ਫਗਵਾੜਾ 13 ਅਕਤੂਬਰ (ਸ਼ਿਵ ਕੋੜਾ) ਮਾਤਾ ਵੈਸ਼ਨੋ ਦੇਵੀ ਮੰਦਰ ਪਿੰਡ ਡੁਮੇਲੀ ਤਹਿਸੀਲ ਫਗਵਾੜਾ ਵਿਖੇ 31ਵਾਂ ਸਲਾਨਾ ਮੇਲਾ  ਦੁਰਗਾ ਅਸ਼ਟਮੀ ਮੌਕੇ ਮੰਦਰ ਦੇ ਗੱਦੀ ਨਸ਼ੀਨ ਧਰਮ ਦੇਵਾ ਜੀ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਸ਼ਰਧਾ ਪੂਰਵਕ ਸ਼ੁਰੂ ਕਰਵਾਇਆ ਗਿਆ। ਮੁੱਖ ਸੇਵਾਦਾਰ ਭਗਤ ਦੌਲਤ ਰਾਮ ਅਤੇ ਭਗਤ ਸਰਬਜੀਤ ਸਾਬੀ ਡੁਮੇਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਪਹਿਲੇ ਦਿਨ ਸਵੇਰੇ ਚਾਹ ਪਕੌੜਿਆਂ ਦੇ ਲੰਗਰ ਉਪਰੰਤ ਦੁਪਿਹਰ ਨੂੰ ਝੰਡੇ ਦੀ ਰਸਮ ਤੇ ਮਈਆ  ਦੇ ਭੰਡਾਰੇ ਤੋਂ ਬਾਅਦ ਸ਼ਾਮ ਨੂੰ ਹਵਨ ਕਰਵਾਇਆ ਗਿਆ। ਉਹਨਾਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਰਾਤ ਨੂੰ ਸਲਾਨਾ ਭਗਵਤੀ ਜਾਗਰਣ ਕਰਵਾਇਆ ਜਾਵੇਗਾ। ਜਿਸ ਵਿਚ ਮਹੰਤ ਸੁਰਿੰਦਰ ਸਿਆਣ ਐਂਡ ਪਾਰਟੀ ਕਪੂਰ ਪਿੰਡ ਪਿੰਡ ਵਾਲੇ, ਬਲਵਿੰਦਰ ਸੋਨੂੰ ਦੋਲੀਕੇ ਵਾਲੇ ਅਤੇ ਪ੍ਰਸਿੱਧ ਗਾਇਕ ਸੋਹਨ ਸ਼ੰਕਰ ਮਾਂ ਭਗਵਤੀ ਦੇ ਚਰਨਾਂ ਵਿਚ ਆਪਣੀ ਭਰਪੂਰ ਹਾਜਰੀ ਲਗਵਾਉਣਗੇ। ਇਸ ਮੌਕੇ ਮਨੋਕਾਮਨਾ ਪੂਰੀ ਹੋਣ ਵਾਲੀਆਂ ਸੰਗਤਾਂ ਨੇ ਪਰਿਵਾਰਾਂ ਸਮੇਤ ਨਤਮਸਤਕ ਹੋ ਕੇ ਧਰਮ ਦੇਵਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਬਾਬਾ ਦੇਸਰਾਜ, ਬਾਬਾ ਪ੍ਰੀਤਮ ਦਾਸ, ਕੁਲਦੀਪ ਹਰੀਪੁਰ, ਸੋਨੂੰ, ਬਿੱਲਾ, ਹਰਪ੍ਰੀਤ, ਵਿਜੇ ਕੁਮਾਰ, ਬਿੱਲੂ ਡੁਮੇਲੀ, ਮਾਣੀ, ਬੀਬੀ ਨਰਿੰਦਰ ਕੌਰ, ਸੁਰਿੰਦਰ ਕੌਰ, ਲਛਮੀ ਦੇਵੀ, ਨੰਜੋ, ਹਰਜੀਤ ਕੌਰ, ਸਵਿੱਤਰੀ, ਜਯੋਤੀ, ਆਸ਼ਾ ਰਾਣੀ, ਵਿਕਾਸ ਕੁਮਾਰ ਅਤੇ ਵਿਸ਼ਾਲ ਕੁਮਾਰ ਆਦਿ ਹਾਜਰ ਸਨ।