ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੁਆਰਾ ਅੰਡਰਗ੍ਰੈਜੂਏਟ ਪੱਧਰ ਦੇ ਸਮੈਸਟਰ
ਤੀਸਰਾ ਦੀਆਂ ਵਿਦਿਆਰਥਣਾਂ ਲਈ ਲਾਜ਼ਮੀ ਵੈਲਿਊ ਐਡਿਡ ਪ੍ਰੋਗਰਾਮ ਪ੍ਰਸਨੈਲਿਟੀ ਡਿਵੈੱਲਮੈਂਟ ਦੌਰਾਨ ਆਤਮ ਵਿਸ਼ਲੇਸ਼ਣ, ਸਵੈ
ਭਰੋਸਾ ਅਤੇ ਸਵਾਟ ਵਿਸ਼ਲੇਸ਼ਣ ਵਿਸ਼ੇ ਤੇ ਇਕ ਵਰਕਸ਼ਾਪ ਦਾ ਆਯੋਜਨ ਕਰਵਾਇਆ ਗਿਆ। ਜੇ.ਸੀ. ਕਿਰਨਦੀਪ ਗੁਲਾਟੀ ਅਤੇ
ਜੇ.ਸੀ. ਰਿਤੇਸ਼, ਪ੍ਰੋਵੀਜਨਲ ਜ਼ੋਨ ਟ੍ਰੇਨੀ, ਜ਼ੋਨ -I, ਜੇ.ਸੀ.ਆਈ. ਇੰਡੀਆ ਨੇ ਇਸ ਸੈਸ਼ਨ ਦੌਰਾਨ ਬਤੌਰ ਸਰੋਤ ਬੁਲਾਰਾ ਸ਼ਿਰਕਤ
ਕੀਤੀ। ਮਹਿਮਾਨਾਂ ਦੁਆਰਾ ਆਪਣੀ ਕ੍ਰਮਵਾਰ ਸੰਬੋਧਨ ਵਿਚ ਵਿਦਿਆਰਥਣਾਂ ਲਈ ਆਤਮ ਵਿਸ਼ਵਾਸ ਅਤੇ ਆਤਮ ਵਿਸ਼ਲੇਸ਼ਣ ਦੀ
ਜ਼ਰੂਰਤ, ਮਹੱਤਵ ਅਤੇ ਜੀਵਨ ਵਿਚ ਮਿਹਨਤ ਅਤੇ ਸਫਲਤਾ ਦੇ ਲਈ ਲੋੜੀਂਦਿਆਂ ਵਜੋਂ ਵਿਸਥਾਰ ਸਹਿਤ ਪ੍ਰਭਾਸ਼ਿਤ ਕੀਤਾ
ਗਿਆ। ਇਸ ਤੋਂ ਇਲਾਵਾ ਵਿਦਿਆਰਥਣਾਂ ਨੂੰ ਕਿਸੇ ਵੀ ਇਨਸਾਨ ਦੇ ਚਰਿੱਤਰ ਦੀਆਂ ਖ਼ੂਬੀਆਂ ਅਤੇ ਖ਼ਾਮੀਆਂ ਦੇ ਨਾਲ-ਨਾਲ ਜੀਵਨ
ਵਿੱਚ ਪ੍ਰਾਪਤ ਹੋਣ ਵਾਲੇ ਮੌਕਿਆਂ ਅਤੇ ਚੁਣੌਤੀਆਂ ਅਨੁਸਾਰ ਮਿਥੇ ਹੋਏ ਟੀਚੇ ਵੱਲ ਵਧ ਵਧਦੇ ਰਹਿਣ ਲਈ ਪ੍ਰੇਰਿਤ ਵੀ ਕੀਤਾ
ਗਿਆ। ਭਰਪੂਰ ਲਾਹੇਵੰਦ ਇਸ ਵਰਕਸ਼ਾਪ ਦੇ ਵਿਚ ਵਿਦਿਆਰਥਣਾਂ ਦੁਆਰਾ ਪੁੱਛੇ ਗਏ ਵਿਭਿੰਨ ਸਵਾਲਾਂ ਦੇ ਜਵਾਬ ਸਰੋਤ
ਬੁਲਾਰਿਆਂ ਦੁਆਰਾ ਬੇਹੱਦ ਤਸੱਲੀਬਖਸ਼ ਢੰਗ ਨਾਲ ਦਿੱਤੇ ਗਏ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਸਰੋਤ
ਬੁਲਾਰਿਆਂ ਦੁਆਰਾ ਵਿਸ਼ੇ ਦੀ ਮਹੱਤਵਪੂਰਨ ਜਾਣਕਾਰੀ ਮੁਹੱਈਆ ਕਰਵਾਉਣ ਦੇ ਲਈ ਧੰਨਵਾਦ ਵਿਅਕਤ ਕਰਦੇ ਹੋਏ ਕਿਹਾ ਕਿ
ਅਜਿਹੇ ਆਯੋਜਨ ਵਿਦਿਆਰਥੀਆਂ ਲਈ ਭਰਪੂਰ ਲਾਹੇਵੰਦ ਸਾਬਿਤ ਹੁੰਦੇ ਹਨ। ਇਸ ਦੇ ਨਾਲ ਹੀ ਇਸ ਸਫਲ ਆਯੋਜਨ ਦੇ ਲਈ
ਉਨ੍ਹਾਂ ਸ੍ਰੀਮਤੀ ਮਨੀ ਖਹਿਰਾ, ਕੋਆਰਡੀਨੇਟਰ ਨੂੰ ਮੁਬਾਰਕਬਾਦ ਦਿੱਤੀ। ਡਾ. ਮਧੂਮੀਤ, ਡਾ. ਸੁਮਨ ਖੁਰਾਨਾ ਅਤੇ ਡਾ. ਰੀਨਾ
ਸ਼ਰਮਾ ਵੀ ਇਸ ਮੌਕੇ ਤੇ ਮੌਜੂਦ ਰਹੇ