ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਵਿਚ ਨਵੇਂ ਵਿਦਿਆਰਥੀਆਂ ਦੇ ਸਵਾਗਤ
ਲਈ ਫਰੈਸ਼ਰ ਪਾਰਟੀ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਕਾਲਜ ਦੀ ਗਵਰਨਿੰਗ ਕੋਂੌਸਲ
ਦੇ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਜੀ ਨੇ ਸਾਰਿਆ ਨੂੰ ਸ਼ੁਭ ਕਾਮਨਾਵਾਂ ਭੇਜੀਆਂ।
ਇਸ ਸਮਾਰੋਹ ਦੌਰਾਨ ਕਾਲਜ ਦੇ ਪ੍ਰਿੰਸੀਪਲ ਮੈਡਮ ਡਾ. ਨਵਜੋਤ ਜੀ ਮੁੱਖ ਮਹਿਮਾਨ
ਵਜੋਂ ਸ਼ਾਮਿਲ ਹੋਏ। ਵਿਦਿਆਰਥਣਾਂ ਦਾ ਸਵਾਗਤ ਕਰਦਿਆਂ ਹੋਇਆ ਮੈਡਮ ਡਾ.
ਨਵਜੋਤ ਜੀ ਨੇ ਕਿਹਾ ਕਿ ਲਾਇਲਪੁਰ ਖਾਲਸਾ ਕਾਲਜ ਫਾਰ ਵਿਮੇੈਨ, ਜਲੰਧਰ ਇਕ ਅਜਿਹੀ
ਸੰਸਥਾ ਹੈ, ਜਿਸ ਵਿਚ ਸਿਰਫ ਕਿਤਾਬੀ ਗਿਆਨ ਹੀ ਨਹੀਂ ਮੁੱਹਈਆ ਕਰਵਾਇਆ ਜਾਂਦਾ
ਸਗੋਂ ਕਿ ਜ਼ਿੰਦਗੀ ਨੂੰ ਸਫਲਤਾਪੂਰਵਕ ਜਿਉਣ ਦੇ ਢੰਗ ਵੀ ਸਿਖਾਏ ਜਾਂਦੇ ਹਨ,
ਉਹਨਾਂ ਨੇ ਕਿਹਾ ਕਿ ਇਸ ਸੰਸਥਾ ਵਿਚ ਉੱਚ ਜੀਵਨ ਮੁੱਲ, ਨੈਤਿਕਤਾ, ਆਚਰਨ ਅਤੇ
ਅਨੁਸ਼ਾਸਨ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਉੱਪਰ ਜ਼ੋਰ ਦਿੱਤਾ ਜਾਂਦਾ ਹੈ
ਤਾਂ ਜੋ ਵਿਦਿਆਰਥੀ ਜੀਵਨ ਵਿਚ ਵਿਰੋਧੀ ਪ੍ਰਸਥਿਤੀਆਂ ਦਾ ਸਾਹਮਣਾ ਦ੍ਰਿੜਤਾ ਅਤੇ
ਆਤਮ ਵਿਸ਼ਵਾਸ ਨਾਲ ਕਰ ਸਕਣ ਅਤੇ ਸਮਾਜ ਪ੍ਰਤੀ ਆਪਣੇ ਫਰਜ਼ਾਂ ਅਤੇ
ਜਿੰਮੇਵਾਰੀਆਂ ਨੂੰ ਨਿਭਾ ਸਕਣ। ਇਸ ਦੇ ਨਾਲ ਹੀ ਉਹਨਾਂ ਵਿਦਿਆਰਥਣਾਂ ਨੂੰ
ਪ੍ਰੇਰਿਤ ਕਰਦਿਆਂ ਕਿਹਾ ਕਿ ਟੋਕੀਓ ੳਲੰਪਿਕਸ 2020 ਦੀ ਮਹਿਲਾ ਹਾਕੀ ਟੀਮ ਦੀ ਪ੍ਰਮੁੱਖ
