ਫਗਵਾੜਾ ( ਸ਼ਿਵ ਕੌੜਾ) ਫਗਵਾੜਾ ਦੇ ਨੇਡ਼ੇ ਪਿੰਡ ਖੂਰਮਪੂਰ ਵਿਖੇ ਇਕ ਭਿਆਨਕ ਹਾਦਸੇ ਹੋਣ ਦਾ ਸਮਾਚਾਰ ਮਿਲਿਆ ਹੈ ਜਿਸ ਵਿਚ ਇਕ ਵਿਅਕਤੀ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਇਸ ਦੀ ਜਾਣਕਾਰੀ ਦਿੰਦੇ ਹੋਏ ਐੱਸ ਪੀ ਫਗਵਾੜਾ ਸਰਬਜੀਤ ਸਿੰਘ ਵਾਹੀਆਂ ਨੇ ਦੱਸਿਆ ਕੀ ਇਕ ਵਿਅਕਤੀ ਜਿਸ ਦੀ ਉਮਰ 66 ਸਾਲ ਦੇ ਕਰੀਬ ਹੈ ਉਸ ਦਾ ਨਾਂ ਸਰਵਨ ਸਿੰਘ ਪੁੱਤਰ ਰਤਨ ਸਿੰਘ ਵਾਸੀ ਪਿੰਡ ਖੂਰਮਪੂਰ ਦਾ ਰਹਿਣ ਵਾਲਾ ਹੈ ਉਸ ਨੇ ਅੱਜ ਸਵੇਰੇ ਕਰੀਬ ਪੰਜ ਵਜੇ ਗਲੇ ਵਿਚ ਰੱਸੀ ਬੰਨ੍ਹ ਕੇ ਖੁਦਕੁਸ਼ੀ ਕਰ ਲਈ ਪਿੰਡ ਵਾਸੀਆਂ ਨੇ ਦੱਸਿਆ ਸਰਦਾਰ ਸਰਵਣ ਸਿੰਘ ਪਿਛਲੇ 30,35 ਸਾਲਾਂ ਤੋਂ ਲਿਬਨਾਨ ਵਿੱਚ ਰਹਿੰਦਾ ਸੀ ਅਤੇ ਬੜਾ ਹੀ ਖੂਸਹਾਲ ਪਰਿਵਾਰ ਹੋਣ ਕਰਕੇ ਇਸ ਦਾ ਮੌਤ ਦਾ ਕਾਰਨ ਹਾਲੇ ਪਤਾ ਨਹੀਂ ਚੱਲਿਆ ਪੁਲਸ ਨੇ ਮੁਕੱਦਮਾ ਨੰਬਰ 174 ਵਿਚ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ! ਪਿੰਡ ਵਿੱਚ ਇਸ ਘਟਨਾ ਤੋਂ ਬਾਅਦ ਬਡ਼ਾ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