ਸੁਖਰਾਜ ਸਿੰਘ ਪੁੱਤਰ ਸ : ਕਰਨੈਲ ਸਿੰਘ ਵਾਸੀ ਸੀਚੇਵਾਲ ਤਹਿਸੀਲ ਸ਼ਾਹਕੋਟ ਜਿਲਾ ਜਲੰਧਰ ਆਪ ਦੀ ਸੇਵਾ ਵਿੱਚ ਬੇਨਤੀ ਕਰਦਾ ਹਾਂ ਕਿ ਸਾਡੀ ਭਰਾਵਾਂ ਦੀ ਜ਼ਮੀਨ ਵਾਕਿਆ ਪਿੰਡ ਮਾਲਾ , ਤਲਵਾੜਾ , ਸੀਚੇਵਾਲ ਵਿਖੇ ਹੈ , ਜਿਸਦਾ ਕਿ ਸਾਡਾ ਮੁਸ਼ਤਰਕਾ ਖਾਤਾ ਹੈ ਅਤੇ ਸਾਂਝੇ ਖਾਤੇ ਵਿਚੋਂ ਪਿੰਡ ਮਾਲਾ ਅਤੇ ਸੀਚੇਵਾਲ ਵਾਲੀ ਜ਼ਮੀਨ ਪਰ ਮੇਰਾ ਕਬਜ਼ਾ ਹੈ ਅਤੇ ਪਿੰਡ ਤਲਵਾੜਾ ਵਾਲੀ ਜ਼ਮੀਨ ਪਰ ਉਕਤ ਨਾਇਬ ਸਿੰਘ ਦਾ ਕਬਜ਼ਾ ਹੈ , ਰਜਾਮੰਦੀ ਨਾਲ ਸਾਡੀ ਵੰਡ ਕੀਤੀ ਹੋਈ ਹੈ , ਪਰ ਹੁਣ ਕੁਝ ਸਮੇਂ ਤੋਂ ਉਕਤ ਨਾਇਬ ਸਿੰਘ ਮੇਰੇ ਨਾਲ ਲੜਾਈ ਝਗੜਾ ਕਰਨਾ ਚਾਹੁੰਦਾ ਹੈ ਅਤੇ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦਾ ਹੈ , ਜਦ ਕਿ ਕੋਰਟ ਕੇਸ ਚਲਦਾ ਹੈ।ਮੈਂ ਕੋਰਟ ਦੇ ਹੁਕਮਾਂ ਦੀ ਪਾਲਣਾਂ ਕਰ ਰਿਹਾ ਹਾਂ ਪਰ ਉਕਤ ਨਾਇਬ ਸਿੰਘ ਕੋਰਟ ਦੇ ਸਟੇਅ ਹੋਣ ਦੇ ਬਾਵਯੂਦ , ਕੋਰਟ ਦੇ ਹੁਕਮਾਂ ਦੀ ਉਲੰਘਣਾਂ ਕਰ ਰਿਹਾ ਹੈ ਅਤੇ ਮਿਤੀ 12/07/2021 ਨੂੰ ਉਕਤ ਨਾਇਬ ਸਿੰਘ , ਕੁਝ ।5-20 ਅਣਪਛਾਤੇ ਵਿਆਕਤੀ ਨਿਜ਼ਾਇਜ਼ ਅਸਲਾ , ਰਫਲਾ , ਰਿਵਾਲਵਰ , ਅਤੇ ਤੇਜਧਾਰ ਹਥਿਆਰ , ਕਰਪਾਨਾਂ ਵਗੈਰਾ ਲੈ ਕੇ ਮੇਰੀ ਜ਼ਮੀਨ ‘ ਤੇ ਕਬਜ਼ਾ ਕਰਨ ਦੇ ਇਰਾਦੇ ਨਾਲ ਜ਼ਮੀਨ ਵਿੱਚ ਆਏ ਅਤੇ ਲਲਕਾਰੇ ਮਾਰਦੇ ਰਹੇ , ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਰਹੇ , ਜਦੋਂ ਮੈਂ ਕਿਹਾ ਕਿ ਇਹਨਾਂ ਦੀ ਵੀਡੀਓ ਬਣਾਓ ਤਾਂ ਉਕਤ ਨਾਇਬ ਸਿੰਘ ਕਹਿੰਦਾ ਇਸਨੂੰ ਗੋਲੀ ਮਾਰ ਕੇ ਮਾਰ ਦਿਓ ਅਤੇ ਗੋਲੀ ਮਾਰ ਕੇ ਮੈਨੂੰ ਮਰਵਾਉਣਾ ਚਾਹੁੰਦਾ ਹੈ , ਜਿਸ ਬਾਬਤ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾਂ ਹਾਂ । ਹੁਣ ਮੇਰਾ ਝੋਨਾ ਪੱਕਿਆ ਹੋਇਆ ਹੈ ਅਤੇ ਮੈਂ ਝੋਨਾ ਕੱਟਣਾ ਚਾਹੁੰਦਾ ਹਾਂ ਪਰ ਥਾਣਾ ਲੋਹੀਆਂ ਖਾਸ ਦਾ ਮੌਜੂਦਾ ਐਸ . ਐਚ . ਓ ਮੈਨੂੰ ਡਰਾ ਧਮਕਾ ਰਿਹਾ , ਝੂਠਾ ਪਰਚਾ ਕਰ ਦੇਣ ਦੀਆਂ ਧਮਕੀਆਂ ਦੇ ਰਿਹਾ ਹੈ ਅਤੇ ਆਪਦੀ ਸ਼ਹਿ ਤੇ ਸਾਡੀ ਲੜਾਈ ਝਗੜਾ ਕਰਵਾਉਣਾ ਚਾਹੁੰਦਾ ਹੈ ਅਤੇ ਮੈਨੂੰ ਝੋਨਾ ਵੱਢਣ ਤੋਂ ਰੋਕ ਰਿਹਾ ਹੈ । ਕ੍ਰਿਪਾ ਕਰਕੇ ਯੋਗ ਕਾਰਵਾਈ ਕੀਤੀ ਜਾਵੇ ਤਾਂ ਜੋ ਮੈਂ ਆਪਣਾ ਪੱਕਿਆ ਹੋਇਆ ਝੋਨਾ ਸਮੇਂ ਸਿਰ ਕੱਟ ਸਕਾਂ , ਮੈਂ ਆਪ ਨੂੰ ਇਹ ਵੀ ਵਿਸ਼ਵਾਸ ਦਵਾਉਂਦਾ ਹਾਂ ਕਿ ਜੋ ਵੀ ਕੋਰਟ ਦਾ ਫੈਸਲਾ ਹੋਵੇ , ਜਾਂ ਪਿਤਾ ਦੀ ਵਸੀਅਤ ਮੁਤਾਬਕ ਫੈਸਲਾ ਹੋਵੇ ਜਾਂ ਪੰਚਾਇਤੀ ਫੈਸਲਾ ਹੋਵੇ ਮੈਂ ਫੈਸਲਾ ਮੰਨਣ ਲਈ ਤਿਆਰ ਹਾਂ । ਹੁਣ ਵੀ ਅਣਪਛਾਤੇ ਵਿਆਕਤੀ ਮੰਗਵਾ ਕੇ ਜਾਨੋ ਮਰਵਾ ਦੇਣ ਦੀਆਂ ਧਮਕੀਆਂ ਦੇ ਰਿਹਾ ਹੈ , ਉਕਤ 15-20 ਅਣ – ਪਛਾਤੇ ਵਿਆਕਤੀਆਂ ਦੀ ਤਫਤੀਸ਼ ਕੀਤੀ ਜਾਵੇ ਜੀ।ਆਪ ਜੀ ਦੀ ਬਹੁਤ ਮੇਹਰਬਾਨੀ ਹੋਵੇਗੀ ।