ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੀ ਮੈਂਡੇਲੀਵ ਸੋਸਾਇਟੀ ਆਫ ਪੀ.ਜੀ. ਕੈਮਿਸਟਰੀ ਵਿਭਾਗ ਨੇ ਨਿਊਯਾਰਕ, ਦੇ ਲਾਗਾਰਡੀਆ ਕਮਿਊਨਿਟੀ ਕਾਲਜ, ਨੈਚੁਰਲ ਸਾਇੰਸਜ਼ ਵਿਭਾਗ ਤੋਂ ਡਾ. ਅਮਿਤ ਅਗਰਵਾਲ ਦੁਆਰਾ ‘ਸੈਲਫ-ਆਰਗੇਨਾਈਜ਼ਡ ਆਰਗੈਨਿਕ ਨੈਨੋਪਾਰਟਿਕਲਜ਼ ਆਫ਼ ਮੈਟਾਲੋਪੋਰਫਾਇਰਨੋਇਡਜ਼ ਐਜ਼ ਕੈਟਾਲਿਸਟ ਫਾਰ ਓਲੇਫਿਨਿਕ ਆਕਸੀਡੇਸ਼ਨ ਰਿਐਕਸ਼ਨ’ ਵਿਸ਼ੇ ’ਤੇ ਗੈਸਟ ਲੈਕਚਰ ਦਾ ਆਯੋਜਨ ਕੀਤਾ। ਉੱਘੇ ਖੋਜਕਾਰ ਡਾ: ਅਮਿਤ ਅਗਰਵਾਲ ਦਾ ਰਸਮੀ ਤੌਰ ‘ਤੇ ਸਵਾਗਤ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਕੀਤਾ। ਆਪਣੇ ਸੁਆਗਤੀ ਭਾਸ਼ਣ ਵਿੱਚ ਪ੍ਰਿੰਸੀਪਲ ਡਾ. ਸਮਰਾ ਨੇ ਡਾ. ਅਗਰਵਾਲ ਨੂੰ ਅਜਿਹੀ ਮੈਡੀਕਲ ਐਪਲੀਕੇਸ਼ਨ ਆਧਾਰਿਤ ਖੋਜ ਨੂੰ ਅੱਗੇ ਵਧਾਉਣ ਲਈ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਅਜਿਹੇ ਲੈਕਚਰਾਂ ਤੋਂ ਸਿੱਖਣ ਲਈ ਕੈਮਿਸਟਰੀ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ। ਡਾ: ਅਮਿਤ ਅਗਰਵਾਲ ਨੇ ਵਿਦਿਆਰਥੀਆਂ ਨੂੰ ਪੋਰਫਾਇਰੀਨੋਇਡਜ਼ ਅਧਾਰਤ ਨੈਨੋਮੈਟਰੀਅਲ ਦੇ ਵਿਕਾਸ ਬਾਰੇ ਉਨ੍ਹਾਂ ਦੇ ਫੋਟੋ-ਭੌਤਿਕ ਅਤੇ ਉਤਪ੍ਰੇਰਕ ਗੁਣਾਂ ਦੀ ਜਾਂਚ ਕਰਨ ਬਾਰੇ ਚਾਨਣਾ ਪਾਇਆ। ਉਸਦਾ ਮੌਜੂਦਾ ਖੋਜ ਕਾਰਜ ਕੈਂਸਰਾਂ ਦੇ ਬਾਇਓਇਮੇਜਿੰਗ ਅਤੇ ਫੋਟੋਡਾਇਨਾਮਿਕ ਇਲਾਜ ਦੋਵਾਂ ਲਈ ਅਗਲੀ ਪੀੜ੍ਹੀ ਦੇ ਪੋਰਫਾਈਰਨੋਇਡ ਅਧਾਰਤ ਫੋਟੋਸੈਂਸੀਟਾਈਜ਼ਰ ਦੇ ਵਿਕਾਸ ‘ਤੇ ਕੇਂਦ੍ਰਿਤ ਹੈ। ਡਾ. ਅਗਰਵਾਲ ਨੇ ਵਿਦਿਆਰਥੀਆਂ ਨੂੰ ਬੁਨਿਆਦੀ ਵਿਗਿਆਨ ਵਿੱਚ ਖੋਜ ਕਰਨ ਲਈ ਪ੍ਰੇਰਿਤ ਕੀਤਾ। ਲੈਕਚਰ ਵਿੱਚ ਕੈਮਿਸਟਰੀ, ਬਾਇਓਟੈਕਨਾਲੋਜੀ, ਬਾਇਓਸਾਇੰਸ ਵਿਭਾਗਾਂ ਦੇ ਫੈਕਲਟੀ ਮੈਂਬਰਾਂ ਨੇ ਭਾਗ ਲਿਆ। ਸਾਰੇ ਐਮ.ਐਸ.ਸੀ. ਕੈਮਿਸਟਰੀ ਅਤੇ ਬੀ.ਐਸ.ਸੀ. ਵਿਦਿਆਰਥੀਆਂ ਨੇ ਲੈਕਚਰ ਵਿੱਚ ਭਾਗ ਲਿਆ। ਗੈਸਟ ਲੈਕਚਰ ਦੀ ਕਾਰਵਾਈ ਡਾ. ਗੀਤਾਂਜਲੀ ਕੌਸ਼ਲ ਨੇ ਬੜੇ ਸੁਚੱਜੇ ਢੰਗ ਨਾਲ ਚਲਾਈ। ਪ੍ਰੋ. ਅਰੁਣਜੀਤ ਕੌਰ ਮੁਖੀ ਪੀ.ਜੀ. ਕੈਮਿਸਟਰੀ ਵਿਭਾਗ ਨੇ ਆਪਣੇ ਰਸਮੀ ਧੰਨਵਾਦੀ ਭਾਸ਼ਣ ਵਿੱਚ ਵਿਦਿਆਰਥੀਆਂ ਨੂੰ ਅਜਿਹੇ ਜਾਣਕਾਰੀ ਭਰਪੂਰ ਲੈਕਚਰਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕੈਮਿਸਰੀ ਵਿਭਾਗ ਦੇ ਅਧਿਆਪਕ ਸਾਹਿਬਾਨ ਵੀ ਹਾਜ਼ਰ ਸਨ।