ ਅਚਾਨਕ ਓਸ ਦੀਆਂ ਲੱਤਾਂ ਤੇ ਜਖ਼ਮ ਹੋਣੇ ਸ਼ੁਰੂ ਹੋ ਗਏ ਪੈਸੇ ਨਾ ਹੋਣ ਕਾਰਨ ਇਲਾਜ ਨਾ ਹੋਣ ਕਾਰਨ ਅੱਜ ਦੋਵੇਂ ਲੱਤਾਂ ਵਿੱਚ ਪਸ ਅਤੇ ਕਿੜਿਆਂ ਸੁਣਡੀਯਾ ਨੇ ਅਪਣਾ ਘਰ ਕਰ ਲਿਆ. ਲਗਾਤਾਰ ਵਧ ਰਹੀ ਦਰਦ ਅਤੇ ਕਮਜ਼ੋਰੀ ਨਾਲ ਬੱਬੂ ਰੋਜ ਲੜ ਰਿਹਾ ਅਤੇ ਅਪਣੀ ਮੌਤ ਦੀ ਅਰਦਾਸ ਕਰ ਰਿਹਾ. ਕਿਸੇ ਦੀ ਦੁਕਾਨ ਜਾ ਘਰ ਦੇ ਬਾਹਰ ਬੈਠਦਾ ਤਾਂ ਓਸ ਤੇ ਪਾਣੀ ਪਾ ਕੇ ਅੱਗੇ ਜਾਣ ਨੂੰ ਕਿਹਾ ਜਾਂਦਾ ਕਿਉਂਕਿ ਏਨੀ ਜਿਆਦਾ ਬਦਬੂ ਜ਼ਖਮਾਂ ਚੋ ਪਸ ਨਿਰੰਤਰ ਵਗ ਰਹੀ. ਆਖਰੀ ਉਮੀਦ NGO ਨੂੰ ਮੁਹੱਲੇ ਵਾਲਿਆਂ ਦੇ ਫੋਨ ਆਉਣ ਤੋਂ ਬਾਅਦ ਅੱਜ ਬੱਬੂ ਨੂੰ ਜਦੋਂ ਇਲਾਜ ਲਈ ਸੰਸਥਾ ਦੇ ਮੈਂਬਰ ਲੇਨ ਪੁੱਜੇ ਤਾਂ ਬੱਬੂ ਦੀ ਹਾਲਤ ਦੇਖ ਕੇ ਅੱਖਾਂ ਭਰ ਆਈਆਂ. ਅਤੇ ਦਿਲੋਂ ਅਰਦਾਸ ਨਿਕਲੀ ਹੇ ਅਕਾਲ ਪੁਰਖ ਵਾਹਿਗੁਰੂ ਜੀ ਇਸ ਦਾ ਦੁੱਖ ਕੱਟੋ ਅਤੇ ਤੰਦਰੁਸਤੀ ਬਖਸ਼ੋ. ਜਦੋਂ ਬੱਬੂ ਨੂੰ ਅਪਣੀ ਗੱਡੀ ਵਿਚ ਇਲਾਜ ਲਈ ਲੈ ਕੇ ਜਾਣ ਲਈ ਬਿਠਾਇਆ ਤਾਂ ਓਸ ਦੇ ਪਰਿਵਾਰ ਵਾਲੇ ਸਾਡੇ ਲਾਗੇ ਖਡੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਕੇ ਸਾਡਾ ਧੰਨਵਾਦ ਕਰ ਰਹੇ ਸਨ. ਬਹੁਤ ਦੁੱਖ ਹੋਇਆ ਵੇਖ ਕੇ… ਕਿ ਰਿਸ਼ਤੇ ਇਸ ਕਦਰ ਵੀ ਨਿਲਾਮ ਹੋ ਸਕਦੇ ਹਨ.
ਅੰਤ ਵਿਚ ਤੁਹਾਡੀਆਂ ਅਸੀਸਾਂ ਅਤੇ ਵਾਹਿਗੁਰੂ ਜੀ ਦੇ ਓਟ ਆਸਰਾ ਸਦਕਾ ਵੀਰ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਕਿ ਓਸ ਦਾ ਇਲਾਜ ਸ਼ੁਰੂ ਕਰਵਾਇਆ ਗਿਆ ਹੈ ਜਿਸ ਵਿੱਚ ਆਪ ਜੀ ਦੇ ਸਹਿਯੋਗ ਅਤੇ ਅਸੀਸਾਂ ਦੀ ਜ਼ਰੂਰਤ ਹੈ ਸੋ ਆਪ ਅਪਣੀ ਨੇਕ ਕੀਰਤ ਕਮਾਈ ਵਿੱਚੋ ਕੁਛ ਦਸਵੰਧ ਕਢ ਕੇ ਮਨੁੱਖਤਾ ਦੀ ਸੇਵਾ ਲਈ ਜ਼ਰੂਰ ਅੱਗੇ ਆਓ ਜੀ.