ਸਾਡੇ ਫਾਜ਼ਿਲਕਾ ਵਾਲੇ ਸਾਥੀ ਆਪਣੀ ਬਸ ਵਿਚ ਸ਼ਾਂਤਮਈ ਢੰਗ ਨਾਲ ਜਲੰਧਰ ਬਸ ਅੱਡੇ ਮੋਰਚੇ’ਤੇ ਆ ਰਹੇ ਸੀ, ਰਸਤੇ ਵਿਚ ਹੀ ਪੁਲਿਸ ਪ੍ਰਸ਼ਾਸਨ ਵਲੋਂ ਬਸ ਨੂੰ ਰੋਕ ਲਿਆ ਗਿਆ ਅਤੇ ਜ਼ਬਰੀ ਪੁਲਿਸ ਸਟੇਸ਼ਨ ਲੈ ਗਏ। ਸਾਥੀਆਂ ਨੂੰ ਬਸ ਪੁਲਿਸ ਸਟੇਸ਼ਨ ਦੇ ਅੰਦਰ ਲਗਾਉਣ ਲਈ ਕਿਹਾ ਗਿਆ। ਪਰ ਫਾਜ਼ਿਲਕਾ ਦੇ ਆਗੂ ਸਾਥੀਆਂ ਦੇ ਦ੍ਰਿੜਤਾ ਨਾਲ ਗੱਲਬਾਤ ਕਰਨ ਉਪਰੰਤ ਹੁਣ ਸਾਥੀਆਂ ਨੂੰ ਬਸ ਸਮੇਤ ਛੱਡ ਦਿੱਤਾ ਗਿਆ ਹੈ। ਸਾਥੀ ਬਸ ਅੱਡੇ ਮੋਰਚੇ’ਤੇ ਪਹੁੰਚ ਰਹੇ ਹਨ। ਆਪ ਸਭ ਨੂੰ ਅਪੀਲ ਹੈ ਕਿ ਪੁਲਿਸ ਸਟੇਸ਼ਨ ਜਾਣ ਦੀ ਬਜਾਏ ਤੁਸੀਂ ਵੀ ਬਸ ਅੱਡੇ ਮੋਰਚੇ’ਤੇ ਪਹੁੰਚਣ ਦੀ ਕ੍ਰਿਪਾਲਤਾ ਕਰੋ।