9 ਨਵੰਬਰ () ਵਿਦਿਆਰਥੀਆਂ ਦੀ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਕਰਨ ਅਤੇ ਉਨ੍ਹਾਂ ਨੂੰ ਵੱਖ-ਵੱਖ ਪੌਦਿਆਂ
ਬਾਰੇ ਜਾਣਕਾਰੀ ਦੇਣ ਲਈ ਡਿਪਸ ਸਕੂਲ ਸੂਰਾਨੁਸੀ ਵਿਖੇ ਨਿਊਟ੍ਰੀਸ਼ਨ ਗਾਰਡਨ ਲਗਾਇਆ ਗਿਆ।
ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਬਾਗ ਵਿੱਚ ਫਲ, ਸਬਜ਼ੀਆਂ, ਮੈਡੀਕਲ ਪੌਦੇ
ਲਗਾਏ। ਮੈਡੀਕਲ ਗਾਰਡਨ ਵਿੱਚ ਤੁਲਸੀ, ਨਿੰਮ, ਅਸ਼ਵਗੰਧਾ, ਲੈਮਨਗ੍ਰਾਸ, ਸਬਜ਼ੀਆਂ ਦੇ ਬਾਗ ਵਿੱਚ ਭਿੰਡੀ,
ਟਮਾਟਰ, ਪਾਲਕ, ਸਾਗ, ਮੇਥੀ, ਧਨੀਆ ਅਤੇ ਫਲਾਂ ਦੇ ਬਾਗ ਵਿੱਚ ਅੰਬ, ਜਾਮੁਨ, ਕੇਲਾ, ਅਮਰੂਦ ਆਦਿ ਦੇ ਬੂਟੇ
ਲਗਾਏ।
ਪ੍ਰਿੰਸੀਪਲ ਬੇਲਾ ਕਪੂਰ ਨੇ ਦੱਸਿਆ ਕਿ ਸਕੂਲ ਵਿੱਚ ਇਹ ਬਗੀਚਾ ਸੀਬੀਐਸਈ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ
ਤਿਆਰ ਕੀਤਾ ਗਿਆ ਹੈ। ਜਿਸ ਦਾ ਮੁੱਖ ਮਕਸਦ ਬੱਚਿਆਂ ਨੂੰ ਵੱਖ-ਵੱਖ ਪੌਦਿਆਂ ਬਾਰੇ ਜਾਣਕਾਰੀ ਦੇਣਾ ਹੈ ਤਾਂ ਜੋ
ਉਹ ਇਸ ਤੋਂ ਪ੍ਰੇਰਿਤ ਹੋ ਕੇ ਆਪਣੇ ਘਰ ਚ ਕਿਚਨ ਗਾਰਡਨ ਬਣਾ ਕੇ ਪੌਸ਼ਟਿਕ ਭੋਜਨ ਲੈ ਸਕਣ।
ਡਿਪਸ ਚੇਨ ਦੇ ਐਮਡੀ ਸਰਦਾਰ ਤਰਵਿੰਦਰ ਸਿੰਘ ਅਤੇ ਸੀਈਓ ਮੋਨਿਕਾ ਮੰਡੋਤਰਾ ਨੇ ਦੱਸਿਆ ਕਿ ਡਿਪਸ ਚੇਨ ਦੇ
ਸਾਰੇ ਸਕੂਲਾਂ ਵਿੱਚ ਨਿਊਟ੍ਰੀਸ਼ਨ ਗਾਰਡਨ ਬਣਾਏ ਜਾ ਰਹੇ ਹਨ ਤਾਂ ਜੋ ਬੱਚੇ ਆਪਣੀ ਸਿਹਤ ਅਤੇ ਵਾਤਾਵਰਣ
ਪ੍ਰਤੀ ਜਾਗਰੂਕ ਹੋ ਸਕਣ।