ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਪਹਿਲ ਸੰਸਥਾ ਦੇ ਸਹਿਯੋਗ ਨਾਲ ਬਲਡ ਡੋਨੇਸ਼ਨ ਕੈਂਪ
ਲਗਾਇਆ ਗਿਆ। ਜਿਸ ਵਿੱਚ 65 ਵਿਦਿਆਰਥੀਆਂ ਨੇ ਖੂਨ ਦਾਨ ਕੀਤਾ।ਇਹ ਕੈਂਪ ਪਿਮਸ ਜਲੰਧਰ ਦੀ ਮੈਡੀਕਲ
ਟੀਮ ਦੀ ਦੇਖ ਰੇਖ ਹੇਠ ਲਗਾਇਆ ਗਿਆ। ਇਸ ਕੈਂਪ ਵਿੱਚ  ਮਨੋਜ ਅਰੋੜਾ ਚੇਅਰਮੈਨ ਯੋਜਨਾ ਬੋਰਡ
ਜਲੰਧਰ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਮੁੱਖ ਮਹਿਮਾਨ
ਦਾ ਸਵਾਗਤ ਕੀਤਾ ਤੇ ਉਹਨਾਂ ਨੂੰ ਸਮਰਿਤੀ ਚਿੰਨ ਦੇ ਕੇ ਸਨਮਾਨਿਤ ਕੀਤਾ।  ਮਨੋਜ ਅਰੋੜਾ ਨੇ
ਕਿਹਾ ਕਿ ਵਿਦਿਆਰਥੀਆਂ ਵਲੋਂ ਕੀਤਾ ਜਾਂਦਾ ਖੂਨਦਾਨ ਬਹੁਤ ਉੱਤਮ ਕਾਰਜ ਹੈ। ਪ੍ਰਿੰਸੀਪਲ ਡਾ. ਜਗਰੂਪ
ਸਿੰਘ ਨੇ ਦੱਸਿਆ ਕਿ ਕਾਲਜ ਵਲੋਂ ਹਰ ਸਾਲ ਦੋ ਕੈਂਪ ਲਗਾਏ ਜਾਂਦੇ ਹਨ, ਜਿਸ ਵਿੱਚ ਸਟਾਫ ਅਤੇ ਵਿਦਿਆਰਥੀ
ਵੱਧ ਚੜ ਕੇ ਹਿਸਾ ਲੈਂਦੇ ਹਨ ਤਾਂ ਜੋ ਲੋੜਵੰਦਾ ਨੂੰ ਜਰੂਰਤ ਵੇਲੇ ਖੂਨ ਦਿੱਤਾ ਜਾ ਸਕੇ।ਇਸ ਕੈਂਪ ਦਾ
ਆਯੋਜਨ ਐਨ.ਐਸ. ਐਸ. ਦੇ ਇੰਚਾਰਜ  ਦੁਰਗੇਸ਼ ਜੰਡੀ ਵਲੋਂ ਕੀਤਾ ਗਿਆ। ਇਸ ਵਿੱਚ ਪਹਿਲ ਦੇ
ਕੋਆਰਡੀਨੇਟਰ ਲਿਆਕਤਬੀਰ, ਡਾ. ਕੁਲਵੰਤ ਕੌਰ, ਇੰਚਾਰਜ ਬਲਡ ਬੈਂਕ ਪਿਮਸ,  ਜਸਪਾਲ ਸਿੰਘ ਸਹਾਇਕ
ਡਾਇਰੈਕਟਰ ਯੂਵਕ ਸੇਵਾਵਾਂ, ਪ੍ਰੋ. ਵਿਕਰਮ ਸਿੰਘ,ਸ੍ਰੀ ਅਰਵਿੰਦ ਦੱਤਾ,  ਰਾਜੀਵ ਸ਼ਰਮਾ ਤੇ ਮੋਹਿਤ
ਰੂਬਲ ਸ਼ਾਮਿਲ ਹੋਏ। ਕਾਲਜ ਦੇ ਪੋ੍ਰ. ਵਿਕਰਮ ਸਿੰਘ ਵਲੋਂ ਅੱਜ 25ਵਾਂ ਖੂਨਦਾਨ ਕੀਤਾ ਗਿਆ ਤੇ
ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਉਹਨਾਂ ਨੂੰ ਵਧਾਈ ਦਿੱਤੀ।