ਲੁਧਿਆਣਾ 19 ਜਨਵਰੀ, 2022:

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ:ਪ੍ਰਕਾਸ਼ ਸਿੰਘ ਬਾਦਲ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ।

ਸ: ਬਾਦਲ, ਜਿਨ੍ਹਾਂ ਦੀ ਸਿਹਤ ਕੁਝ ਦਿਨਾਂ ਤੋਂ ਨਾਸਾਜ਼ ਸੀ, ਬੁੱਧਵਾਰ ਦੁਪਹਿਰ ਲੁਧਿਆਣਾ ਪੁੱਜੇ। ਸ:ਬਾਦਲ ਨੂੰ ਹਸਪਤਾਲ ਪਹੁੰਚਦਿਆਂ ਪੀ.ਪੀ. ਕਿੱਟ ਪਾਏ ਹੋਏ ਵੇਖ਼ਿਆ ਗਿਆ।

ਉਨ੍ਹਾਂ ਦੇ ਪਾਜ਼ਿਟਿਵ ਪਾਏ ਜਾਣ ਕਾਰਨ ਉਨ੍ਹਾਂ ਨੂੰ ਡੀ.ਐਮ.ਸੀ. ਲੁਧਿਆਣਾ ਵਿਖ਼ੇ ਦਾਖ਼ਲ ਕਰਵਾਇਆ ਗਿਆ ਹੈ।

ਯਾਦ ਰਹੇ ਕਿ ਰਾਜ ਅੰਦਰ ਚੋਣ ਜ਼ਾਬਤੇ ਦੇ ਐਲਾਨ ਤੋਂ ਪਹਿਲਾਂ ਸ: ਬਾਦਲ ਪਾਰਟੀ ਦੇ ਚੋਣ ਪ੍ਰਚਾਰ ਵਿੱਚ ਜੁਟੇ ਹੋਏ ਸਨ ਅਤੇ ਉਨ੍ਹਾਂ ਨੇ ਪਾਰਟੀ ਵੱਲੋਂ ਕੀਤੀਆਂ ਕੁਝ ਰੈਲੀਆਂ ਵਿੱਚ ਵੀ ਸ਼ਿਰਕਤ ਕੀਤੀ ਸੀ।