ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ ਜਲੰਧਰ ਦੇ ਪੋਸਟਗਰੈਜੁਏਟ ਕਮਰਸ ਅਤੇ
ਮੈਨੇਜਮੈਂਟ ਵਿਭਾਗ ਦੁਆਰਾ ਮਿਤੀ 12 ਅਪਰੈਲ 2001 ਨੂੰ ਕੈਰੀਅਰ ਕੌਂਸਲਿੰਗ ਵਿਸ਼ੇ ਤੇ
ਇਕ-ਰੋਜ਼ਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਮੁੱਖ ਬੁਲਾਰੇ ਵਜੋਂ
ਵਿਪਿਨ ਖੰਡਵਾਲ ਨੇ ਸਿਰਕਤ ਕੀਤੀ। ਇਸ ਮੌਕੇ ਉਨ੍ਹਾਂ ਵਿਦਿਆਰਥਣਾਂ ਨੂੰ ਕੈਰੀਅਰ ਚੋਣ
ਕਰਨ ਨੂੰ ਮੁਸ਼ਕਿਲਾਂ ਨੂੰ ਦੂਰ ਕਰਨ ਅਤੇ ਉਨ੍ਹਾਂ ਦੀ ਤਿਆਰੀ ਲਈ ਆਪਣਾ ਪ੍ਰਭਾਵਸ਼ਾਲੀ
ਨਜਰੀਆ ਸਾਂਝਾ ਕੀਤਾ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾਕਟਰ ਨਵਜੋਤ ਨੇ
ਵਿਪਿਨ ਖੰਡਵਾਲ ਦਾ ਧੰਨਵਾਦ ਕੀਤਾ ਅਤੇ ਕਾਮਰਸ ਵਿਭਾਗ ਦੇ ਮੁਖੀ ਮੈਡਮ ਜਸਵਿੰਦਰ
ਕੌਰ ਦੀ ਇਸ ਸੈਮੀਨਾਰ ਦੇ ਸਫਲ ਆਯੋਜਨ ਲਈ ਸ਼ਲਾਘਾ ਕੀਤੀ।