ਜਲੰਧਰ : ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਹਮੇਸ਼ਾ ਹੀ ਲੋਕਾਂ ਨੂੰ ਸਰਕਾਰੀ
ਗਤਿਵਿਧੀਆਂ , ਸੇਹਤ ਸਬੰਧੀ ਵਿਸ਼ਿਆਂ ਅਤੇ ਸੋਸ਼ਲ ਮੁੱਦਿਆਂ ਤੇ ਜਾਗਰੂਕ ਕਰਨ ਲਈ ਮੋਢੀ
ਬਣਦਾ ਆਇਆ ਹੈ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਸਟਾਫ ਅਤੇ ਵਿਦਿਆਰਥੀਆਂ ਦੀ
ਮਦਦ ਨਾਲ ਕਾਲਜ ਦੇ ਬਾਹਰ ਕੰਕਰੀਟ ਦੀ ਇੱਕ ਵਿਸ਼ਾਲ ਵੋਟਿੰਗ ਮਸ਼ੀਨ ਦਾ ਮਾਡਲ ਸਥਾਪਿਤ
ਕੀਤਾ ਹੈ, ਜਿਸ ਵਿੱਚ ਬੈਲਟ ਯੁਨਿਟ, ਵੀ.ਵੀ.ਪੈਟ ਅਤੇ ਕੰਟਰੋਲ ਯੂਨਿਟ ਨੂੰ ਦਰਸਾਇਆ ਗਿਆ
ਹੈ ਤਾਂ ਜੋ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਵੋਟ ਪਾਉਣ ਦੇ ਅਧਿਕਾਰ ਪ੍ਰਤੀ
ਸੁਚੇਤ ਕੀਤਾ ਜਾ ਸਕੇ।ਅੱਜ 25 ਜਨਵਰੀ ਵੋਟਰ ਡੇ ਦੇ ਮੌਕੇ ਤੇ ਪ੍ਰਿੰਸੀਪਲ ਡਾ. ਜਗਰੂਪ ਸਿੰਘ
ਨੇ ਇੱਕ ਸਲੋਗਨ ਜਾਰੀ ਕੀਤਾ, ਜੋ ਕਿ ਵੋਟਿੰਗ ਮਸ਼ੀਨ ਦੀ ਆਮ ਨਾਗਰਿਕਾਂ ਪ੍ਰਤੀ ਭਾਵਨਾ
ਨੂੰ ਦਰਸਾਉਂਦਾ ਹੈ। ਇਹ ਸਲੋਗਨ ਇੱਕ ਵੱਡੇ ਫਲੈਕਸ ਤੇ ਬਣਾ ਕੇ ਕੰਕਰੀਟ ਮਾਡਲ ਦੇ ਨਾਲ
ਲਗਾਇਆ ਗਿਆ ਹੈ ਤਾਂ ਜੋ ਆਮ ਲੋਕਾਂ ਉਸ ਨੂੰ ਵੇਖ ਸਕਣ ਤੇ 20 ਫਰਵਰੀ ਨੂੰ ਵੋਟ
ਪਾਉਣ ਲਈ ਤਿਆਰ ਰਹਿਣ। ਵਿਦਿਆਰਥੀ ਇਸ ਮਾਡਲ ਦੇ ਕੋਲ ਸੈਲਫੀ ਲੈਂਦੇ ਆਮ ਵੇਖੇ ਜਾ
ਸਕਦੇ ਹਨ। ਇਸ ਸਲੋਗਨ ਦੇ ਬੋਲ ਹਨ।
“ਪੰਜਾਬ ਵਾਸੀੳ ਫਰਜ਼ ਨਿਭਾਓ।
20 ਫਰਵਰੀ ਨੂੰ ਵੋਟ ਪਾੳ।
ਮਨਚਾਹਿਆ ਮੇਰਾ ਬਟਨ ਦਬਾੳ।
ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਮੇਹਰ ਚੰਦ ਪੋਲੀਟੈਕਨਿਕ ਦੇ ਵਿਭਾਗ ਮੁੱਖੀ ,
ਸਟਾਫ, ਵਿਦਿਆਰਥੀ ਅਤੇ ਖਾਸਕਰ ਕੇ ਬੀ.ਐਲ.ੳ.ਜ ਦੀ ਡਿਊਟੀ ਕਰ ਰਹੇ ਸਟਾਫ ਦਾ ਵਿਸ਼ੇਸ਼
ਧੰਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਮਾਡਲ ਸਥਾਪਤ ਕੀਤਾ ਗਿਆ ਹੈ।ਇਹ
ਜਲੰਧਰ ਸ਼ਹਿਰ ਦਾ ਇੱਕੋ ਇੱਕ ਵੋਟਿੰਗ ਮਸ਼ੀਨ ਦਾ ਕੰਕਰੀਟ ਮਾਡਲ ਹੈ, ਜੋ ਸਾਰਾ ਸਾਲ ਲੋਕਾਂ
ਨੂੰ ਵੋਟ ਦੀ ਅਹਿਮੀਅਤ ਦੱਸਦਾ ਹੈ।