ਖਿਡਾਰਨ ਗੁਰਜੀਤ ਕੌਰ ਜਿਸਨੂੰ ਗੋਲ ਮਸ਼ੀਨ ਕਿਹਾਂ ਜਾਂਦਾ ਹੈ ਅਤੇ ਅੰਤਰ ਰਾਸ਼ਟਰੀ ਪੱਧਰ
ਤੇ ਨਾਮਨਾ ਖੱਟ ਰਹੀ ਹੈ ਦੇਸ਼ ਤੇ ਸੰਸਥਾ ਦਾ ਨਾਮ ਰੋਸ਼ਨ ਕਰ ਰਹੀ ਹੈ ਜੋ ਕਿ ਹਰ ਖੇਡ
ਪ੍ਰੇਮੀ ਨੋਜਵਾਨ ਲਈ ਪ੍ਰੇਰਨਾ ਸਰੋਤ ਹੈ। ਸਾਡੇ ਸਭ ਲਈ ਮਾਣ ਵਾਲੀ ਗੱਲ ਹੈ ਉਸਨੇ
ਬੈਸਟ ਪਲੇਅਰ ਆਫ ਦੀ ਯੀਅਰ ਦਾ ਅਵਾਰਡ ਪ੍ਰਾਪਤ ਕਰਕੇ ਲਾਇਲਪੁਰ ਖਾਲਸਾ ਕਾਲਜ ਫਾਰ
ਵਿਮੈਨ ਦੇ ਗੋਰਵ ਨੂੰ ਹੋਰ ਵਧਾਇਆ ਹੈ। ਮੈਡਮ ਨੇ ਵਿਦਿਆਰਥਣਾਂ ਨੁੰ
ਆਪਣੇ-ਆਪਣੇ ਰੁਝਾਣ ਅਨੁਸਾਰ ਗੁਰਜੀਤ ਵਾਂਗ ਹੀ ਸਖਤ ਮਿਹਨਤ ਕਰਨ ਲਈ ਕਿਹਾ।
ਵਿਦਿਆਰਥਣਾਂ ਨੇ ਇਸ ਸਮਾਰੋਹ ਵਿਚ ਵਿਭਿੰਨ ਸੱਭਿਆਚਾਰਕ ਗਤੀਵਿਧੀਆਂ ਗਰੁੱਪ
ਡਾਂਸ, ਸੋੋਲੋ ਡਾਂਸ, ਗੀਤ, ਲੋਕ-ਗੀਤ ਅਤੇ ਮਾਡਲਿੰਗ ਵਿਚ ਹਿੱਸਾ ਲਿਆ। ਮਾਡਲਿੰਗ ਵਿਚ
ਮਿਸ ਫਰੈਸ਼ਰ – ਲਵਲੀਨ
ਫਸਟ ਰਨਰਅੱਪ – ਗੁਨਮੀਤ
ਸੈਕਿੰਡ ਰਨਰਅੱਪ -ਰੂਬਲ
ਮਿਸ ਚਾਰਮਿੰਗ – ਕਿਰਨ ਔਲਖ
ਮਿਸ ਐਲੀਗੈਂਟ -ਅਕਾਸ਼ਨਾ
ਰਹੀ। ਇਹ ਸਮਾਰੋਹ ਡਾ. ਅਮਰਦੀਪ ਦਿਓਲ, ਪ੍ਰੋਂ ਜਸਵਿੰਦਰ ਕੌਰ, ਡਾ. ਰਮਨ ਪ੍ਰੀਤ ਕੋਹਲੀ
ਅਤੇ ਪ੍ਰੋ. ਗਗਨਦੀਪ ਕੌਰ ਦੇ ਨਿਰਦੇਸ਼ਨ ਹੇਠ ਆਯੋਜਿਤ ਕੀਤਾ ਗਿਆ ਅਤੇ ਮੰਚ
ਸੰਚਾਲਨ ਡਾ. ਮੁਕਤਾ ਚੰੰਮ, ਮਿਸਿਜ਼ ਕੁਲਦੀਪ ਕੌਰ ਅਤੇ ਮੈਡਮ ਹਰਪ੍ਰੀਤ ਕੌਰ
ਵੱਲੋਂ ਕੀਤਾ ਗਿਆ।ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਜੀ ਨੇ ਇਸ ਸਮਾਰੋਹ ਦੀ
ਪ੍ਰਬੰਧੀ ਕਮੇਟੀ ਦੀ ਸਫਲ ਕਾਰਗੁਜ਼ਾਰੀ ਲਈ ਸ਼ਲਾਘਾ ਕੀਤੀ।