ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂਵਿਦਿਆਲਾ, ਜਲੰਧਰ ਦੀ ਬਾਕਸਿੰਗ ਦੀ ਖਿਡਾਰਣ ਨਿਤਿਕਾ ਨੇ
ਪਟਿਆਲਾ ਵਿਖੇ ਆਯੋਜਿਤ ਵੂਮੈਨ ਬਾਕਸਿੰਗ ਚੈਂਪਿਅਨਸ਼ਿਪ ਵਿਚ ਸਿਲਵਰ ਮੈਡਲ ਹਾਸਿਲ ਕਰਕੇ ਵਿਦਿਆਲਾ ਦਾ ਮਾਣ
ਵਧਾਇਆ। ਬੀ.ਏ. ਸਮੈਸਟਰ ਪਹਿਲਾ ਦੀ ਇਸ ਵਿਦਿਆਰਥਣ ਨੇ ਇਹ ਮੈਡਲ 81 ਪਲੱਸ ਸ਼੍ਰੇਣੀ ਵਿੱਚ ਆਪਣੇ ਸ਼ਾਨਦਾਰ
ਪ੍ਰਦਰਸ਼ਨ ਨਾਲ ਪ੍ਰਾਪਤ ਕੀਤਾ। ਵਰਨਣਯੋਗ ਹੈ ਕਿ ਨਿਤਿਕਾ ਇਸ ਤੋਂ ਪਹਿਲਾਂ ਸਕੂਲ ਸਟੇਟ ਵਿਚ ਗੋਲਡ ਮੈਡਲ ਦੇ ਨਾਲ -ਨਾਲ
ਮੁਕਤਸਰ ਵਿਖੇ ਹੋਈਆਂ ਅੰਡਰ 25 ਡਿਪਾਰਟਮੈਂਟ ਖੇਡਾਂ ਵਿੱਚੋਂ ਵੀ ਗੋਲਡ ਮੈਡਲ ਆਪਣੇ ਨਾਮ ਕਰਵਾ ਚੁੱਕੀ ਹੈ। ਵਿਦਿਆਲਾ
ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਖਿਡਾਰਣ ਇਸ ਬਿਹਤਰੀਨ ਸਫਲਤਾ ਦੇ ਲਈ ਮੁਬਾਰਕਬਾਦ ਦਿੰਦੇ ਹੋਏ ਉਸਦੇ
ਉੱਜਵਲ ਭਵਿੱਖ ਦੀ ਕਾਮਨਾ ਕੀਤੀ ਅਤੇ ਦੱਸਿਆ ਕਿ ਸਿੱਖਿਆ ਦੇ ਨਾਲ-ਨਾਲ ਕੰਨਿਆ ਮਹਾਂ ਵਿਦਿਆਲਾ ਦੀਆਂ ਵਿਦਿਆਰਥਣਾਂ
ਖੇਡਾਂ ਦੇ ਖੇਤਰ ਵਿੱਚ ਵੀ ਮੱਲਾਂ ਮਾਰਨ ਵਿੱਚ ਮੋਹਰੀ ਹਨ। ਕੇ.ਐਮ.ਵੀ. ਦੁਆਰਾ ਖਿਡਾਰਣਾਂ ਨੂੰ ਪ੍ਰਦਾਨ ਕੀਤੀ ਜਾਂਦੀ ਉੱਤਮ ਕੋਚਿੰਗ
ਅਤੇ ਮਹੱਤਵਪੂਰਨ ਸੁਵਿਧਾਵਾਂ ਸਦਕਾ ਵਿਦਿਆਰਥਣਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਆਪਣੀ ਪਛਾਣ ਬਣਾ ਰਹੀਆਂ
ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਵਿਦਿਆਲਾ ਦੀ ਫਿਜ਼ੀਕਲ ਐਜੂਕੇਸ਼ਨ ਵਿਭਾਗ ਦੁਆਰਾ ਵਿਦਿਆਰਥਣਾਂ ਨੂੰ ਦਿੱਤੇ ਜਾਂਦੇ ਉੱਚਿਤ
ਮਾਰਗ ਦਰਸ਼ਨ ਦੀ ਵੀ ਸ਼ਲਾਘਾ ਕੀਤੀ।